Bhana Sidhu News : ਭਾਨਾ ਸਿੱਧੂ ਦੇ ਖਿਲਾਫ਼ ਪਟਿਆਲਾ ਦੇ ਸਦਰ ਥਾਣੇ 'ਚ ਪਰਚਾ ਦਰਜ ,ਲੱਗੇ ਗੰਭੀਰ ਆਰੋਪ
Published : Oct 11, 2024, 4:21 pm IST
Updated : Oct 11, 2024, 11:04 pm IST
SHARE ARTICLE
Bhana Sidhu
Bhana Sidhu

ਸ਼ਿਕਾਇਤ ਕਰਤਾ ਪੂਨਮ ਸੁਆਮੀ ਦੀ ਸ਼ਿਕਾਇਤ 'ਤੇ ਕੀਤਾ ਗਿਆ ਪਰਚਾ

 Bhana Sidhu News : ਯੂਟਿਊਬਰ ਅਤੇ ਸੋਸ਼ਲ ਮੀਡੀਆ ਇਨਫਲੂਐਂਸਰ ਭਾਨਾ ਸਿੱਧੂ ਖ਼ਿਲਾਫ ਪਟਿਆਲਾ ਦੇ ਸਦਰ ਥਾਣੇ ਵਿਚ ਪਰਚਾ ਦਰਜ ਹੋਇਆ ਹੈ। ਸ਼ਿਕਾਇਤ ਕਰਤਾ ਪੂਨਮ ਸੁਆਮੀ ਅਨੁਸਾਰ ਭਾਨਾ ਸਿੱਧੂ ਅਤੇ ਉਸਦੇ ਸਾਥੀਆਂ ਵੱਲੋਂ ਉਨ੍ਹਾਂ ਦੀ ਡੇਰੇ ਦੀ ਜ਼ਮੀਨ 'ਚ ਧੱਕੇ ਨਾਲ ਪੱਕੀ ਹੋਈ ਝੋਨੇ ਦੀ ਫਸਲ ਵੱਢੀ ਗਈ। ਰੋਕਣ 'ਤੇ ਉਨਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ।

ਪੀੜਤਾਂ ਨੇ ਆਪਣੇ ਬਿਆਨਾਂ 'ਚ ਲਿਖਾਇਆ ਹੈ ਕਿ ਅਸੀਂ ਆਪਣੇ ਪਿੰਡ ਤੇਜਾਂ ਵਿੱਚ ਕੁੱਲ ਜ਼ਮੀਨ 106 ਏਕੜ ਵਿੱਚੋਂ 36 ਏਕੜ ਜ਼ਮੀਨ  ਵਿੱਚ ਝੋਨਾ ਲਗਾਇਆ ਹੋਇਆ ਸੀ ਅਤੇ ਜਦੋਂ 7 ਤਰੀਕ ਨੂੰ ਅਸੀਂ ਆਪਣੇ ਪਿੰਡ ਫ਼ਸਲ ਦੇਖਣ ਲਈ ਗਏ ਤਾਂ ਸਾਡੇ ਖੇਤਾਂ 'ਚ ਅਮਨ ਸਿੱਧੂ, ਭਾਨਾ ਸਿੱਧੂ ਅਤੇ ਉਸਦੀ ਭੈਣ ਪਾਲ ਕੌਰ ਸਮੇਤ ਅੱਠ ਤੋਂ 9 ਵਿਅਕਤੀ ਸਾਡੀ ਝੋਨੇ ਦੀ ਫ਼ਸਲ ਵੱਢ ਰਹੇ ਸਨ। 

ਜਦੋਂ ਅਸੀਂ ਇਹਨਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਕਤ ਵਿਅਕਤੀ ਸਾਡੇ ਗਲ ਪੈ ਗਏ ਅਤੇ ਕੁੱਟਣ ਮਾਰਨ ਦੀ ਕੋਸ਼ਿਸ਼ ਕਰਨ ਲੱਗੇ ਅਤੇ ਅਸੀਂ ਆਪਣੀ ਜਾਨ ਬਚਾ ਕੇ ਗੱਡੀ ਵਿੱਚ ਸਵਾਰ ਹੋ ਕੇ ਆਉਣ ਲੱਗੇ ਤਾਂ ਇਹਨਾਂ ਨੇ ਸਾਡੀ ਗੱਡੀ ਦੇ ਅੱਗੇ ਆਪਣੀ ਗੱਡੀ ਲਗਾ ਕੇ ਸਾਨੂੰ ਘੇਰ ਕੇ ਰੋਕ ਲਿਆ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਲੱਗੇ। ਇਸ ਤੋਂ ਅਸੀਂ ਜਾਨ ਬਚਾ ਕੇ ਆਪਣੇ ਘਰ ਚਲੇ ਗਏ।

ਪੂਨਮ ਸੁਆਮੀ ਵੱਲੋਂ ਅੱਗੇ ਬਿਆਨਾਂ ਵਿਚ ਇਹ ਵੀ ਲਿਖਾਇਆ ਗਿਆ ਕਿ ਜਦੋਂ ਉਹ ਗੱਡੀ ਦੇ ਵਿੱਚ ਵਾਪਸ ਜਾ ਰਹੇ ਸਨ ਤਾਂ ਅਮਨ ਸਿੱਧੂ ,ਦਵਿੰਦਰ ਕੰਬੋਜ ਬੰਟੀ ਸਰਾਂ ਨੇ ਸਾਡਾ ਪਿੱਛਾ ਵੀ ਕੀਤਾ। ਪੁਲਿਸ ਨੇ ਪੀੜਤਾਂ ਦੇ ਬਿਆਨਾਂ ਦੇ ਆਧਾਰ 'ਤੇ 7 ਵਿਅਕਤੀਆਂ ਦੇ ਖਿਲਾਫ ਪਰਚਾ ਦਰਜ ਕੀਤਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement