ਮੁੱਖ ਮੰਤਰੀ ਜੀ ਮੈਨੂੰ ਗੈਂਗਸਟਰ ਸਾਬਤ ਕਰ ਕੇ ਵਿਖਾਉ : ਹਰਜਿੰਦਰ ਬਿੱਟੂ
Published : Dec 11, 2019, 8:13 am IST
Updated : Dec 11, 2019, 8:18 am IST
SHARE ARTICLE
Harjinder Bittu
Harjinder Bittu

ਅਕਾਲੀਆਂ-ਕਾਂਗਰਸੀਆਂ ਵਲੋਂ ਬਿੱਟੂ ਨੂੰ ਗੈਂਗਸਟਰ ਬਣਾ ਕੇ ਪੇਸ਼ ਕਰਨ ਦਾ ਮਾਮਲਾ, ਦਾਅਵਾ ਕੀਤਾ ਕਿ ਉਹ ਹੁਣ ਵੀ ਕਾਂਗਰਸ ਦਾ ਮੈਂਬਰ ਹੈ

ਬਠਿੰਡਾ (ਸੁਖਜਿੰਦਰ ਮਾਨ): ਸੂਬੇ 'ਚ ਅਕਾਲੀ ਦਲ ਤੇ ਕਾਂਗਰਸ ਵਿਚਕਾਰ ਚੱਲ ਰਹੀ ਸਿਆਸੀ ਖ਼ਹਿਬਾਜੀ ਦੇ ਦਰਮਿਆਨ ਦੋਨਾਂ ਧਿਰਾਂ ਵਲਂੋ ਇਕ ਦੂਜੇ ਉਪਰ ਗੈਂਗਸਟਰਾਂ ਨਾਲ ਸਬੰਧ ਰੱਖਣ ਦੇ ਲਗਾਏ ਜਾ ਦੋਸਾਂ ਦਰਮਿਆਨ ਚਰਚਾ ਵਿਚ ਆਏ ਹਰਜਿੰਦਰ ਸਿੰਘ ਉਰਫ਼ ਬਿੱਟੂ ਸਰਪੰਚ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਸਨੂੰ ਗੈਂਗਸਟਰ ਸਾਬਤ ਕਰਨ ਦੀ ਚੁਣੌਤੀ ਦਿਤੀ ਹੈ।  

Captain Amarinder Singh announces Captain Amarinder Singh 

ਅਜਿਹਾ ਨਾ ਕਰ ਸਕਣ 'ਤੇ ਮਾਣਹਾਣੀ ਦਾ ਕੇਸ ਕਰਨ ਦਾ ਐਲਾਨ ਕੀਤਾ ਹੈ। ਇਸਤੋਂ ਇਲਾਵਾ ਇਹ ਵੀ ਐਲਾਨ ਕੀਤਾ ਹੈ ਕਿ ਉਸਨੂੰ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਹੀ ਕਾਂਗਰਸ ਵਿਚ ਸ਼ਾਮਲ ਕੀਤਾ ਸੀ ਤੇ ਹੁਣ ਵੀ ਉਹ ਕਾਂਗਰਸੀ ਹੀ ਹਨ। ਪੰਜਾਬ ਦੀਆਂ ਦੋ ਵੱਡੀਆਂ ਸਿਆਸੀ ਧਿਰਾਂ ਵਲੋਂ ਇਕ-ਦੂਜੇ 'ਤੇ ਬਿੱਟੂ ਨੂੰ ਲੈ ਕੇ ਲਗਾਏ ਦੋਸਾਂ ਕਾਰਨ ਰਾਤੋ-ਰਾਤ ਪੰਜਾਬ ਦੇ ਲੋਕਾਂ 'ਚ ਚਰਚਾ ਦਾ ਵਿਸਾ ਬਣੇ ਉਕਤ ਬਿੱਟੂ ਸਰਪੰਚ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਸਿਆਸੀ ਖਹਿਬਾਜ਼ੀ ਦੇ ਚੱਲਦੇ ਉਸਨੂੰ ਬਦਨਾਮ ਕੀਤਾ ਜਾ ਰਿਹਾ ਹੈ।

Shiromani Akali DalShiromani Akali Dal

ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਬਿੱਟੂ ਨੇ ਦਾਅਵਾ ਕੀਤਾ ਕਿ ਜਿਨ੍ਹਾਂ ਸੱਤ ਕੇਸਾਂ ਦਾ ਵਰਣਨ ਮੁੱਖ ਮੰਤਰੀ ਸਾਹਬ ਕਰ ਰਹੇ ਹਨ, ਉਨ੍ਹਾਂ ਵਿਚ ਉਹ ਅਦਾਲਤ ਵਲੋਂ ਬਰੀ ਹੋ ਚੁੱਕਿਆ ਹੈ। ਦਸਣਾ ਬਣਦਾ ਹੈ ਕਿ ਬਿੱਟੂ ਦੀ ਘਰਵਾਲੀ ਤਲਵੰਡੀ ਸਾਬੋ ਨੇੜਲੇ ਪਿੰਡ ਜੰਬਰ ਬਸਤੀ ਦੀ ਸਰਪੰਚ ਰਹੀ ਸੀ। ਬਿੱਟੂ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਸੀ, ਪ੍ਰੰਤੂ ਉਕਤ ਚੋਣਾਂ 'ਚ ਖ਼ੁਦ ਕੈਪਟਨ ਅਮਰਿੰਦਰ ਸਿੰਘ ਨੇ ਤਲਵੰਡੀ ਸਾਬੋ ਵਿਚ ਉਸਨੂੰ ਕਾਂਗਰਸ ਵਿਚ ਸ਼ਾਮਲ ਕੀਤਾ ਸੀ, ਜਿਸਦੇ ਚੱਲਦੇ ਅੱਜ ਵੀ ਉਹ ਕਾਂਗਰਸੀ ਦੇ ਤੌਰ 'ਤੇ ਹਲਕੇ ਵਿਚ ਵਿਚਰ ਰਿਹਾ ਹੈ।

Sukhbir Badal Sukhbir Badal

ਜ਼ਿਕਰਯੋਗ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਕਾਂਗਰਸ ਅਤੇ ਅਕਾਲੀ ਦਲ ਦੇ ਆਗੂਆਂ ਵਲੋਂ ਇਕ ਦੂਜੇ ਵਿਰੁਧ ਗੈਂਗਸਟਰਾਂ ਨਾਲ ਸਬੰਧ ਰੱਖਣ ਦੇ ਦੋਸ਼ ਲਗਾਏ ਜਾ ਰਹੇ ਹਨ। ਇਸੇ ਕੜੀ ਤਹਿਤ ਪਹਿਲਾਂ ਬੀਤੀ ਸ਼ਾਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਹਰਜਿੰਦਰ ਸਿੰਘ ਬਿੱਟੂ ਦੀ ਬਾਦਲ ਪ੍ਰਵਾਰ ਨਾਲ ਤਸਵੀਰ ਜਾਰੀ ਕਰਕੇ ਉਸਦੇ ਗੈਂਗਸਟਰ ਹੋਣ ਬਾਰੇ ਕੀਤੇ ਦਾਅਵਾ ਕੀਤਾ ਗਿਆ ਸੀ। ਜਿਸਤੋਂ ਬਾਅਦ ਮੋੜਵੇਂ ਜਵਾਬ 'ਚ  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਉਕਤ ਬਿੱਟੂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਤਸਵੀਰ ਜਾਰੀ ਕਰ ਦਿਤੀ ਸੀ।

  Harjinder Bittu a big Statement Gurpreet Singh 

ਬਿਟੂ ਨੇ ਸਵਾਲ ਕੀਤਾ ਕਿ ਸਿਆਸੀ ਆਗੂਆਂ ਅਦਾਲਤਾਂ ਤੋਂ ਵੀ ਉਪਰ ਹਨ ਜੋ ਉਸ ਨੂੰ ਗੈਂਗਸਟਰ ਕਰਾਰ ਦੇ ਰਹੇ ਹਨ। ਦਸਣਾ ਬਣਦਾ ਹੈ ਕਿ ਬਿੱਟੂ ਵਿਰੁਧ ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ 'ਚ ਪਰਚੇ ਦਰਜ ਹੋਣ ਤੋਂ ਇਲਾਵਾ ਪਿੰਡ 'ਚ ਚਰਚਿਤ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋ ਅਤੇ ਹਰਿਆਣਾ ਨਾਲ ਸਬੰਧਤ ਕੁੱਝ ਗੈਂਗਸਟਰਾਂ ਨੂੰ ਪਨਾਹ ਦੇਣ ਦੇ ਮਾਮਲੇ ਵਿਚ ਪੁਲਿਸ ਵਲੋਂ ਪਰਚੇ ਦਰਜ ਕੀਤੇ ਗਏ ਸਨ। ਸੇਖੋ ਅਤੇ ਹਰਿਆਣਾ ਦੇ ਗੈਗਸਟਰਾਂ ਨੂੰ ਕਾਬੂ ਕਰਨ ਸਮੇਂ ਪੁਲਿਸ ਦਾ ਬਿੱਟੂ ਦੇ ਡੇਰੇ ਵਿਚ ਹੀ ਬਦਮਾਸ਼ਾਂ ਨਾਲ ਮੁਕਾਬਲਾ ਹੋਇਆ ਸੀ। ਬਿੱਟੂ ਦਾ ਦਾਅਵਾ ਹੈ ਕਿ ਉਹ ਹੁਣ ਇਨ੍ਹਾਂ ਸਾਰੇ ਕੇਸਾਂ ਵਿਚੋਂ ਬਰੀ ਹੋ ਚੁੱਕਿਆ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement