ਜੈਸ਼ੰਕਰ ਨੇ ਭਾਰਤ-ਆਸਟ੍ਰੇਲੀਆ ਸਹਿਯੋਗ ਨੂੰ ਦਸਿਆ ਮਹੱਤਵਪੂਰਨ
Published : Oct 11, 2022, 11:52 pm IST
Updated : Oct 11, 2022, 11:52 pm IST
SHARE ARTICLE
image
image

ਜੈਸ਼ੰਕਰ ਨੇ ਭਾਰਤ-ਆਸਟ੍ਰੇਲੀਆ ਸਹਿਯੋਗ ਨੂੰ ਦਸਿਆ ਮਹੱਤਵਪੂਰਨ

ਸਿਡਨੀ, 11 ਅਕਤੂਬਰ : ਵਿਦੇਸ਼ ਮੰਤਰੀ ਐਸ ਜੈਸੰਕਰ ਨੇ ਮੰਗਲਵਾਰ ਨੂੰ  ਕਿਹਾ ਕਿ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਰਖਿਆ ਅਤੇ ਸੁਰੱਖਿਆ ਸਹਿਯੋਗ ਨੇ ਇਕ ਆਜ਼ਾਦ ਅਤੇ ਖੁਲ੍ਹੇ ਇੰਡੋ-ਪੈਸੀਫਿਕ ਨੂੰ  ਯਕੀਨੀ ਬਣਾਉਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ | ਆਸਟ੍ਰੇਲੀਆ ਦੇ ਦੋ ਦਿਨਾਂ ਦੌਰੇ 'ਤੇ ਆਏ ਜੈਸੰਕਰ ਨੇ ਮੰਗਲਵਾਰ ਨੂੰ  ਕੁੱਝ ਸਮਾਂ ਆਸਟ੍ਰੇਲੀਆਈ ਹਥਿਆਰਬੰਦ ਬਲਾਂ ਨਾਲ ਬਿਤਾਇਆ | ਭਾਰਤ, ਅਮਰੀਕਾ ਅਤੇ ਕਈ ਵਿਸਵ ਸਕਤੀਆਂ ਇਸ ਖੇਤਰ ਵਿਚ ਚੀਨ ਦੀ ਵਧਦੀ ਫ਼ੌਜੀ ਮੌਜੂਦਗੀ ਦੇ ਵਿਚਕਾਰ ਇਕ ਆਜ਼ਾਦ, ਖੁਲੇ ਅਤੇ ਖੁਸਹਾਲ ਇੰਡੋ-ਪੈਸੀਫਿਕ ਖੇਤਰ ਨੂੰ  ਯਕੀਨੀ ਬਣਾਉਣ ਲਈ ਕੰਮ ਕਰ ਰਹੀਆਂ ਹਨ | 
ਇਕ ਤਸਵੀਰ ਸਾਂਝੀ ਕਰਦੇ ਹੋਏ ਜੈਸੰਕਰ ਨੇ ਲਿਖਿਆ ਕਿ ਆਸਟ੍ਰੇਲੀਅਨ ਆਰਮਡ ਫੋਰਸਿਜ ਦੇ ਨਾਲ ਇਕ ਸਾਰਥਕ ਸਮਾਂ ਬਿਤਾਇਆ | ਸਾਡੇ ਰੱਖਿਆ ਅਤੇ ਸੁਰੱਖਿਆ ਸਹਿਯੋਗ ਨੇ ਆਜ਼ਾਦ ਅਤੇ ਖੁਲ੍ਹੇ ਇੰਡੋ-ਪੈਸੀਫਿਕ ਨੂੰ  ਯਕੀਨੀ ਬਣਾਉਣ ਲਈ ਮਹੱਤਵਪੂਰਨ ਯੋਗਦਾਨ ਪਾਇਆ ਹੈ | ਉੱਧਰ ਚੀਨ ਲਗਭਗ ਪੂਰੇ ਵਿਵਾਦਿਤ ਦਖਣੀ ਚੀਨ ਸਾਗਰ 'ਤੇ ਦਾਅਵਾ ਕਰਦਾ ਹੈ, ਹਾਲਾਂਕਿ ਤਾਈਵਾਨ, ਫਿਲੀਪੀਨਜ਼, ਬਰੂਨੇਈ, ਮਲੇਸੀਆ ਅਤੇ ਵੀਅਤਨਾਮ ਵੀ ਇਸ ਦੇ ਕੁਝ ਹਿੱਸਿਆਂ 'ਤੇ ਅਪਣਾ ਦਾਅਵਾ ਕਰਦੇ ਹਨ | ਚੀਨ ਨੇ ਦਖਣੀ ਚੀਨ ਸਾਗਰ ਵਿਚ ਨਕਲੀ ਟਾਪੂ ਅਤੇ ਫ਼ੌਜੀ ਅਦਾਰੇ ਵੀ ਸਥਾਪਿਤ ਕੀਤੇ ਹਨ | 
ਸੋਮਵਾਰ ਨੂੰ  ਅਪਣੇ ਆਸਟ੍ਰੇਲੀਆਈ ਹਮਰੁਤਬਾ ਪੇਨੀ ਵੋਂਗ ਦੇ ਨਾਲ ਇਕ ਸੰਯੁਕਤ ਪ੍ਰੈੱਸ ਕਾਨਫਰੰਸ ਵਿੱਚ ਜੈਸੰਕਰ ਨੇ ਕਿਹਾ ਸੀ ਕਿ ਉਨ੍ਹਾਂ ਨੇ ਦੁਵਲੇ ਅਤੇ ਵਿਸ਼ਵ ਮੁੱਦਿਆਂ 'ਤੇ ਬਹੁਤ Tਸਾਰਥਕ ਅਤੇ ਸਹਿਜ ਗੱਲਬਾਤ'' ਕੀਤੀ, ਜਦਕਿ ਵੋਂਗ ਨੇ ਕਿਹਾ ਕਿ ਭਾਰਤ ਅਤੇ ਆਸਟ੍ਰੇਲੀਆ ਦੋਵਾਂ ਨੂੰ  ਵਿਸ਼ਵਾਸ਼ ਹੈ ਕਿ ਭਾਰਤ-ਪ੍ਰਸ਼ਾਂਤ ਖੇਤਰ ਨੂੰ  ਆਰਥਕ ਅਤੇ ਰਣਨੀਤਕ ਤੌਰ 'ਤੇ ਇਕ Tਨਵਾਂ ਆਕਾਰ'' ਦਿਤਾ ਜਾ ਰਿਹਾ ਹੈ ਅਤੇ ਇਸ ਵਿਚ ਭਾਰਤ ਦੇ ਨਾਲ ਭਾਈਵਾਲੀ ਮਹੱਤਵਪੂਰਨ ਹੈ | 
                             (ਏਜੰਸੀ)
 

SHARE ARTICLE

ਏਜੰਸੀ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement