Punjab News : ਗੁਰਪ੍ਰਤਾਪ ਵਡਾਲਾ ਨੇ ਸੁਖਬੀਰ ਬਾਦਲ ਦੇ ਅਸਤੀਫ਼ੇ ’ਤੇ ਸਾਧੇ ਨਿਸ਼ਾਨੇ, ਕਿਹਾ - ਅਕਾਲੀ ਲੀਡਰ ਹੁਕਮਨਾਮੇ ਤੋਂ ਭਗੌੜੇ ਹੋ ਰਹੇ

By : BALJINDERK

Published : Jan 12, 2025, 6:56 pm IST
Updated : Jan 12, 2025, 6:56 pm IST
SHARE ARTICLE
Gurpratap singh Wadala
Gurpratap singh Wadala

Punjab News : ਅਕਾਲੀ ਲੀਡਰਸ਼ਿਪ ਮੀਰੀ ਪੀਰੀ ਦੇ ਸਿਧਾਂਤ ਨੂੰ ਢਾਹ ਲਗਾ ਰਹੇ

Punjab News in Punjabi : ਅਕਾਲੀ ਦਲ ਦੇ ਲੀਡਰ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਨਹੀਂ ਮੰਨਦੇ ਉਨ੍ਹਾਂ ਤੋਂ ਭੌਗੜਾ ਹੋ ਰਹੇ ਹਨ। ਦੂਜੇ ਪਾਸੇ ਅਕਾਲੀ ਦਲ ਸੁਧਾਰ ਲਹਿਰ ਦੇ ਲੀਡਰ ਹਨ ਉਹ ਵੀ ਖਾਲਸਾ ਪੰਥ ਕੋਲ ਜਾਣਗੇ। ਅੱਜ ਗੁਰਪ੍ਰਤਾਪ ਸਿੰਘ ਵਡਾਲਾ ਜੋ ਅਕਾਲੀ ਦਲ ਸੁਧਾਰ ਲਹਿਰ ਦੇ ਮੈਂਬਰ ਸੀ ਨੇ ਕਿਹਾ ਕਿ ਜੋ ਉਹ ਭਰਤੀ ਪ੍ਰਕਿਰਿਆ ਸ਼ੁਰੂ ਕਰਨਾ ਚਾਹੁੰਦੇ ਹਨ। ਪੰਥ ਨੇ ਮਾਨਤਾ ਨਹੀਂ ਦੇਣੀ, ਪੰਥ ਨੇ ਮਾਨਤਾ ਸਿਰਫ਼ 7 ਮੈਂਬਰੀ ਕਮੇਟੀ ਨੂੰ ਦੇਣੀ ਹੈ ਜੋ ਅਕਾਲ ਤਖ਼ਤ ਸਾਹਿਬ ਵਲੋਂ ਬਣਾਈ ਗਈ ਹੈ।

ਵਡਾਲਾ ਨੇ ਕਿਹਾ ਕਿ ਗਿਆਨੀ ਰਘਬੀਰ ਸਿੰਘ ਨੇ ਉਹੀ ਗੱਲ ਦੁਬਾਰਾ ਦੋਹਰਾ ਦਿੱਤੀ ਹੈ ਕਿ 7 ਮੈਂਬਰੀ ਕਮੇਟੀ ਕਾਇਮ ਹੈ। ਜੇ ਅਕਾਲੀ ਦਲ ਦੀ ਲੀਡਰਸ਼ਿਪ ਆਪਣੇ ਆਪ ਨੂੰ ਪੰਥਕ ਅਖਵਾਉਂਦੀ ਹੈ ਅਤੇ ਪੰਥ ਦੇ ਸਿਧਾਂਤ ’ਦੇ ਉਲਟ ਚਲਦੀ ਹੈ। ਸਾਡੇ ਮੀਰੀ ਪੀਰੀ ਦੇ ਸਿਧਾਂਤ ਨੂੰ ਢਾਹ ਲਿਆਉਂਦੀ ਹੈ ਫੇਰ ਦੱਸੋ ਉਹ ਕਿੱਥੇ ਖੜ੍ਹੇ ਹਨ। ਇਸ ਲਈ ਉਨ੍ਹਾਂ ਨੇ ਤਾਂ ਅਕਾਲ ਤਖ਼ਤ ਸਾਹਿਬ ਨਾਲ ਟਕਰਾ ਦੀ ਸਥਿਤੀ ਬਣਾਈ ਹੈ। ਉਹ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਨਹੀਂ ਹਨ, ਜੇ ਸਮਰਪਿਤ ਹੁੰਦੇ ਜਦੋਂ 2 ਦਸੰਬਰ ਨੂੰ ਜੋ ਫੈਸਲਾ ਆਇਆ ਸੀ, ਉਸੇ ਦਿਨ ਸੁਖਬੀਰ ਬਾਦਲ ਦਾ ਅਸਤੀਫ਼ਾ ਆਉਣਾ ਚਾਹੀਦਾ ਸੀ। ਅਕਾਲ ਤਖਖ਼ਤ ਸਾਹਿਬ ਤੋਂ ਹੁਕਮ ਵੀ ਆ ਗਿਆ ਸੀ ਕਿ ਹੁਕਮਨਾਮੇ ਦੀ ਇੰਨ ਬਿੰਨ ਪਾਲਣਾ ਕਰਨੀ ਹੈ। ਪਰ ਨੇ ਉਨ੍ਹਾਂ ਢਿੱਲਮੱਠ ਕੀਤੀ ਗਈ ਕਈ ਬਹਾਨੇ ਲਗਾਏ ਗਏ। ਤੁਸੀਂ ਆਪ ਹੀ ਅਕਾਲ ਤਖ਼ਤ ਸਾਹਿਬ ਦੀ ਅੱਗੇ ਖੜ ਕੇ ਮੱਥਾ ਲਗਾ ਰਹੇ ਹੋ ਸਾਡੇ ਸਿਧਾਂਤ ਨੂੰ ਢਾਹ ਲਗਾ ਰਹੇ ਹੋ। ਸਾਡੇ ਸਿਧਾਂਤ ਕਮਜ਼ੋਰ ਨਹੀਂ ਹੋਣੇ ਅਕਾਲ ਤਖਤ ਸਾਹਿਬ ਦੀ ਸਰਵਉਚਤਾ ਰਹਿੰਦੀ ਦੁਨੀਆਂ ਤੱਕ ਕਾਇਮ ਰਹੇਗੀ।

ਵਡਾਲਾ ਨੇ ਕਿਹਾ ਕਿ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਕਿਹੜੇ ਲੋਕ ਅਕਾਲ ਤਖ਼ਤ ਸਾਹਿਬ ਨੂੰ ਮੰਨਣ ਵਾਲੇ ਹਨ। ਇਨ੍ਹਾਂ ਦੀ ਕਹਿਣੀ ਤੇ ਕਥਨੀ ਵਿਚ ਬਿਲਕੁਲ ਫ਼ਰਕ ਹੈ। ਜੇਕਰ ਇਹ ਅਕਾਲੀ ਲੀਡਰ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੁੰਦੇ ਤਾਂ ਇਹ ਅਸਤੀਫ਼ੇ ਪਹਿਲਾਂ ਆਉਣੇ ਸੀ ਅਤੇ ਇਸ ’ਤੇ 7 ਮੈਂਬਰੀ ਕਮੇਟੀ ਅੱਜ ਕੰਮ ਕਰਦੀ ਹੁੰਦੀ। ਇਨ੍ਹਾਂ ਨੇ ਕੋਈ ਗੱਲ ਤਾਂ ਮੰਨੀ ਨਹੀਂ । ਇਨ੍ਹਾਂ ਪ੍ਰਤੀ ਸਿੰਘ ਸਾਹਿਬਾਨਾਂ ਨੇ ਇਨ੍ਹਾਂ ਲਈ ਇੰਨੇ ਨਰਮ ਫੈਸਲੇ ਲਏ ਉਹ ਮੰਨਣ ਲਈ ਤਿਆਰ ਨਹੀਂ ਹਨ। ਫੇਰ ਦੱਸੋ ਕਿੱਥੇ ਖੜੇ ਹਨ। 

(For more news apart from Gurpratap Wadala targets Sukhbir Badal's resignation, says - Akali leaders are running away from the order News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement