
ਉਹਨਾਂ ਦੀਆਂ ਲਾਸ਼ਾਂ ਨੂੰ ਵੀ ਕਾਰ ਦੇ ਪੁਰਜੇ ਕੱਟ ਕੇ ਬਾਹਰ ਕੱਢਣਾ ਪਿਆ
ਫਿਰੋਜ਼ਪੁਰ/ ਘਰਿਆਲਾ(ਅਜੀਤ ਸਿੰਘ/ ਮਲਕੀਤ ਸਿੰਘ) : ਮੋਗਾ-ਅੰਮ੍ਰਿਤਸਰ ਮਾਰਗ 'ਤੇ ਸਥਿਤ ਪਿੰਡ ਅਮਰਗੜ੍ਹ ਬਾਂਡੀਆਂ ਵਿਚ ਅੱਜ ਪਨਬੱਸ ਨਾਲ ਸਵਿੱਫਟ ਕਾਰ ਦੇ ਟਕਰਾਉਣ ਕਾਰਨ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ ਦੌਰਾਨ ਇਕ ਲੜਕੀ ਸਣੇ ਪੰਜ ਲੋਕਾਂ ਦੀ ਦਰਦਨਾਕ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ।
ਫੈਡਰੇਸ਼ਨ ਆਗੂ ਗੁਰਮੁਖ ਸਿੰਘ ਸੰਧੂ ਤਹਿਸੀਲ ਜ਼ੀਰਾ ਨੇ ਦੱਸਿਆ ਕਿ ਮ੍ਰਿਤਕ ਲੁਧਿਆਣਾ ਤੋਂ ਪੱਟੀ ਵੱਲ ਜਾ ਰਹੇ ਸਨ। ਜਦੋਂ ਉਹ ਬੀ. ਕੇ. ਐੱਸ ਕਾਲਜ ਮੁਹਾਰ ਦੇ ਕੋਲ ਸਥਿਤ ਲਾਹੌਰੀਆ ਢਾਬਾ ਕੋਲ ਪੁੱਜੇ ਤਾਂ ਉਨ੍ਹਾਂ ਦੀ ਸਵਿੱਫਟ ਕਾਰ ਪਨਬੱਸ ਨਾਲ ਟਕਰਾ ਗਈ।
ਇਸ ਕਾਰਨ 4 ਨੌਜਵਾਨਾਂ ਅਤੇ ਇਕ ਲੜਕੀ ਦੀ ਮੌਤ ਹੋ ਗਈ ਮ੍ਰਿਤਕ ਅੰਮ੍ਰਿਤਸਰ ਜ਼ਿਲ੍ਹੇ ਦੇ ਪੱਟੀ ਇਲਾਕੇ ਨਾਲ ਸਬੰਧਿਤ ਸਨ। ਇਹ ਘਟਨਾ ਇੰਨੀ ਦਰਦਨਾਕ ਸੀ ਕਿ ਲੋਕਾਂ ਵੱਲੋਂ ਮ੍ਰਿਤਕਾਂ ਦੀਆਂ ਲਾਸ਼ਾਂ ਕੋਲ ਖੜ੍ਹਨਾ ਬੜਾ ਮੁਸ਼ਕਿਲ ਹੋ ਗਿਆ ਤੇ ਉਹਨਾਂ ਦੀਆਂ ਲਾਸ਼ਾਂ ਨੂੰ ਵੀ ਕਾਰ ਦੇ ਪੁਰਜੇ ਕੱਟ ਕੇ ਬਾਹਰ ਕੱਢਣਾ ਪਿਆ।