
ਭੈਣ ਦੇ ਵਿਆਹ ਦੀ ਪਾਰਟੀ ਵਿਚ ਭਰਾ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਪੱਟੀ, 10 ਦਸੰਬਰ (ਅਜੀਤ ਘਰਿਆਲਾ/ਪ੍ਰਦੀਪ) : ਪੱਟੀ ਨਾਮੀ ਪਹਿਲਾਵਨ ਸਵੀਟਸ ਦੇ ਨਾਂ ਨਾਲ ਜਾਣੇ ਜਾਦੇ ਪ੍ਰਵਾਰ ਦੀਆਂ ਖ਼ੁਸ਼ੀਆਂ ਉਸ ਵੇਲੇ ਗ਼ਮ ਵਿਚ ਬਦਲ ਹੋ ਗਈਆਂ ਜਦੋਂ ਭੈਣ ਦੇ ਵਿਆਹ ਦੀ ਪਾਰਟੀ ਦੌਰਾਨ 25 ਸਾਲਾ ਭਰਾ ਅਸ਼ੀਸ਼ ਪਾਠਕ ਨੂੰ ਸਟੇਜ 'ਤੇ ਭੰਗੜਾ ਪਾਉਂਦਿਆਂ ਦਿਲ ਦਾ ਦੌਰਾ ਪੈ ਗਿਆ। ਉਸ ਨੂੰ ਤਰੁਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿਤਾ। ਇਸ ਮੌਕੇ ਵਿਧਾਇਕ ਹਰਮਿੰਦਰ ਸਿੰਘ ਗਿੱਲ, ਪ੍ਰਮਜੀਤ ਕੌਰ ਗਿੱਲ, ਬਾਬਾ ਗੁਰਬਚਨ ਸਿੰਘ ਸੁਰਸਿੰਘ ਵਾਲੇ ਪੱਟੀ, ਬਾਬਾ ਆਨੰਦ ਗਿਰੀ ਰੋਹੀ ਮੰਦਿਰ, ਖ਼ੁਸ਼ਵਿੰਦਰ ਸਿੰਘ ਭਾਟੀਆਂ, ਵਿਨੋਦ ਸ਼ਰਮਾਂ, ਰਣਜੀਤ ਸਿੰਘ ਚੀਮਾ, ਲਾਲਜੀਤ ਸਿੰਘ ਭੁੱਲਰ ਆਪ ਆਗੂ, ਭੁਪਿੰਦਰ ਸਿੰਘ ਮਿੰਟੂ, ਕੁਲਵਿੰਦਰ ਸਿੰਘ ਬੱਬਾ, ਅਸ਼ਵਨੀ ਮਹਿਤਾ, ਅਸ਼ੋਕ ਬਜਾਜ, ਪ੍ਰੋ: ਵਿਜੈ ਸ਼ਰਮਾਂ, ਪ੍ਰਿੰ: ਰਜਿੰਦਰ ਸ਼ਰਮਾਂ, ਪ੍ਰਿੰ ਰਜਿੰਦਰ ਮਰਵਾਹ, ਬਾਬਾ ਪ੍ਰਗਟ ਸਿੰਘ, ਪ੍ਰਿੰ; ਜਸਬੀਰ ਕੌਰ, ਮਨੀਸ਼ ਸਾਹਨੀ, ਅਤੇ ਰਾਮ ਲੀਲਾ ਕਲੱਬਾਂ ਦੇ ਮੈਬਰਾਂ ਨੇ ਪਹਿਲਵਾਨ ਪ੍ਰਵਾਰ ਨਾਲ ਦੁੱਖ ਪ੍ਰਗਟ ਕੀਤਾ।