ਬ੍ਰਾਜ਼ੀਲ ’ਚ ਮੋਹਲੇਧਾਰ ਮੀਂਹ ਕਾਰਨ 10 ਲੋਕਾਂ ਦੀ ਮੌਤ
Published : Jan 12, 2022, 11:58 pm IST
Updated : Jan 12, 2022, 11:58 pm IST
SHARE ARTICLE
image
image

ਬ੍ਰਾਜ਼ੀਲ ’ਚ ਮੋਹਲੇਧਾਰ ਮੀਂਹ ਕਾਰਨ 10 ਲੋਕਾਂ ਦੀ ਮੌਤ

ਰੀਓ ਡੀ ਜੇਨੇਰੀਓ, 12 ਜਨਵਰੀ : ਬ੍ਰਾਜ਼ੀਲ ਦੇ ਦਖਣੀ-ਪੂਰਬੀ ਸੂਬੇ ਮਿਨਾਸ ਗੇਰੇਸ ਵਿਚ ਮੋਹਲੇਧਾਰ ਮੀਂਹ ਕਾਰਨ ਪਿਛਲੇ 24 ਘੰਟਿਆਂ ਵਿਚ ਘਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 13 ਹਜ਼ਾਰ ਤੋਂ ਵੱਧ ਲੋਕਾਂ ਨੂੰ ਅਪਣੇ ਘਰ ਛੱਡਣ ਲਈ ਮਜਬੂਰ ਹੋਣਾ ਪਿਆ। ਇਹ ਜਾਣਕਾਰੀ ਖੇਤਰੀ ਸਿਵਲ ਡਿਫ਼ੈਂਸ ਦੇ ਅਧਿਕਾਰੀਆਂ ਨੇ ਦਿਤੀ ਹੈ। 
ਮ੍ਰਿਤਕਾਂ ਵਿਚ 5 ਇਕ ਹੀ ਪ੍ਰਵਾਰ ਦੇ ਸਨ, ਜੋ ਮੰਗਲਵਾਰ ਨੂੰ ਰਾਜਧਾਨੀ ਬੇਲੋ ਹੋਰੀਜ਼ੋਟੇ ਮੈਟਰੋਪੋਲੀਅਨ ਖੇਤਰ ਵਿਚ ਕਾਰ ਰਾਹੀਂ ਯਾਤਰਾ ਕਰ ਰਹੇ ਸਨ। ਇਕ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਢਿੱਗਾਂ ਡਿੱਗਣ ਕਾਰਨ ਉਨ੍ਹਾਂ ਦੀ ਕਾਰ ਮਲਬੇ ਹੇਠਾਂ ਦਬੀ ਗਈ, ਜਿਸ ਕਾਰਨ ਕਾਰ ਵਿਚ ਸਵਾਰ ਇਕ ਜੋੜਾ, ਉਨ੍ਹਾਂ ਦੇ 3 ਅਤੇ 6 ਸਾਲੇ ਦੇ ਬੱਚੇ ਅਤੇ ਇਕ ਹੋਰ ਰਿਸ਼ਤੇਦਾਰ ਸਵਾਰ ਸੀ।
  ਮੀਂਹ ਕਾਰਨ ਸੂਬੇ ਦੀਆਂ 853 ਨਗਰ ਪਾਲਿਕਾਵਾਂ ਵਿਚੋਂ ਕੁਲ 145 ਵਿਚ ਐਮਰਜੈਂਸੀ ਦੀ ਸਥਿਤੀ ਬਣੀ ਹੋਈ ਹੈ, ਜਦੋਂਕਿ 17,000 ਤੋਂ ਵਧ ਲੋਕ ਬੇਘਰ ਹੋ ਗਏ ਹਨ। ਮਿਨਾਸ ਗੇਰੇਸ ਸੂਬੇ ਦੀਆਂ ਕਈ ਨਦੀਆਂ ਬਹੁਤ ਜ਼ਿਆਦਾ ਮੀਂਹ ਕਾਰਨ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਹੋ ਰਹੀਆਂ ਹਨ ਅਤੇ ਕੁਝ ਡੈਮਾਂ ਦੇ ਬੰਨ੍ਹਾਂ ਦੇ ਉਪਰ ਤਕ ਪਾਣੀ ਪਹੁੰਚਣ ਦਾ ਖ਼ਤਰਾ ਹੈ। ਸੂਬੇ ਵਿਚ ਅਕਤੂਬਰ ਵਿਚ ਮੀਂਹ ਦੇ ਮੌਸਮ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਘਟੋ-ਘੱਟ 19 ਲੋਕਾਂ ਦੀ ਮੌਤ ਹੋ ਚੁਕੀ ਹੈ।                (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement