ਬਿੱਟੂ ਦੀ ਅਗਵਾਈ ’ਚ ਅੱਗੇ ਵਧਾਂਗੇ : ਨਾਲ ਬੈਠੇ ਸੁਸ਼ੀਲ ਰਿੰਕੂ ਨੇ ਕਿਹਾ
Punjab News : ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਅੱਜ ਜਲੰਧਰ ’ਚ ਭਗਵਾਨ ਵਾਲਮੀਕੀ ਜੀ ਯਾਤਰਾ ’ਚ ਸ਼ਿਰਕਤ ਕੀਤੀ ਹੈ। ਜਲੰਧਰ ਦੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਉ ਸਾਂਝੀ ਕਰਦਿਆਂ ਇਸ ਦੀ ਜਾਣਕਾਰੀ ਦਿਤੀ ਹੈ।
ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਕਿ ਰਵਨੀਤ ਬਿੱਟੂ ਅੱਜ ਜਲੰਧਰ ’ਚ ਭਗਵਾਨ ਵਾਲਮੀਕੀ ਜੀ ਯਾਤਰਾ ’ਚ ਸ਼ਾਮਲ ਹੋਏ ਹਨ ਤੇ ਖ਼ੁਦ ਡਰਾਈਵਿੰਗ ਕਰ ਰਹੇ ਹਨ। ਉਨ੍ਹਾਂ ਦਾ ਇਕ ਸਾਦਗੀ ਭਰਿਆ ਅੰਦਾਜ ਦੇਖਣ ਨੂੰ ਮਿਲਿਆ ਹੈ ਅਤੇ ਹਮੇਸ਼ਾ ਹੀ ਬਿੱਟੂ ਸਾਦੇ ਰਹਿੰਦੇ ਹਨ। ਉਨ੍ਹਾਂ ਰਵਨੀਤ ਬਿੱਟੂ ਦਾ ਜਲੰਧਰ ਆਉਣ ’ਤੇ ਧਨਵਾਦ ਵੀ ਕੀਤਾ ਹੈ। ਇਥੇ ਇਹ ਚਰਚਾ ਛਿੜ ਗਈ ਕਿ ਪੰਜਾਬ ਵਿਚ ਸੁਨੀਲ ਜਾਖੜ ਤੋਂ ਬਾਅਦ ਸ਼ਾਇਦ ਭਾਜਪਾ ਦੀ ਪ੍ਰਧਾਨਗੀ ਬਿੱਟੂ ਕੋਲ ਆ ਸਕਦਾ ਹੈ।
ਰਵਨੀਤ ਬਿੱਟੂ ਨੇ ਕਿਹਾ ਜਿਵੇਂ ਤੁਸੀਂ ਲੋਕ ਸਧਾਰਨ ਹੋ ਤਾਂ ਤੁਹਾਡੇ ’ਚ ਆ ਕੇ ਹਰੇਕ ਬੰਦਾ ਸਧਾਰਨ ਬਣ ਜਾਂਦਾ ਹੈ। ਰਿੰਕੂ ਨੇ ਕਿਹਾ ਤੁਹਾਡੀ ਲੀਡਰਸ਼ਿਪ ’ਚ ਅੱਗੇ ਵਧਾਂਗੇ। ਉਨ੍ਹਾਂ ਕਿਹਾ ਕਿ ਜਿਥੇ ਭਾਜਪਾ ਦੇ ਸੀਨੀਅਰ ਲੀਡਰ ਤੁਹਾਡੀਆਂ ਤਾਰੀਫ਼ਾਂ ਕਰ ਰਹੇ ਹਨ ਉਥੇ ਹੀ ਨੌਜਵਾਨ ਦੀ ਤੁਹਾਡੀਆਂ ਹੀ ਤਾਰੀਫ਼ਾਂ ਕਰ ਰਹੇ ਹਨ।
ਇਸ ਵੀਡੀਉ ’ਚ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਸੰਸਦ ਮੈਂਬਰ ਮਰਹੂਮ ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ ਅਤੇ ਜਲੰਧਰ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਵੀ ਨਾਲ ਨਜ਼ਰ ਆ ਰਹੇ ਹਨ।
ਜ਼ਿਕਰਯੋਗ ਹੈ ਕਿ ਅੱਜ ਦਿਨ ਭਰ ਇਨ੍ਹਾਂ ਚਰਚਾਵਾਂ ਦਾ ਬਾਜ਼ਾਰ ਗਰਮ ਰਿਹਾ ਕਿ ਬਿੱਟੂ ਪੰਜਾਬ ਵਿਚ ਭਾਜਪਾ ਦੀ ਕਮਾਨ ਸੰਭਾਲਣ ਜਾ ਰਹੇ ਹਨ ਪਰ ਅਜੇ ਇਹ ਫ਼ੈਸਲਾ ਭਵਿੱਖ ਦੇ ਗਰਭ ’ਚ ਹੈ।