
Mohali News : 3 ਰਾਜਸਥਾਨ ਗੈਰ-ਕਾਨੂੰਨੀ ਹਥਿਆਰਾਂ ਦੇ ਸਪਲਾਇਰਾਂ ਅਤੇ ਇੱਕ ਮੁੱਖ ਸਹਿਯੋਗੀ ਨਵਜੋਤ ਸਿੰਘ ਉਰਫ਼ ਜੋਟਾ ਨੂੰ ਕੀਤਾ ਗ੍ਰਿਫ਼ਤਾਰ
Mohali News :ਸੂਬੇ ਵਿੱਚ ਸੰਗਠਿਤ ਅਪਰਾਧਾਂ ਦੇ ਖਿਲਾਫ਼ ਮਿਲੀ ਇੱਕ ਵੱਡੀ ਸਫਲਤਾ ਮਿਲੀ ਹੈ। ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਸਾਂਝੇ ਆਪ੍ਰੇਸ਼ਨ ’ਚ ਇੱਕ ਗੈਂਗਸਟਰ-ਮਡਿਊਲ ਦਾ ਪਰਦਾਫਾਸ਼ ਕੀਤਾ ਹੈ। 3 ਰਾਜਸਥਾਨ-ਅਧਾਰਤ ਗੈਰ-ਕਾਨੂੰਨੀ ਹਥਿਆਰਾਂ ਦੇ ਸਪਲਾਇਰਾਂ ਅਤੇ ਇੱਕ ਮੁੱਖ ਸਹਿਯੋਗੀ ਨਵਜੋਤ ਸਿੰਘ ਉਰਫ਼ ਜੋਟਾ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਇੱਕ ਆਟੋਮੈਟਿਕ ਪਿਸਤੌਲ, ਇੱਕ ਪਿਸਤੌਲ ਅਤੇ 8 ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਗੈਂਗਸਟਰ- ਮਡਿਊਲ ਨੂੰ ਵਿਦੇਸ਼ੀ ਅਧਾਰਤ ਕੱਟੜਪੰਥੀ ਗੈਂਗਸਟਰ ਪਵਿਟਰ USA ਅਤੇ ਮਨਜਿੰਦਰ ਫਰਾਂਸ ਦੁਆਰਾ ਸਮਰਥਨ ਪ੍ਰਾਪਤ ਸੀ।
ਦੱਸ ਦੇਈਏ ਕਿ ਨਵਜੋਤ ਸਿੰਘ ਜੋਟਾ ਨੂੰ ਉਸ ਦੇ ਵਿਦੇਸ਼ੀ-ਅਧਾਰਿਤ ਹੈਂਡਲਰਾਂ ਦੁਆਰਾ ਹਾਲ ਹੀ ਵਿਚ ਜ਼ਮਾਨਤ ਕੀਤੇ ਗਏ ਇੱਕ ਵਿਰੋਧੀ ਗੈਂਗਸਟਰ ਨੂੰ ਖ਼ਤਮ ਕਰਨ ਦਾ ਕੰਮ ਸੌਂਪਿਆ ਗਿਆ ਸੀ। ਗ੍ਰਿਫ਼ਤਾਰ ਕੀਤੇ ਗਏ ਰਾਜਸਥਾਨ ਦੇ ਤਿੰਨ ਹਥਿਆਰ ਸਪਲਾਇਰਾਂ ਦਾ ਅਪਰਾਧਿਕ ਇਤਿਹਾਸ ਹੈ ਜਦੋਂ ਕਿ ਨਵਜੋਤ ਉਰਫ ਜੋਟਾ ਖਿਲਾਫ ਘਿਨਾਉਣੇ ਅਪਰਾਧਾਂ ਦੇ 21 ਮਾਮਲੇ ਦਰਜ ਹਨ।
(For more news apart from Anti-Gangster Task Force busted a gangster-module in a joint operation with the SAS police News in Punjabi, stay tuned to Rozana Spokesman)