
2006-2007 ਤੋਂ 2021 ਤੱਕ ਵਾਈਟ ਪੇਪਰ ਕੀਤਾ ਗਿਆ ਜਾਰੀ
ਚੰਡੀਗੜ੍ਹ : ਵਿਧਾਨ ਸਭਾ ’ਚ ਬਿਜਲੀ ਅਤੇ ਨਵੀਨ ਤੇ ਅਖੁੱਟ ਊਰਜਾ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਪਾਵਰ ਪ੍ਰਚੇਜ਼ ਐਗਰੀਮੈਂਟ (ਪੀ. ਪੀ. ਏ.) ਨੂੰ ਲੈ ਕੇ ਵ੍ਹਾਈਟ ਪੇਪਰ ਪੇਸ਼ ਕੀਤਾ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਊਰਜਾ ਸੁਰੱਖਿਆ ਸੁਧਾਰ ਪਾਵਰ ਟੈਰਿਫ ਦੀ ਬਰਖ਼ਾਸਤਗੀ ਅਤੇ ਪੁਨਰ ਨਿਰਧਾਤਨ ਬਿੱਲ 2021 ਪੇਸ਼ ਕੀਤਾ ਤੇ ਇਸ ’ਤੇ ਵਿਚਾਰ ਕਰਨ ਦੀ ਸਪੀਕਰ ਰਾਣਾ ਕੇ. ਪੀ. ਸਿੰਘ ਨੂੰ ਬੇਨਤੀ ਕੀਤੀ।