
"ਸ੍ਰੀ ਅਕਾਲ ਤਖ਼ਤ ਸਾਹਿਬ ਦੀ ਉਲੰਘਣਾ ਕਰਕੇ ਪੋਚਾ ਪਾਚੀ ਕਰ ਰਹੇ ਨੇ, ਸੁਖਬੀਰ ਬਾਦਲ ਨੂੰ ਪ੍ਰਧਾਨ ਲਾਉਣ ਦੀ ਖੇਡ ਖੇਡੀ ਜਾ ਰਹੀ ਹੈ।"
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬੀਬੀ ਜਗੀਰ ਕੌਰ ਬਾਦਲ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਨੇ ਅਸਤੀਫ਼ਾ ਹੁਕਮਨਾਮਾ ਮੰਨ ਕੇ ਨਹੀਂ ਦਿੱਤਾ ਗਿਆ ਇਹ ਅਸਤੀਫ਼ਾ 16 ਨਵੰਬਰ ਨੂੰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਹੈ ਕਿ ਇਹ ਵੀ ਸਿੰਘ ਸਾਹਿਬਾਨ ਨੇ ਕਿਹਾ ਸੀ ਕਿ ਜਿਹੜਾ ਵੀ ਇੱਥੇ ਆਵੇ ਉਹ ਅਸਤੀਫ਼ਾ ਦੇਵੇ। ਬੀਬੀ ਨੇ ਕਿਹਾ ਹੈ ਕਿ ਉਥੇ ਅਸਤੀਫ਼ਾ ਦੇ ਕੇ ਚੱਲੇ ਗਏ ਸੀ ਪਰ ਇਨ੍ਹਾਂ ਨੇ ਪ੍ਰਵਾਨ ਅੱਜ ਤੱਕ ਨਹੀਂ ਕੀਤਾ।
ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਹੁਣ ਵੀ ਇਹ ਕਹਿੰਦੇ ਹਨ ਕਿ ਟਰਮ ਪੂਰੀ ਹੋ ਗਈ ਸੀ ਇਸ ਲਈ ਅਸਤੀਫ਼ਾ ਦਿੱਤਾ। ਉਨ੍ਹਾਂ ਨੇ ਕਿਹਾ ਹੈ ਕਿ ਬਾਦਲ ਹਲੇ ਵੀ ਸਵੀਕਾਰ ਨਹੀਂ ਕੀਤਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਮੰਨ ਕੇ ਅਸਤੀਫ਼ਾ ਦਿੱਤਾ। ਬੀਬੀ ਜਗੀਰ ਕੌਰ ਨੇ ਚੱਲੋ ਦੇਰ ਆਏ ਦਰੁਸਤ ..ਅਸਤੀਫ਼ਾ ਤਾਂ ਹੋਇਆ। ਬੀਬੀਜਗੀਰ ਕੌਰ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਉੱਤੇ ਕਿਹਾ ਸੀ ਕਿ ਜਿਹੜੀ ਲੀਡਰਸ਼ਿਪ ਹੈ ਭਾਵ ਪਾਰਟੀ ਪ੍ਰਧਾਨ ਉਹ ਨੈਤਿਕ ਦੇ ਆਧਾਰ ਉੱਤੇ ਕਾਬਲ ਹੀ ਰਹਿ ਗਿਆ।
ਬੀਬੀ ਜਗੀਰ ਨੇ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਭਰਤੀ ਨੂੰ ਲੈ ਕੇ ਸਵਾਲ ਚੁੱਕਦੇ ਹੋਏ ਕਿਹਾ ਹੈ ਕਿ ਇਨ੍ਹਾਂ ਨੇ ਭਰਤੀ 20 ਜਨਵਰੀ ਤੋਂ 20 ਫਰਵਰੀ ਤੱਕ ਰੱਖੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅੱਜ ਤੱਕ ਦਾ ਰਿਕਾਰਡ ਕੱਢ ਕੇ ਵੇਖ ਲਵੋ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਇਕ ਮਹੀਨੇ ਵਿੱਚ ਨਹੀਂ ਹੋ ਸਕਦੀ। ਉਨ੍ਹਾਂ ਨੇ ਕਿਹਾ ਹੈ ਕਿ ਅਕਾਲ ਤਖ਼ਤ ਤੋਂ ਐਲਾਨ ਕੀਤਾ ਸੀ ਕਿ 7 ਮੈਂਬਰੀ ਕਮੇਟੀ ਸੁਪਰਵਾਈਜਿੰਗ ਕਰੇਗੀ ਕਿ ਠੀਕ ਭਰਤੀ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ 7 ਮੈਂਬਰੀ ਕਮੇਟੀ ਨੂੰ ਪੁੱਛਿਆ ਹੀ ਨਹੀਂ ਜਾ ਰਿਹਾ।
ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਮਨਮਰਜ਼ੀ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਨ੍ਹਾਂ ਨੇ ਅਸਤੀਫ਼ਾ ਤਾਂ ਮਨਜ਼ੂਰ ਕੀਤਾ ਸੀ । ਬੀਬੀ ਨੇ ਕਿਹਾ ਹੈ ਕਿ ਇਕ ਇਲੈਕਸ਼ਨ ਕਮਿਸ਼ਨ ਲਗਾਇਆ ਹੈ ਉਹ ਰਣਜੀਤ ਸਿੰਘ ਰਣੀਕੇ ਨੂੰ ਲਗਾ ਦਿੱਤਾ ਹੈ। ਬੀਬੀ ਨੇ ਕਿਹਾ ਹੈ ਕਿ ਹੁਣ ਕਹਿ ਰਹੇ ਕਿ ਦਲਜੀਤ ਸਿੰਘ ਚੀਮਾ ਭਰਤੀ ਕਰੇਗਾ ਪਰ ਉਸ ਨੇ ਵੀ ਅਸਤੀਫ਼ਾ ਦਿੱਤਾ ਸੀ ਅਤੇ ਇਨ੍ਹਾਂ ਨੇ ਕਿਹਾ ਸੀ ਕਿ ਅਸੀਂ ਬਾਦਲ ਕਰਕੇ ਅਸਤੀਫ਼ੇ ਦਿੱਤੇ ਸਨ।
ਅਕਾਲ ਤਖ਼ਤ ਸਾਹਿਬ ਨੇ ਕਿਹਾ ਸੀ ਕਿ ਸਾਰੇ ਅਸਤੀਫ਼ੇ ਮਨਜ਼ੂਰ ਕੀਤੇ ਜਾਣ। ਉਨ੍ਹਾਂ ਨੇ ਕਿਹਾ ਹੈ ਕਿ 7 ਮੈਂਬਰੀ ਕਮੇਟੀ ਦੀ ਕੋਈ ਪੁੱਛਗਿੱਛ ਨਹੀ। ਉਨਾਂ ਨੇ ਕਿਹਾ ਹੈ ਕਿ 7 ਮੈਂਬਰੀ ਕਮੇਟੀ ਦੇ ਮੈਂਬਰਾਂ ਨੂੰ ਦੂਰ -ਦੂਰ ਡਿਊਟੀ ਲਗਾ ਦਿੱਤੀ। ਉਨ੍ਹਾਂ ਨੇ ਕਿਹਾ ਹੈ ਕਿ 7 ਮੈਂਬਰੀ ਕਮੇਟੀ ਨੂੰ ਇੱਕਠੇ ਹੋਣ ਨਹੀ ਦਿੱਤਾ। ਉਨ੍ਹਾਂ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਉਲੰਘਣਾ ਕਰ ਕੇ ਪੋਚਾ ਪਾਚੀ ਕਰ ਰਹੇ ਨੇ ਸੁਖਬੀਰ ਬਾਦਲ ਨੂੰ ਪ੍ਰਧਾਨ ਲਾਉਣ ਦੀ ਖੇਡ ਖੇਡੀ ਜਾ ਰਹੀ ਹੈ" ਉਨ੍ਹਾਂ ਨੇ ਕਿਹਾ ਹੈ ਕਿ ਵਰਕਿੰਗ ਕਮੇਟੀ ਉਦੋ ਤੱਕ ਰਹੇਗੀ ਜਦੋਂ ਤੱਕ ਭਰਤੀ ਨਹੀਂ ਹੋਵੇਗੀ। ਉਨ੍ਹਾਂ ਨੇ ਕਿਹਾ ਹੈ ਕਿ ਇਹ ਖੇਡ ਖੇਡੀ ਜਾ ਰਹੀ ਹੈ।
ਬੀਬੀ ਜਗੀਰ ਨੇ ਕਿਹਾ ਹੈ ਕਿ ਭਰਤੀ ਕਿੱਥੇ ਕਰਨਗੇ। ਉਨ੍ਹਾਂ ਨੇ ਕਿਹਾ ਹੈ ਕਿ 1 ਮਾਰਚ ਨੂੰ ਇਹ ਨਵੇਂ ਪ੍ਰਧਾਨ ਸੁਖਬੀਰ ਬਾਦਲ ਨੂੰ ਹੀ ਲਾ ਦੇਣਗੇ। ਉਨ੍ਹਾਂ ਨੇ ਕਿਹਾ ਹੈ ਕਿ ਲੋਕਾਂ ਨਾਲ ਧੋਖਾ ਕਰਨਾ ਹੈ। ਇਨ੍ਹਾਂ ਨੂੰ ਭਲੇਖਾ ਹੈ ਕਿ ਇਸ ਤਰ੍ਹਾਂ ਸ਼੍ਰੋਮਣੀ ਅਕਾਲੀ ਉੱਤੇ ਉੱਠ ਸਕਦਾ ਹੈ ਅਤੇ ਨਾ ਹੀ ਅਕਾਲੀ ਦਲ ਕਾਮਯਾਬ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨਾਲ ਪਾਰਟੀ ਦਾ ਪੁਨਰਸੁਰਜੀਤ ਹੋਣਾ ਸੀ।