ਚੈੱਕ ਬਾਊਂਸ ਕੇਸ 'ਚ ਜੱਜ ਨੇ ਕਿਹਾ- ਦੋਸ਼ੀ ਨੂੰ ਬਖ਼ਸ਼ਿਆ ਤਾਂ ਲੋਕਾਂ ਦਾ ਚੈੱਕ ਜ਼ਰੀਏ ਲੈਣ-ਦੇਣ ਤੋਂ ਉੱਠ ਜਾਵੇਗਾ ਵਿਸ਼ਵਾਸ 
Published : Dec 11, 2022, 7:11 pm IST
Updated : Dec 11, 2022, 7:11 pm IST
SHARE ARTICLE
check bounce case
check bounce case

ਚੈੱਕ ਬਾਊਂਸ ਕੇਸ ਵਿਚ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿਚ ਇਕ ਪ੍ਰਾਈਵੇਟ ਕੰਪਨੀ ਦੇ ਮਾਲਕ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਹੈ

 

ਚੰਡੀਗੜ੍ਹ - ਚੈੱਕ ਬਾਊਂਸ ਕੇਸ ਵਿਚ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿਚ ਇਕ ਪ੍ਰਾਈਵੇਟ ਕੰਪਨੀ ਦੇ ਮਾਲਕ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਹੈ। ਕੋਰਟ ਨੇ ਕੰਪਨੀ ਨੂੰ ਚੈੱਕ ਰਾਸ਼ੀ ਵੀ ਰਿਫੰਡ ਕਰਨ ਦੇ ਆਦੇਸ਼ ਦਿੱਤੇ ਹਨ। ਕੋਰਟ ਨੇ ਗੋਦਰੇਜ ਐਗਰੋਵੇਟ ਲਿਮਟਿਡ ਕੰਪਨੀ ਵੱਲੋਂ ਬਠਿੰਡਾ ਦੇ ਸ਼ਿਵਾ ਪੈਸਟੀਸਾਈਡਜ਼ ਦੇ ਮਾਲਕ ਸੁਖਦੇਵ ਖਾਨ ਖਿਲਾਫ਼ ਇਹ ਫੈ਼ਸਲਾ ਸੁਣਾਇਆ ਹੈ। 

ਇਸ ਕੇਸ ਵਿਚ ਜੱਜ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਅਜਿਹੇ ਅਪਰਾਧ ਨਾ ਸਿਰਫ਼ ਕਿਸੇ ਨੂੰ ਨੁਕਸਾਨ ਪਹੁੰਚਾਉਂਦੇ ਹਨ ਬਲਕਿ ਦੇਸ਼ ਦੀ ਆਰਥਿਕਤਾ ਨੂੰ ਵੀ ਹਿਲਾ ਦਿੰਦੇ ਹਨ। ਅਜਿਹੇ ਵਿਚ ਜੇਕਰ ਦੋਸ਼ੀ ਬਖਸ਼ਿਆ ਗਿਆ ਤਾਂ ਲੋਕਾਂ ਦਾ ਚੈੱਕ ਦੇ ਜਰੀਏ ਇਕਨਾਮਿਕ ਟ੍ਰਾਂਸਜੈਕਸ਼ਨ ਤੋਂ ਵਿਸ਼ਵਾਸ ਉੱਠ ਜਾਵੇਗਾ। ਸੁਖਦੇਵ ਦੀ ਕੰਪਨੀ ਨੇ ਸ਼ਿਕਾਇਤਕਰਤਾ ਕੰਪਨੀ ਤੋਂ ਲੱਖਾਂ ਰੁਪਏ ਦੀ ਕੀਟਨਾਸ਼ਕ ਦਵਾਈ ਲੈ ਲਈ ਸੀ। ਬਾਅਦ ਵਿਚ ਉਸ ਨੇ ਕੰਪਨੀ ਨੂੰ 4.22 ਲੱਖ ਰੁਪਏ ਦਾ ਚੈੱਕ ਦਿੱਤਾ ਜੋ ਬਾਊਂਸ ਹੋ ਗਿਆ। 

ਗੋਦਰੇਜ ਨੇ ਯਮੁਨਾਨਗਰ ਸਥਿਤ ਨਵ ਦੁਰਗਾ ਫਰਟੀਲਾਈਜ਼ਰਜ਼ ਦੇ ਮਾਲਕ ਰਾਕੇਸ਼ ਕੁਮਾਰ ਵਿਰੁੱਧ 26.51 ਲੱਖ ਰੁਪਏ ਦਾ ਚੈੱਕ ਬਾਊਂਸ ਦਾ ਕੇਸ ਵੀ ਦਰਜ ਕਰਵਾਇਆ ਸੀ। ਉਸ ਕੇਸ ਵਿੱਚ ਵੀ ਅਦਾਲਤ ਨੇ ਮੁਲਜ਼ਮ ਨੂੰ ਇੱਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਅਤੇ ਚੈੱਕ ਦੀ ਰਕਮ ਵਾਪਸ ਕਰਨ ਦੀ ਹਦਾਇਤ ਕੀਤੀ।
ਕੰਪਨੀ ਨੇ ਅਪਣੀ ਸ਼ਿਕਾਇਤ ਵਿਚ ਕਿਹਾ ਕਿ ਦੋਸ਼ੀ ਉਹਨਾਂ ਦੇ ਪੈਸਟੀਸਾਈਡਜ਼ ਦੇ ਡਿਸਟ੍ਰੀਬਿਊਟਰ ਸਨ। ਉਹਨਾਂ ਨੇ ਸ਼ਿਕਾਇਤਕਰਤਾ ਕੰਪਨੀ ਤੋਂ ਲੱਖਾਂ ਰੁਪਏ ਦੇ ਪੈਸਟੀਸਾਈਡ ਖਰੀਦੇ ਸਨ।

ਅਪਣੀ ਲਾਏਬਿਲਟੀ ਨੂੰ ਖ਼ਤਮ ਕਰਨ ਦੇ ਲਈ ਦੋਸ਼ੀਆਂ ਨੇ ਸ਼ਿਕਾਇਤਕਰਤਾ ਕੰਪਨੀ ਨੂੰ ਚੈੱਕ ਦਿੱਤੇ ਪਰ ਹੁਣ ਇਹ ਚੈੱਕ ਬੈਂਕ ਵਿਚ ਲਗਾਏ ਗਏ ਤਾਂ ਬਾਊਂਸ ਹੋ ਗਏ ਜਿਸ 'ਤੇ ਕੰਪਨੀ ਨੇ ਦੋਸ਼ੀਆਂ ਖਿਲਾਫ਼ ਚੈੱਕ ਬਾਊਸ ਦੇ 2 ਅਲੱਗ-ਅਲੱਗ ਕੇਸ ਦਰਜ ਕਰਵਾਏ। ਦੋਨਾਂ ਹੀ ਮਾਮਲਿਆਂ ਵਿਚ ਕੋਰਟ ਨੇ ਸ਼ਿਕਾਇਤਕਰਤਾ ਕੰਪਨੀ ਦੇ ਹੱਕ ਵਿਚ ਫ਼ੈਸਲਾ ਸੁਣਾਇਆ। 

SHARE ARTICLE

ਏਜੰਸੀ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement