
ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਕੀਤਾ ਦਰਜ
ਪਟਿਆਲਾ: ਸਮਾਣਾ ਵਿੱਚ ਪੁਲਿਸ ਦੇ ਹੱਥ ਇੱਕ ਵੱਡੀ ਕਾਮਯਾਬੀ ਲੱਗੀ ਹੈ। ਦਰਅਸਲ ਪੁਲਿਸ ਨੇ ਭਾਖੜਾ ਨਹਿਰ 'ਚੋਂ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਬਰਾਮਦ ਕੀਤੇ ਗਏ ਹਥਿਆਰਾਂ ਵਿੱਚ 3 ਏਅਰ ਪਿਸਤੌਲ, 1 ਪੁਰਾਣੀ ਬੰਦੂਕ, 2 ਰਾਕੇਟ ਲਾਂਚਰ, 1 ਕੱਟੀ ਹੋਈ ਹੱਥਕੜੀ ਅਤੇ 46 ਜ਼ਿੰਦਾ ਕਾਰਤੂਸ ਸ਼ਾਮਲ ਹਨ।
PHOTO
ਫਿਲਹਾਲ ਪੁਲਿਸ ਨੇ ਇਸ ਮਾਮਲੇ 'ਚ ਕਾਰਵਾਈ ਕਰਦੇ ਹੋਏ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਭਾਖੜਾ ਨਹਿਰ ’ਚੋਂ ਹਥਿਆਰ ਬਾਹਰ ਕੱਢਣ ਲਈ ਸਮਾਣਾ ਪਹੁੰਚੀ ਗੋਤਾਖੋਰ ਟੀਮ ਦੇ ਮੁਖੀ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਨਹਿਰ ’ਚ ਡੁੱਬੇ ਵਿਅਕਤੀ ਦੀ ਲਾਸ਼ ਦੀ ਭਾਲ ’ਚ ਕਰੀਬ 15 ਦਿਨ ਪਹਿਲਾਂ ਉਨ੍ਹਾਂ ਨਹਿਰ ਦੇ ਹੇਠਲੇ ਪੱਧਰ ’ਤੇ ਪਏ ਉਕਤ ਹਥਿਆਰਾਂ ਨੂੰ ਵੇਖ ਜ਼ਿਲ੍ਹਾ ਪੁਲਸ ਮੁਖੀ ਨੂੰ ਜਾਣੂੰ ਕਰਵਾਇਆ। ਸੀ. ਆਈ. ਏ. ਸਟਾਫ਼ ਦੀ ਮੌਜੂਦਗੀ ’ਚ ਭਾਖੜਾ ਨਹਿਰ ’ਚੋਂ ਉਕਤ ਹਥਿਆਰਾਂ ਦਾ ਜਖ਼ੀਰਾ ਬਰਾਮਦ ਕੀਤਾ ਗਿਆ।
PHOTO