ਜਗਦੀਸ਼ ਝੀਂਡਾ ਦੀ ਅਗਵਾਈ ਹੇਠ ਹਰਿਆਣਾ ਦੇ ਸਿੱਖ 23 ਅਕਤੂਬਰ ਨੂੰ ਕੁਰੂਕਸ਼ੇਤਰ ਵਿਖੇ ਮਨਾਉਣਗੇ ਸ਼ੁਕਰਾਨਾ ਸਮਾਗਮ
Published : Oct 11, 2022, 12:59 am IST
Updated : Oct 11, 2022, 12:59 am IST
SHARE ARTICLE
image
image

ਜਗਦੀਸ਼ ਝੀਂਡਾ ਦੀ ਅਗਵਾਈ ਹੇਠ ਹਰਿਆਣਾ ਦੇ ਸਿੱਖ 23 ਅਕਤੂਬਰ ਨੂੰ ਕੁਰੂਕਸ਼ੇਤਰ ਵਿਖੇ ਮਨਾਉਣਗੇ ਸ਼ੁਕਰਾਨਾ ਸਮਾਗਮ


ਗੁਰਦਵਾਰਿਆਂ ਦਾ ਕਬਜ਼ਾ ਮੰਗਣ ਲਈ ਸੁਖਬੀਰ ਬਾਦਲ ਨੂੰ  ਕੀਤੀ ਗੁਜਾਰਸ਼


ਚੰਡੀਗੜ੍ਹ, 10 ਅਕਤੂਬਰ (ਸੁਰਜੀਤ ਸਿੰਘ ਸੱਤੀ): ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਪ੍ਰਧਾਨ ਬਣੇ ਜਗਦੀਸ਼ ਸਿੰਘ ਝੀਂਡਾ ਦੀ ਅਗਵਾਈ ਹੇਠ ਹਰਿਆਣਾ ਦੇ ਸਿੱਖ ਸੂਬੇ ਦੀ ਵਖਰੀ ਕਮੇਟੀ ਬਣਨ ਦੀ ਕਾਨੂੰਨੀ ਮਾਨਤਾ ਮਿਲਣ 'ਤੇ 23 ਅਕਤੂਬਰ ਨੂੰ  ਕੁਰੂਕਸ਼ੇਤਰ ਵਿਖੇ ਸ਼ੁਕਰਾਨਾ ਸਮਾਗਮ ਕਰਵਾ ਰਹੇ ਹਨ | ਇਹ ਐਲਾਨ ਸ. ਝੀਂਡਾ ਨੇ ਗੁਰਦੁਆਰਾ ਨਾਢਾ ਸਾਹਿਬ ਪੰਚਕੂਲਾ ਵਿਖੇ ਇਕ ਪ੍ਰੈਸ ਕਾਨਫ਼ਰੰਸ ਦੌਰਾਨ ਕੀਤਾ |
ਉਨ੍ਹਾਂ ਕਿਹਾ ਕਿ ਸਮਾਗਮ ਵਿਚ ਆਉਣ ਲਈ ਸ਼੍ਰੋਮਣੀ ਕਮੇਟੀ ਅੰਮਿ੍ਤਸਰ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਪੰਜਾਂ ਤਖ਼ਤਾਂ ਦੇ ਜਥੇਦਾਰ, ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ, ਸਾਰੇ ਧਰਮਾਂ ਦੇ ਬੁੱਧੀਜੀਵੀ ਤੇ 10 ਦੇਸ਼ਾਂ ਤੋਂ ਸਿੱਖਾਂ ਦੇ ਨੁਮਾਇੰਦੇ ਤੇ ਕਿਸਾਨ ਆਗੂਆਂ ਨੂੰ  ਸੱਦਾ ਦਿਤਾ ਜਾਵੇਗਾ | ਹਾਲਾਂਕਿ ਝੀਂਡਾ ਨੇ ਇਸ ਸਮਾਗਮ ਨੂੰ  ਨਿਰੋਲ ਧਾਰਮਕ ਸਮਾਗਮ ਕਰਾਰ ਦਿਤਾ ਹੈ ਪਰ ਪੰਥਕ ਹਲਕੇ ਇਸ ਸਮਾਗਮ ਨੂੰ  ਝੀਂਡਾ ਧੜੇ ਦੇ ਸ਼ਕਤੀ ਪ੍ਰਦਰਸ਼ਨ ਵਜੋਂ ਵੀ ਵੇਖ ਕੇ ਚਲ ਰਹੇ ਹਨ | ਐਤਵਾਰ 9 ਅਕਤੂਬਰ ਨੂੰ  ਹੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਗੁਰਦੁਆਰਾ ਨਾਢਾ ਸਾਹਿਬ ਵਿਖੇ ਹੀ ਸ਼ੁਕਰਾਨਾ ਸਮਾਗਮ ਵਿਚ ਸ਼ਿਰਕਤ ਕੀਤੀ ਗਈ ਸੀ ਤੇ ਇਸ ਦੌਰਾਨ ਹਰਿਆਣਾ ਕਮੇਟੀ ਵਲੋਂ ਬਲਜੀਤ ਸਿੰਘ ਦਾਦੂਵਾਲ ਸਰਗਰਮ ਸਿੱਖ ਆਗੂ ਵਜੋਂ ਵਿਚਰੇ ਸਨ | ਅੱਜ ਪ੍ਰੈਸ ਕਾਨਫ਼ਰੰਸ ਦੌਰਾਨ ਸ. ਝੀਂਡਾ ਨੇ ਹਾਲਾਂਕਿ ਇਹ ਕਿਹਾ ਕਿ ਕੁਰੂਕਸ਼ੇਤਰ ਵਿਖੇ ਕਰਵਾਏ ਜਾ ਰਹੇ ਸਮਾਗਮ ਲਈ ਮੁੱਖ ਮੰਤਰੀ ਦੀ ਸਹਿਮਤੀ ਲਈ ਗਈ ਹੈ ਪਰ ਦੂਜੇ ਪਾਸੇ ਦਾਦੂਵਾਲ ਨੂੰ  ਝੀਂਡਾ ਨੇ ਹਰਿਆਣਾ ਤੋਂ ਬਾਹਰ ਪੰਜਾਬ ਦੇ ਗੁਰਦਾਸਪੁਰ ਦਾ ਦਸਦਿਆਂ ਇਥੋਂ ਤਕ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ
ਦੇ ਪ੍ਰਬੰਧ ਲਈ ਪਹਿਲਾਂ ਬਣਾਈ ਗਈ 41 ਮੈਂਬਰੀ ਐਡਹਾਕ ਕਮੇਟੀ ਵਿਚ 33 ਮੈਂਬਰਾਂ ਦੀ ਹਮਾਇਤ ਪ੍ਰਾਪਤ ਹੋਣ ਦੀ ਗੱਲ ਵੀ ਕਹੀ | ਇਸ ਵੇਲੇ ਐਡਹਾਕ ਕਮੇਟੀ ਭੰਗ ਹੋ ਚੁੱਕੀ ਹੈ ਤੇ ਨਵੀਂ ਕਮੇਟੀ ਬਣਨ ਤਕ ਝੀਂਡਾ ਆਫੀਸੀਏਟਿੰਗ ਪ੍ਰਧਾਨ ਵਜੋਂ ਵਿਚਰ ਰਹੇ ਹਨ | ਹਰਿਆਣਾ ਵਿਚ ਵਖਰੀ ਕਮੇਟੀ ਬਣਨ ਦੇ ਨਾਲ ਹੀ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਸੱਤਾ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਬਜ਼ੇ ਅਧੀਨ ਹਰਿਆਣਾ ਦੇ ਗੁਰਦਵਾਰਿਆਂ ਦਾ ਪ੍ਰਬੰਧ ਹਾਸਲ ਕਰਨਾ ਵੱਡਾ ਸੁਆਲ ਬਣ ਗਿਆ ਹੈ ਤੇ ਇਸ ਬਾਰੇ ਝੀਂਡਾ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਮੁਤਾਬਕ ਹਰਿਆਣਾ ਦੇ ਗੁਰਦੁਆਰਿਆਂ ਦੇ ਸਬੰਧ ਵਿਚ, ਭਾਵੇਂ ਜਾਇਦਾਦਾਂ ਹੋਣ ਜਾਂ ਹੋਰ ਅਖ਼ਤਿਆਰ, ਇਹ ਸਾਰਾ ਕੁੱਝ ਕਾਨੂੰਨੀ ਤੌਰ 'ਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰ ਖੇਤਰ ਵਿਚ ਆ ਚੁੱਕਾ ਹੈ ਤੇ ਹਰਿਆਣਾ ਦੇ ਗੁਰਦੁਆਰਿਆਂ ਦਾ ਪ੍ਰਬੰਧ ਸੌਂਪਣ ਲਈ ਸੁਖਬੀਰ ਸਿੰਘ ਬਾਦਲ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ ਪਰ ਅਜੇ ਤਕ ਹੱਕ ਨਹੀਂ ਮਿਲੇ ਹਨ | ਉਨ੍ਹਾਂ ਰਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ  ਫ਼ਰਾਖਦਿਲੀ ਵਿਖਾਉਂਦਿਆਂ ਹਰਿਆਣਾ ਦੇ ਗੁਰਦੁਆਰਿਆਂ ਦਾ ਪ੍ਰਬੰਧ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ  ਸੌਂਪ ਦੇਣੇ ਚਾਹੀਦੇ ਹਨ | ਅਕਾਲੀ ਦਲ ਵੱਲੋਂਵਖਰੀ ਕਮੇਟੀ ਬਨਣ ਦੀ ਵਿਰੋਧਤਾ ਕਰਨ ਬਾਰੇ ਸ ਝੀਂਡਾ ਨੇ  ਕਿਹਾ ਕਿ ਅਜੇ ਪ੍ਰਬੰਧ ਤਾਜਾ ਤਾਜਾ ਖੁਸਿਆ ਹੈ ਤਾਂ ਅਕਾਲੀ ਪੰਜਾਬ ਵਿੱਚ ਵਿਰੋਧ ਕਰ ਰਹੇ ਹਨ | ਉਨ੍ਹਾਂ ਅਕਾਲੀ ਦਲ ਨੂੰ  ਹਰਿਆਣਾ ਵਿਚ ਆ ਕੇ  ਵਿਰੋਧਤਾ ਕਰਨ ਦੀ ਚੁਣੌਤੀ ਵੀ ਦਿਤੀ | ਅਪਣੇ 'ਤੇ ਭਾਜਪਾ ਨਾਲ ਰਲੇ ਹੋਣ ਦਾ ਦੋਸ਼ੀ ਲਗਾਉਣ ਬਾਰੇ ਸ. ਝੀਂਡਾ ਨੇ ਕਿਹਾ ਕਿ ਅਕਾਲੀ ਦਲ ਤਿੰਨ ਦਹਾਕਿਆਂ ਤੋਂ ਭਾਜਪਾ ਨਾਲ ਮਿਲ ਕੇ ਸਰਕਾਰ ਬਣਾਉਂਦਾ ਆਇਆ ਹੈ ਤੇ ਹੁਣ ਗਠਜੋੜ ਟੁਟਣ 'ਤੇ ਦੂਜਿਆਂ 'ਤੇ ਦੋਸ਼ ਲਗਾ ਰਿਹਾ ਹੈ |

SHARE ARTICLE

ਏਜੰਸੀ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement