
ਕਿਹਾ - ਭਾਰਤ ਜੋੜੋ ਯਾਤਰਾ' 'ਚ ਕੋਈ ਕਿਸੇ ਦੀ ਜਾਤ ਜਾਂ ਧਰਮ ਬਾਰੇ ਨਹੀਂ ਪੁੱਛਦਾ, ਸਾਰੇ ਇਕ-ਦੂਜੇ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੇ ਨੇ
ਮੁਹਾਲੀ - ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਪੰਜਾਬ ਵਿਚ ਅੱਜ ਦੂਜਾ ਦਿਨ ਹੈ ਤੇ ਇਸ ਦੌਰਾਨ ਉਹਨਾਂ ਨੇ ਜਨਤਾ ਨੂੰ ਇਸ ਯਾਤਰਾ ਦਾ ਉਦੇਸ਼ ਦੱਸਿਆ। ਰਾਹੁਲ ਗਾਂਧੀ ਨੇ ਕਿਹਾ ਕਿ ਇਸ ਵਿਚ ਵਿਚ ਤੁਸੀਂ ਸਭ ਦੇਖ ਸਕਦੇ ਹੋ ਕਿ ਕਿਤੇ ਵੀ ਤੁਹਾਨੂੰ ਨਫ਼ਰਤ ਨਹੀਂ ਦਿਖੇਗੀ ਕਿਉਂਕਿ ਇਸ ਯਾਤਰਾ ਵਿਚ ਜਦੋਂ ਵੀ ਕੋਈ ਡਿੱਗਦਾ ਹੈ ਜਾਂ ਫਿਰ ਕਿਸੇ ਨੂੰ ਸੱਟ ਲੱਗਦੀ ਹੈ ਤਾਂ ਸਾਰੇ ਉਸ ਦੀ ਮਦਦ ਕਰਦੇ ਹਨ ਉਸ ਨੂੰ ਪਾਣੀ ਪਿਲਾਉਂਦੇ ਹਨ ਕੋਈ ਇਹ ਨਹੀਂ ਪੁੱਛਦਾ ਕਿ ਤੇਰਾ ਧਰਮ ਕੀ ਹੈ, ਜਾਤ ਕੀ ਹੈ ਕੰਮ ਕੀ ਕਰਦਾ ਹੈ ਸਾਰੇ ਮਿਲ ਕੇ ਮਦਦ ਕਰਦੇ ਹਨ
ਤੇ ਇਹੀ ਹਿੰਦੁਸਤਾਨ ਦਾ ਇਤਿਹਾਸ ਹੈ, ਪੰਜਾਬ ਦਾ ਕਲਚਰ। ਇਹ ਸਭ ਤਾਂ ਗੁਰੂ ਨਾਨਕ ਦੇਵ ਜੀ ਨੇ ਵੀ ਦੇਸ਼ ਨੂੰ ਨਹੀਂ ਬਲਕਿ ਪੂਰੀ ਦੁਨੀਆਂ ਨੂੰ ਦਿਖਾਇਆ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਇਸ ਦੇਸ਼ ਵਿਚ ਵਿਦੇਸ਼ ਵਿਚ ਨਫ਼ਰਤ ਦੀ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ। ਸਾਡਾ ਭਾਰਤ ਇੱਜ਼ਤ ਦੇਣ ਵਾਲਾ ਦੇਸ਼ ਹੈ। ਰਾਹੁਲ ਗਾਂਦੀ ਨੇ ਜਨਤਾ ਨੂੰ ਸੰਬੋਧਨ ਕਰਦਿਆਂ ਉਹਨਾਂ ਨੂੰ ਲੋਹੜੀ ਦੇ ਤਿਉਹਾਰ ਦੀ ਵਧਾਈ ਵੀ ਦਿੱਤੀ।