
DGP ਗੌਰਵ ਯਾਦਵ ਵਲੋਂ ਵੀ ਮਿਲ ਚੁੱਕਿਆ ਹੈ ਸਨਮਾਨ
ਲਵਾਰਿਸ ਲਾਸ਼ਾਂ ਦਾ ਸਸਕਾਰ ਅਤੇ ਗ਼ਰੀਬ ਧੀਆਂ ਦਾ ਵਿਆਹ ਕਾਰਨ ਵਾਲੇ ASI ਨੂੰ ਮਿਲੀ ਤਰੱਕੀ
ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ) : ਲਵਾਰਿਸ ਲਾਸ਼ਾ ਦਾ ਸਸਕਾਰ ਅਤੇ ਗ਼ਰੀਬ ਧੀਆਂ ਦਾ ਵਿਆਹ ਕਰ ਵਾਲੇ ਏ.ਐਸ.ਆਈ. ਦਲਜੀਤ ਸਿੰਘ ਨੂੰ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਵਲੋਂ ਤਰੱਕੀ ਦਿਤੀ ਗਈ ਹੈ। ਹੁਣ ਦਲਜੀਤ ਸਿੰਘ ਸਬ ਇੰਸਪੈਕਟਰ ਬਣ ਗਏ ਹਨ। ਦੱਸ ਦੇਈਏ ਕਿ ਉਨ੍ਹਾਂ ਨੂੰ ਇਸ ਤੋਂ ਪਹਿਲਾਂ ਡੀ ਜੀ ਪੀ ਪੰਜਾਬ ਗੌਰਵ ਯਾਦਵ ਵਲੋਂ ਵੀ ਸਨਮਾਨ ਮਿਲ ਚੁੱਕਿਆ ਹੈ।
ਰੋਜ਼ਾਨਾ ਸਪੋਕਸਮੈਨ ਦੀ ਖਬਰ ਨਸ਼ਰ ਹੋਣ ਮਗਰੋਂ DGP ਗੌਰਵ ਯਾਦਵ ਨੇ ਉਨ੍ਹਾਂ ਨੂੰ ਚੰਡੀਗੜ੍ਹ ਬੁਲਾਇਆ ਸੀ ਜਿੱਥੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸਬ ਇੰਸਪੈਕਟਰ ਦਲਜੀਤ ਸਿੰਘ ਨੇ ਵਾਹਿਗੁਰੂ ਵਲੋਂ ਮਿਲੀ ਸੇਵਾ ਅਤੇ ਨਿਰਪੱਖ ਮੀਡੀਆ ਅਧਾਰੇ ਰੋਜ਼ਾਨਾ ਸਪੋਕਸਮੈਨ ਦਾ ਧੰਨਵਾਦ ਕੀਤਾ ਹੈ।