
CIA ਸਟਾਫ਼ ਪੱਟੀ ਦੇ ਇੰਚਾਰਜ ਸੁਖਬੀਰ ਸਿੰਘ ਬਣੇ ਨਵੇਂ ਥਾਣਾ ਮੁਖੀ
ਤਰਨਤਾਰਨ: ਥਾਣਾ ਸਰਹਾਲੀ ਦੇ ਸਾਂਝ ਕੇਂਦਰ ਤੇ ਹੋਏ ਆਰ.ਪੀ.ਜੀ ਅਟੈਕ ਤੋਂ ਬਾਅਦ ਹੁਣ ਥਾਣੇ ਦੇ ਐਸ.ਐਚ.ਓ 'ਤੇ ਗਾਜ ਡਿੱਗੀ ਹੈ। ਜਾਣਕਾਰੀ ਅਨੁਸਾਰ ਸਰਹਾਲੀ ਥਾਣੇ ਦੇ ਮੁਖੀ ਪ੍ਰਕਾਸ਼ ਸਿੰਘ ਦਾ ਤਬਾਦਲਾ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਜਗ੍ਹਾ 'ਤੇ ਸੀਆਈਏ ਸਟਾਫ਼ ਪੱਟੀ ਦੇ ਇੰਚਾਰਜ ਸੁਖਬੀਰ ਸਿੰਘ ਨੂੰ ਤੈਨਾਤ ਕੀਤਾ ਗਿਆ ਹੈ।
ਦੱਸ ਦਈਏ ਕਿ ਥਾਣੇ 'ਤੇ ਹੋਏ ਇਸ ਹਮਲੇ ਦੀ ਜਾਂਚ ਐਨਆਈਏ ਅਤੇ ਪੁਲਿਸ ਵਲੋਂ ਡੂੰਘਾਈ ਨਾਲ ਕੀਤੀ ਜਾ ਰਹੀ ਹੈ। ਥਾਣਾ ਸਰਹਾਲੀ ਕਲਾਂ 'ਚ ਕੀਤੀ ਐਫ ਆਈ ਆਰ 'ਚ ਅਣਪਛਾਤੇ ਹਮਲਾਵਰਾਂ ਖਿਲਾਫ਼ UAPA ਸਮੇਤ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਹੁਣ ਤੱਕ ਦੀ ਜਾਣਕਾਰੀ ਅਨੁਸਾਰ ਮੌਕੇ 'ਤੇ ਪਹੁੰਚੀਆਂ ਟੀਮਾਂ ਵਲੋਂ ਗ੍ਰੇਨੇਡ ਨੂੰ ਨਕਾਰਾ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਸ ਲਈ ਰੇਤ ਦੀਆਂ ਬੋਰੀਆਂ ਲਗਾ ਕੇ ਪੂਰੇ ਇਲਾਕੇ ਨੂੰ ਸੀਲ ਕੀਤਾ ਗਿਆ ਹੈ। ਬੰਬ ਡਿਸਪੋਜ਼ਲ ਟੀਮਾਂ ਵਲੋਂ ਗ੍ਰੇਨੇਡ ਨੂੰ ਨਸ਼ਟ ਕੀਤਾ ਜਾ ਰਿਹਾ ਹੈ।