
ਕਿਸਾਨਾਂ ਨੂੰ ਵੱਡੀ ਜਿੱਤ ਹੋਈ ਹਾਸਲ
ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪਿਛਲੇ ਇੱਕ ਸਾਲ ਤੋਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ’ਤੇ ਡਟੇ ਕਿਸਾਨਾਂ ਦਾ ਅੰਦੋਲਨ ਅੱਜ ਖ਼ਤਮ ਹੋ ਗਿਆ। ਲੰਮੇ ਸੰਘਰਸ਼ ਤੋਂ ਬਾਅਦ ਅੱਜ ਕਿਸਾਨ ਘਰ ਪਰਤ ਰਹੇ ਹਨ। ਕਿਸਾਨਾਂ ਨੂੰ ਵੱਡੀ ਜਿੱਤ ਹਾਸਲ ਹੋਈ ਹੈ। ਜਿਸ ਤੋਂ ਬਾਅਦ ਅੰਦੋਲਨ ਕਰ ਰਹੇ ਕਿਸਾਨਾਂ ਦੇ ਚਿਹਰਿਆਂ 'ਤੇ ਜਿੱਤ ਦਾ ਜਜ਼ਬਾ ਸਾਫ਼ ਨਜ਼ਰ ਆ ਰਿਹਾ ਹੈ।
Farmers Victory
ਕਿਸਾਨਾਂ ਵਿੱਚ ਜਸ਼ਨ ਦਾ ਮਾਹੌਲ ਹੈ। ਉੱਥੇ ਹੀ ਦੂਜੇ ਪਾਸੇ ਗਾਜੀਪੁਰ ਸਰਹੱਦ (ਦਿੱਲੀ-ਯੂ.ਪੀ. ਸਰਹੱਦ) ’ਤੇ ਲਗਾਏ ਗਏ ਟੈਂਟ ਕਿਸਾਨ ਜਥੇਬੰਦੀਆਂ ਦੇ ਲੋਕਾਂ ਨੇ ਲਗਭਗ ਹਟਾ ਦਿੱਤੇ ਹਨ। ਇੱਥੋਂ ਲੋਕ ਘਰਾਂ ਨੂੰ ਵਰਤਣ ਦੀ ਤਿਆਰੀ ਕਰ ਰਹੇ ਹਨ।
Farmers Victory
ਜ਼ਿਕਰਯੋਗ ਹੈ ਕਿ ਸਰਕਾਰ ਦੇ ਤਿੰਨੋਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਇਕ ਸਾਲ ਤੋਂ ਵੱਧ ਸਮੇਂ ਤੋਂ ਅੰਦੋਲਨ ਕਰ ਰਹੇ ਸਨ। ਵਿਰੋਧ ਨੂੰ ਦੇਖਦੇ ਹੋਏ ਇਸ ਨੂੰ ਵਾਪਸ ਲੈ ਲਿਆ ਗਿਆ। ਉੱਥੇ ਹੀ ਸਰਕਾਰ ਐੱਮ.ਐੱਸ.ਪੀ. ’ਤੇ ਫ਼ੈਸਲਾ ਕਰਨ ਲਈ ਇਕ ਕਮੇਟੀ ਬਣਾਉਣ ’ਤੇ ਸਹਿਮਤ ਵੀ ਹੋ ਗਈ ਹੈ। ਉੱਥੇ ਹੀ ਕਿਸਾਨਾਂ ਵਿਰੁੱਧ ਸਾਰੇ ਪੁਲਸ ਕੇਸ ਵੀ ਰੱਦ ਹੋਣਗੇ।
Farmers Victory
ਹੁਣ ਇਹ ਟਰੈਕਟਰ ਟਰਾਲੀਆਂ ਵਾਪਸ ਪੰਜਾਬ-ਹਰਿਆਣਾ ਅਤੇ ਯੂਪੀ ਦੇ ਖੇਤਾਂ ਵਿੱਚ ਪਹੁੰਚ ਜਾਣਗੀਆਂ। ਅੰਨਦਾਤਾ ਅਨਾਜ ਉਗਾਉਣ ਦੇ ਕੰਮ ਵਿਚ ਜੁੱਟ ਜਾਵੇਗਾ ਅਤੇ ਇੱਕ ਸਾਲ ਬਾਅਦ ਦਿੱਲੀ ਦੀਆਂ ਸੜਕਾਂ 'ਤੇ ਗੱਡੀਆਂ ਦਾ ਭੱਜਣਾ ਸ਼ੁਰੂ ਹੋ ਜਾਵੇਗਾ।
Farmers Victory