ਰਾਸ਼ਟਰਪਤੀ ਪਦ ਛੱਡਣ ਤੋਂ ਬਾਅਦ ਟਰੰਪ ਤੇ ਆ ਸਕਦੀ ਹੈ ਮੁਸੀਬਤ, ਜਾ ਸਕਦੇ ਹਨ ਜੇਲ
Published : Nov 11, 2020, 1:26 am IST
Updated : Nov 11, 2020, 1:26 am IST
SHARE ARTICLE
image
image

ਰਾਸ਼ਟਰਪਤੀ ਪਦ ਛੱਡਣ ਤੋਂ ਬਾਅਦ ਟਰੰਪ ਤੇ ਆ ਸਕਦੀ ਹੈ ਮੁਸੀਬਤ, ਜਾ ਸਕਦੇ ਹਨ ਜੇਲ

ਵਾਸਿੰਗਟਨ, 10 ਨਵੰਬਰ : ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਆ ਚੁੱਕੇ ਹਨ ਅਤੇ ਅਮਰੀਕੀ ਲੋਕਾਂ ਨੇ ਜੋ ਬਾਇਡਨ ਨੂੰ ਅਪਣਾ ਰਾਸ਼ਟਰਪਤੀ ਚੁਣਿਆ ਹੈ। ਡੋਨਾਲਡ ਟਰੰਪ ਰਾਸ਼ਟਰਪਤੀ ਪਦ ਦੇ ਅਪਣੇ ਦੂਜੇ ਕਾਰਜਕਾਲ ਲਈ ਵਾਪਸ ਨਹੀਂ ਪਰਤ ਸਕੇ ਪਰ, ਇਹ ਸਿਰਫ਼ ਉਸਦੀ ਚੋਣ ਹਾਰ ਨਹੀਂ ਹੈ, ਉਹਨਾਂ ਨੂੰ ਅੱਗੇ ਹੋਰ ਮੁਸ਼ਕਲ ਹੋ ਸਕਦੀ ਹੈ। ਰਾਸ਼ਟਰਪਤੀ ਦੇ ਅਹੁਦੇ ਤੋਂ ਹਟਦੇ ਹੀ ਉਹ ਜੇਲ ਵੀ ਜਾ ਸਕਦੇ ਹਨ। ਮਾਹਰਾਂ ਅਨੁਸਾਰ, ਉਨ੍ਹਾਂ ਦੇ ਕਾਰਜਕਾਲ ਦੌਰਾਨ ਕਥਿਤ ਘੁਟਾਲਿਆਂ ਦੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਉਨ੍ਹਾਂ ਨੂੰ ਆਪਣੇ ਰਾਸ਼ਟਰਪਤੀ ਅਹੁਦਾ ਛੱਡਣ ਤੋਂ ਬਾਅਦ ਅਪਰਾਧਿਕ ਕਾਰਵਾਈਆਂ ਤੋਂ ਇਲਾਵਾ ਮੁਸ਼ਕਲ ਵਿੱਤੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰਾਸ਼ਟਰਪਤੀ ਦੇ ਅਹੁਦੇ 'ਤੇ ਰਹਿੰਦੇ ਹੋਏ, ਉਸਦੇ ਵਿਰੁਧ ਅਧਿਕਾਰਤ ਕੰਮ ਲਈ ਮੁਕੱਦਮਾ ਨਹੀਂ ਹੋ ਸਕਦਾ। ਪੇਸ ਯੂਨੀਵਰਸਿਟੀ ਵਿਚ ਸੰਵਿਧਾਨਕ ਕਾਨੂੰਨ ਦੇ ਪ੍ਰੋਫੈਸਰ ਬੈਨੇਟ ਗਰਸ਼ਮੈਨ ਨੇ ਕਿਹਾ ਕਿ ਸੰਭਾਵਨਾ ਹੈ ਕਿ ਡੋਨਲਡ ਟਰੰਪ ਉੱਤੇ ਅਪਰਾਧਿਕ ਕੇਸ ਚਲਾਏ ਜਾਣਗੇ। ਪ੍ਰੋਫੈਸਰ ਬੇਨੇਟ ਗਰਸ਼ਮੈਨ ਨੇ ਇਕ ਦਹਾਕੇ ਲਈ ਨਿਊਯਾਰਕ ਵਿਚ ਚਾਰਜਰ ਵਜੋਂ ਸੇਵਾ ਨਿਭਾਈ ਹੈ। ਗੇਰਸ਼ਮੈਨ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ 'ਤੇ ਬੈਂਕ ਧੋਖਾਧੜੀ, ਟੈਕਸ ਧੋਖਾਧੜੀ, ਮਾਰਕੀਟ ਧੋਖਾਧੜੀ, ਚੋਣ ਧੋਖਾਧੜੀ ਵਰਗੇ imageimageਮਾਮਲਿਆਂ 'ਚ ਚਾਰਜ ਹੋ ਸਕਦੇ ਹਨ।       (ਏਜੰਸੀ)

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement