
ਗੈਂਗਸਟਰ ਕਸ਼ਮੀਰ ਸਿੰਘ ਸੀਲੂ ਨੂੰ ਖਡੂਰ ਸਾਹਿਬ ਦੇ ਹਸਪਤਾਲ 'ਚ ਕਰਵਾਇਆ ਦਾਖ਼ਲ
Tarn Taran News : ਤਰਨਤਾਰਨ ਜ਼ਿਲ੍ਹੇ ਦੇ ਕਸਬਾ ਗੋਇੰਦਵਾਲ ਸਾਹਿਬ ਵਿਖੇ ਬਾਬਾ ਸਾਹ ਹੂਸੈਨ ਦੀ ਜਗ੍ਹਾ ਨੇੜੇ ਪੁਲਿਸ ਅਤੇ ਇੱਕ ਗੈਂਗਸਟਰ ਵਿਚਾਲੇ ਮੁੱਠਭੇੜ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਵੱਲੋਂ ਚਲਾਈ ਗੋਲੀ ਨਾਲ ਗੈਂਗਸਟਰ ਕਸ਼ਮੀਰ ਸਿੰਘ ਸੀਲੂ ਜ਼ਖਮੀ ਹੋ ਗਿਆ ਹੈ, ਜਿਸ ਦੀ ਲੱਤ ਵਿੱਚ ਗੋਲੀ ਵੱਜੀ ਹੈ।
ਗੈਂਗਸਟਰ ਕਸ਼ਮੀਰ ਸਿੰਘ ਨੂੰ ਖਡੂਰ ਸਾਹਿਬ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਮੀਡੀਆ ਦੇ ਸਾਹਮਣੇ ਪੁਲਿਸ ਕਸਟੱਡੀ ਵਿੱਚ ਗੈਗਸਟਰ ਕਸ਼ਮੀਰ ਸਿੰਘ ਸੀਲੂ ਨੇ ਕਿਹਾ ਕਿ ਮੈਂ ਕਿਸੇ ਮਾਮਲੇ ਵਿਚ ਪੁਲਿਸ ਨੂੰ ਲੋੜੀਂਦਾ ਸੀ।
ਗੈਂਗਸਟਰ ਨੇ ਦੱਸਿਆ ਕਿ ਥਾਣਾ ਕੱਥੂਨੰਗਲ ਦੀ ਪੁਲਿਸ ਮੇਰਾ ਪਿੱਛਾ ਕਰ ਰਹੀ ਸੀ ਅਤੇ ਗੋਇੰਦਵਾਲ ਸਾਹਿਬ ਵਿਖੇ ਆ ਕੇ ਪੁਲਿਸ ਨਾਲ ਮੁਕਾਬਲਾ ਹੋਇਆ। ਪੁਲਿਸ ਵੱਲੋਂ ਚਲਾਈ ਗੋਲੀ ਮੇਰੀ ਲੱਤ ਵਿੱਚ ਲੱਗਣ ਨਾਲ ਜ਼ਖਮੀ ਹੋਇਆ ਹਾਂ।
ਇਸ ਸੰਬੰਧੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਥਾਣੇ ਕੱਥੂਨੰਗਲ ਦੀ ਐਸ.ਐਚ.ਓ ਖੁਸ਼ਬੂ ਸ਼ਰਮਾ ਨੇ ਕਿਹਾ ਕਿ ਸਾਡੇ ਓਥੇ ਬੈਂਕ ਚ ਲੁੱਟਖੋਹ ਹੋਈ ਸੀ, ਉਸ ਵਿੱਚ ਇਹ ਆਰੋਪੀ ਸੀ। ਪੂਰੀ ਜਾਣਕਾਰੀ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਜਾਵੇਗੀ।