
ਦੋ AK 47, 4 ਰਾਈਫਲ ਮੈਗਜ਼ੀਨ, 2 ਪਿਸਤੌਲ, 4 ਪਿਸਟਲ ਮੈਗਜ਼ੀਨ ਅਤੇ ਕਾਰਤੂਸ ਬਰਾਮਦ
ਅਬੋਹਰ: ਬੀ.ਐੱਸ.ਐੱਫ. ਦੇ ਜਵਾਨਾਂ ਨੂੰ ਉਸ ਵੇਲੇ ਵੱਡੀ ਸਫ਼ਲਤਾ ਹਾਸਲ ਹੋਈ ਹੈ ਜਦੋਂ ਉਨ੍ਹਾਂ ਨੇ ਅਬੋਹਰ ਇਲਾਕੇ 'ਚੋਂ ਵੱਡੀ ਗਿਣਤੀ ਵਿਚ ਅਸਲ ਬਰਾਮਦ ਕੀਤਾ ਹੈ। ਜਾਣਕਾਰੀ ਅਨੁਸਾਰ BSF ਜਵਾਨਾਂ ਨੇ ਦੋ ਏਕੇ 47 ਰਾਈਫਲਾਂ, 4 ਰਾਈਫਲ ਮੈਗਜ਼ੀਨ, 2 ਪਿਸਤੌਲ ਅਤੇ 4 ਪਿਸਟਲ ਮੈਗਜ਼ੀਨ ਅਤੇ ਕਾਰਤੂਸ ਬਰਾਮਦ ਕੀਤੇ ਹਨ। ਇਹ ਬਰਾਮਦਗੀ ਅੱਜ ਦੁਪਹਿਰ 12:15 ਵਜੇ ਹੋਈ ਦੱਸੀ ਜਾ ਰਹੀ ਹੈ।