ਕਿਸਾਨਾਂ ਵਲੋਂ ਕੇਂਦਰ ਦੇ ਸਮਝੌਤਾ ਪ੍ਰਸਤਾਵ ਠੁਕਰਾਉਣਾ ਠੀਕ ਨਹੀਂ : ਮਦਨ ਮੋਹਨ ਮਿੱਤਲ
Published : Dec 11, 2020, 6:57 am IST
Updated : Dec 11, 2020, 6:57 am IST
SHARE ARTICLE
image
image

ਕਿਸਾਨਾਂ ਵਲੋਂ ਕੇਂਦਰ ਦੇ ਸਮਝੌਤਾ ਪ੍ਰਸਤਾਵ ਠੁਕਰਾਉਣਾ ਠੀਕ ਨਹੀਂ : ਮਦਨ ਮੋਹਨ ਮਿੱਤਲ

ਚੰਡੀਗੜ੍ਹ, 10 ਦਸੰਬਰ (ਜੀ.ਸੀ.ਭਾਰਦਵਾਜ) : ਕੇਂਦਰ ਵਲੋਂ ਲਾਗੂ ਕੀਤੇ ਤੇ ਖੇਤੀ ਐਕਟਾਂ ਵਿਰੁਧ ਚਲੇ ਕਿਸਾਨ ਅੰਦੋਲਨ ਦੇ ਸਬੰਧ ਵਿਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਭੇਜੇ ਸਮਝੌਤੇ ਦੇ ਪ੍ਰਸਤਾਵਾਂ ਨੂੰ ਕਿਸਾਨ ਜਥੇਬੰਦੀਆਂ ਦੇ ਠੁਕਰਾਉਣ ਨਾਲ ਜੋ ਤਣਾਅ ਅਤੇ ਟਕਰਾਅ ਹਰ ਸਮੇਂ ਵੱਧ ਰਿਹਾ ਹੈ।
ਇਸ ਤੋਂ ਡਾਢੇ ਦੁਖੀ ਤੇ ਭਵਿੱਖ ਦੀ ਚਿੰਤਾ ਵਿਚ ਡੁੱਬੇ ਸੀਨੀਅਰ ਬੀਜੇਪੀ ਨੇਤਾ ਮਦਨ ਮੋਹਨ ਮਿੱਤਲ ਨੇ ਕਿਹਾ ਕਿ ਕਿਸਾਨ ਨੇਤਾਵਾਂ ਦਾ ਇਹ ਅੜੀਅਲ ਰਵਈਆ ਭਵਿੱਖ ਵਿਚ ਪੰਜਾਬ ਦਾ ਆਰਥਕ ਤੇ ਭਾਈਚਾਰਕ ਨੁਕਸਾਨ ਬਹੁਤ ਕਰੇਗਾ। ਅੱਜ ਅਪਣੀ ਰਿਹਾਇਸ਼ 'ਤੇ ਰੋਜ਼ਾਨਾ ਸਪੋਕਸਮੈਨ ਨਾਲ ਕਈ ਸਿਆਸੀ, ਧਾਰਮਕ, ਸਮਾਜਕ ਤੇ ਕਿਸਾਨੀ ਮੁੱਦਿਆਂ ਸਮੇਤ ਪੰਜਾਬ ਦੇ ਹਾਲਾਤ ਬਾਰੇ ਗੱਲਬਾਤ ਕਰਦੇ ਹੋਏ ਮਿੱਤਲ ਨੇ ਕਿਹਾ ਕਿ ਕਿਸਾਨਾਂ ਦੀ ਸਟੇਜ ਤੋਂ ਲੇਖਕਾਂ, ਗਾਇਕਾਂ, ਨਿਹੰਗਾਂ, ਨੌਜਵਾਨਾਂ ਵਲੋਂ ਭੜਕਾਊ ਤੇ ਗੁਸੇ ਭਰੇ ਭਾਸ਼ਣ ਦੇਣਾ ਅਤੇ ਪ੍ਰਧਾਨ ਮੰਤਰੀ ਤੇ ਹੋਰ ਮੰਤਰੀਆਂ ਵਿਰੁਧ ਜ਼ਹਿਰ ਉਗਲਣਾ ਇਸ ਅੰਦੋਲਨ ਨੂੰ ਗ਼ਲਤ ਪਾਸੇ ਮੋੜ ਦੇਵੇਗਾ ਅਤੇ ਖੇਤੀ ਸਬੰਧੀ ਮੰਗਾਂ ਦੀ ਥਾਂ ਹੋਰ ਨੁਕਤੇ ਭਾਰੂ ਹੋ ਜਾਣਗੇ ਜਿਸ ਨਾਲ ਆਉਣ ਵਾਲੇ ਸਮੇਂ ਵਿਚ ਪ੍ਰਵਾਰਕ ਤੇ ਸਭਿਆਚਾਰਕ ਸਾਂਝ ਨੂੰ ਢਾਹ ਲੱਗੇਗੀ।
ਮਦਨ  ਮੋਹਨ ਮਿੱਤਲ ਪਿਛਲੇ 75 ਸਾਲਾਂ ਵਿਚ ਪੰਜਾਬ ਵਿਚ ਉਠ ਰਹੇ ਅੰਦੋਲਨਾਂ ਲਹਿਰਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਿਸਾਨ ਜਥੇਬੰਦੀਆਂ ਵਲੋਂ ਸਮਝੌਤੇ ਦੇ ਸਾਰੇ 9 ਪ੍ਰਸਤਾਵ, ਠੁਕਰਾਅ ਦੇਣਾ, ਕੇਂਦਰ ਸਰਕਾਰ ਨੂੰ ਡਰਾਉਣ ਦੀਆਂ ਗੱਲਾਂ ਕਰਨ ਵਾਲਾ ਰਵਈਆ ਅਖ਼ਤਿਆਰ ਕਰਨਾ ਹੈ ਅਤੇ ਸਪਸ਼ਟ ਤੌਰ 'ਤੇ ਇਸ ਕਿਸਾਨ ਅੰਦੋਲਨ ਨੂੰ ਵਿਰੋਧੀ ਧਿਰਾਂ ਕਾਂਗਰਸ ਤੇ ਕਮਿਊਨਿਸਟ ਪਾਰਟੀਆਂ ਦੀਆਂ ਨੀਤੀਆਂ 'ਤੇ ਚਲਾਉਣਾ ਹੈ ਜੋ ਹਮੇਸ਼ਾ ਸਹੀ ਮੁੱਦਿਆਂ 'ਤੇ ਧਿਆਨ ਕੇਂਦਰਤ ਕਰਨ ਦੀ ਬਜਾਏ ਗੰਧਲੀ ਸਿਆਸਤ ਖੇਡਣਾ ਹੈ।
ਮਿੱਤਲ ਨੇ ਇਹ ਵੀ ਕਿਹਾ ਕਿ ਕਿਸਾਨ ਜਥੇਬੰਦੀਆਂ ਵਲੋਂ ਬੀਜੇਪੀ ਦੇ ਨੇਤਾਵਾਂ ਨੂੰ ਬੁਰਾ ਭਲਾ ਕਹਿਣਾ, ਉਨ੍ਹਾਂ ਦੇ ਪਾਰਟੀ ਦਫ਼ਤਰਾਂ ਦਾ ਘਿਰਾਉ ਕਰਨਾ, ਹਿੰਸਾ ਵਧਾ ਸਕਦਾ ਹੈ ਕਿਉਂਕਿ ਬੀਜੇਪੀ ਵਰਕਰਾਂ ਦੀ ਸਹਿਣਸ਼ੀਲਤਾ ਦਾ ਟੈਸਟ ਲੈਣਾ ਕਿਸੇ ਵੇਲੇ ਹਿੰਸਕ ਟਕਰਾਅ ਵੱਲ ਨੂੰ ਜਾਣ ਲਈ ਮਜਬੂਰ ਕਰ ਸਕਦਾ ਹੈ। ਮਦਨ ਮੋਹਨ ਮਿੱਤਲ ਨੇ ਪੰਜਾਬ ਦੇ ਕਾਂਗਰਸੀ ਨੇਤਾਵਾਂ ਤੇ ਖ਼ਾਸ ਕਰ ਕੇ ਮੁੱਖ ਮੰਤਰੀ ਨੂੰ ਜ਼ੋਰ ਦੇ ਕੇ ਕਿਹਾ ਕਿ ਇਸ ਤਣਾਅ ਪੂਰਣ ਸਥਿਤੀ ਨੂੰ ਕੰਟਰੋਲ ਕਰਨ, ਜ਼ਿੰਮੇਵਾਰੀ ਨਾਲ ਨਜਿੱਠਣ ਲਈ ਤਰਜੀਹ ਦੇਣ ਅਤੇ ਪੰਜਾਬ ਨੂੰimageimage ਬਲਦੀ ਭੱਠੀ ਵਿਚ ਸੁੱਟਣ ਦੀ ਥਾਂ ਸਹੀ ਦਿਸ਼ਾ ਵੱਲ ਮੋੜਨ ਵਾਸਤੇ ਕੋਸ਼ਿਸ਼ ਕਰਨ।

 

SHARE ARTICLE

ਏਜੰਸੀ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement