
ਸਮਰਾਲਾ ਤੋਂ ਚੋਣ ਲੜਨਗੇ ਬਲਬੀਰ ਸਿੰਘ ਰਾਜੇਵਾਲ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਲਈ ਸੰਯੁਕਤ ਕਿਸਾਨ ਮੋਰਚਾ ਵਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚੇ ਵਲੋਂ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ ਜਿਸ ਵਿਚ 10 ਉਮੀਦਵਾਰਾਂ ਦੇ ਨਾਮ ਦਿੱਤੇ ਗਏ ਹਨ। ਦੱਸ ਦੇਈਏ ਕਿ ਇਸ ਸੂਚੀ ਅਨੁਸਾਰ ਸਮਰਾਲਾ ਤੋਂ ਬਲਬੀਰ ਸਿੰਘ ਰਾਜੇਵਾਲ ਨੂੰ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ।
Sanyukt Samaj Morcha releases first list of 10 candidates
ਇਸ ਦੇ ਨਾਲ ਹੀ ਘਨੌਰ ਤੋਂ ਐਡਵੋਕੇਟ ਪ੍ਰੇਮ ਸਿੰਘ ਭੰਗੂ , ਹਰਜਿੰਦਰ ਸਿੰਘ ਟਾਂਡਾ ਖਡੂਰ ਸਾਹਿਬ ਤੋਂ, ਮੋਹਾਲੀ ਤੋਂ ਰਵਨੀਤ ਸਿੰਘ ਬਰਾੜ, ਤਰਨਤਾਰਨ ਤੋਂ ਡਾਕਟਰ ਸੁਖਮਨਦੀਪ ਸਿੰਘ ਢਿੱਲੋਂ,ਕਰਤਾਰਪੁਰ ਤੋਂ ਰਾਜੇਸ਼ ਕੁਮਾਰ,ਰਮਨਦੀਪ ਸਿੰਘ ਨੂੰ ਜੈਤੋਂ ਤੋਂ, ਫਿਲੌਰ ਤੋਂ ਅਜੇ ਕੁਮਾਰ, ਕਾਦੀਆਂ ਤੋਂ ਬਲਰਾਜ ਸਿੰਘ ਠਾਕੁਰ, ਅਤੇ ਮੋਗਾ ਤੋਂ ਨਵਦੀਪ ਸਿੰਘ ਸਿੰਘ ਨੂੰ ਵਿਧਾਨ ਸਭਾ ਲਈ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਜ਼ਿਕਰਯੋਗ ਹੈ ਕਿ 22 ਕਿਸਾਨ ਜਥੇਬੰਦੀਆਂ ਨੇ ਮਿਲ ਕੇ ਇੱਕ ਪਾਰਟੀ ਬਣਾਈ ਹੈ ਜਿਸ ਦਾ ਨਾਮ 'ਸੰਯੁਕਤ ਸਮਾਜ ਮੋਰਚਾ' ਰੱਖਿਆ ਗਿਆ ਸੀ ਅਤੇ ਇਨ੍ਹਾਂ ਵਲੋਂ ਪੰਜਾਬ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ਯਾਨੀ 117 ਸੀਟਾਂ ’ਤੇ ਚੋਣਾਂ ਲੜਨ ਦਾ ਐਲਾਨ ਕੀਤਾ ਹੈ।