ਅਮਰੀਕੀ ਪ੍ਰਤੀਨਿਧੀ ਸਭਾ ਡੋਨਾਲਡ ਟਰੰਪ ਵਿਰੁਧ ਮਹਾਂਦੋਸ਼ ਪ੍ਰਸਤਾਵ ਲਿਆਉਣ ਲਈ ਕਾਰਵਾਈ ਕਰੇਗੀ : ਨੈਂ
Published : Jan 12, 2021, 12:43 am IST
Updated : Jan 12, 2021, 12:43 am IST
SHARE ARTICLE
image
image

ਅਮਰੀਕੀ ਪ੍ਰਤੀਨਿਧੀ ਸਭਾ ਡੋਨਾਲਡ ਟਰੰਪ ਵਿਰੁਧ ਮਹਾਂਦੋਸ਼ ਪ੍ਰਸਤਾਵ ਲਿਆਉਣ ਲਈ ਕਾਰਵਾਈ ਕਰੇਗੀ : ਨੈਂਸੀ ਪੇਲੋਸੀ

ਟਰੰਪ ਵਿਰੁਧ ਪਹਿਲਾਂ ਵੀ ਦਸੰਬਰ 2019 ਵਿਚ ਮਹਾਂਦੋਸ਼ ਪ੍ਰਸਤਾਵ ਹੋ ਚੁਕਿਐ ਪਾਸ
 

ਵਾਸ਼ਿੰਗਟਨ, 11 ਜਨਵਰੀ : ਅਮਰੀਕਾ ਵਿਚ ਪ੍ਰਤੀਨਿਧੀ ਸਭਾ ਦੀ ਪ੍ਰਧਾਨ ਨੈਂਸੀ ਪੇਲੋਸੀ ਨੇ ਐਤਵਾਰ ਨੂੰ ਕਿਹਾ ਕਿ ਸਦਨ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁਧ ਮਹਾਂਦੋਸ਼ ਦੀ ਕਾਰਵਾਈ ਕਰੇਗਾ। ਉਥੇ ਹੀ ਉਨ੍ਹਾਂ ਨੇ ਉਪ ਰਾਸ਼ਟਰਪਤੀ ਅਤੇ ਕੈਬਨਿਟ ਨੂੰ ਵੀ ਟਰੰਪ ਨੂੰ ਬਾਹਰ ਕਰਨ ਲਈ ਕਦਮ ਚੁੱਕਣ ਦੀ ਬੇਨਤੀ ਕਰਦੇ ਹੋਏ ਕਿਹਾ ਕਿ ਟਰੰਪ ਲੋਕਤੰਤਰ ਲਈ ਖ਼ਤਰਾ ਹੈ। ਪੇਲੋਸੀ ਨੇ ਇਕ ਚਿੱਠੀ ਵਿਚ ਸਹਿਯੋਗੀਆਂ ਨੂੰ ਕਿਹਾ ਕਿ ਸੱਭ ਤੋਂ ਪਹਿਲੇ ਸਦਨ ਵਿਚ ਵੋਟਿੰਗ ਹੋਵੇਗੀ ਤਾਂਕਿ ਉਪ ਰਾਸ਼ਟਰਪਤੀ ਮਾਈਕ ਪੇਂਸ, ਟਰੰਪ ਨੂੰ ਅਹੁਦੇ ਤੋਂ ਹਟਾਉਣ ਲਈ 25ਵੀਂ ਸੋਧ ਤਹਿਤ ਪ੍ਰਾਪਤ ਸ਼ਕਤੀਆਂ ਦਾ ਇਸਤੇਮਾਲ ਕਰਨ। ਉਨ੍ਹਾਂ ਕਿਹਾ ਕਿ 24 ਘੰਟੇ ਬਾਅਦ ਸਦਨ ਵਿਚ ਮਹਾਂਦੋਸ਼ ਲਈ ਬਿਲ ਲਿਆਇਆ ਜਾਵੇਗਾ। ਮਹਾਂਦੋਸ਼ ਦੀ ਕਾਰਵਾਈ ਦਾ ਦੋ ਵਾਰ ਸਾਹਮਣਾ ਕਰ ਚੁਕੇ ਟਰੰਪ ਇਕੱਲੇ ਰਾਸ਼ਟਰਪਤੀ ਬਣ ਜਾਣਗੇ।
  ਪੇਲੋਸੀ ਨੇ ਕਿਹਾ,‘‘ਸਾਡੇ ਸੰਵਿਧਾਨ ਅਤੇ ਸਾਡੇ ਲੋਕਤੰਤਰ ਦੀ ਰਖਿਆ ਲਈ ਸਾਨੂੰ ਤੁਰਤ ਕਦਮ ਚੁਕਣੇ ਹੋਣਗੇ ਕਿਉਂਕਿ ਰਾਸ਼ਟਰਪਤੀ ਟਰੰਪ ਦੇ ਅਹੁਦੇ ’ਤੇ ਬਣੇ ਰਹਿਣ ਨਾਲ ਲੋਕਤੰਤਰ ਅਤੇ ਸੰਵਿਧਾਨ ਨੂੰ ਖ਼ਤਰਾ ਹੈ।’’ ਕੈਲੀਫ਼ੋਰਨੀਆ ਦੇ ਗਵਰਨਰ ਆਰਨੌਲਡ ਸ਼ਵਾਜਰਨੇਗਰ ਨੇ ਯੂਐਸ ਕੈਪੀਟਲ ਵਿਚ ਟਰੰਪ ਦੇ ਸਮਰਥਕਾਂ ਦੇ ਹੰਗਾਮੇ ਅਤੇ ਹਿੰਸਾ ਦੀ ਤੁਲਨਾ ਨਾਜ਼ੀਆਂ ਨਾਲ ਕੀਤੀ ਹੈ ਅਤੇ ਟਰੰਪ ਨੂੰ ਇਕ ਨਾਕਾਮ ਨੇਤਾ ਦਸਿਆ ਹੈ ਜੋ ਇਤਿਹਾਸ ਵਿਚ ‘ਹੁਣ ਤਕ ਦੇ ਸੱਭ ਤੋਂ ਖ਼ਰਾਬ ਰਾਸ਼ਟਰਪਤੀ’ ਦੇ ਤੌਰ ’ਤੇ ਜਾਣੇ ਜਾਣਗੇ। 
  ਸੱਤਾ ਦਾ ਦੁਰਉਪਯੋਗ ਕਰਨ ਦੇ ਦੋਸ਼ ਵਿਚ ਟਰੰਪ ਵਿਰੁਧ ਪ੍ਰਤੀਨਿਧੀ ਸਭਾ ਵਿਚ ਦਸੰਬਰ 2019 ਵਿਚ ਮਹਾਂਦੋਸ਼ ਪ੍ਰਸਤਾਵ ਪਾਸ ਹੋਇਆ ਸੀ। ਹਾਲਾਂਕਿ ਦੋ ਹਫ਼ਤੇ ਚਲੀ ਸੁਣਵਾਈ ਤੋਂ ਬਾਅਦ ਸੈਨੇਟ ਵਿਚ ਇਨ੍ਹਾਂ ਦੋਸ਼ਾਂ ਨੂੰ ਖ਼ਾਰਜ ਕਰ ਦਿਤਾ ਗਿਆ। 
                     (ਪੀਟੀਆਈ)
 

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement