TarnTaran  News : ਤਰਨਤਾਰਨ ’ਚ ਔਰਤ ਨੂੰ ਬੰਦੀ ਬਣਾ ਕੇ ਨੌਜਵਾਨਾਂ ਨੇ ਲੁੱਟੇ 6 ਲੱਖ ਰੁਪਏ 

By : BALJINDERK

Published : Jan 12, 2025, 1:56 pm IST
Updated : Jan 12, 2025, 1:56 pm IST
SHARE ARTICLE
ਲੁਟੇਰਿਆਂ ਦੀ ਸੀਸੀਟੀਵੀ ਕੈਮਰੇ ’ਚ ਤਸਵੀਰ ਹੋਈ ਕੈਦ 
ਲੁਟੇਰਿਆਂ ਦੀ ਸੀਸੀਟੀਵੀ ਕੈਮਰੇ ’ਚ ਤਸਵੀਰ ਹੋਈ ਕੈਦ 

TarnTaran News : ਪੁਲਿਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ 

TarnTaran News in Punabi :  ਤਰਨ ਤਾਰਨ ਦੇ ਕਸਬਾ ਖਡੂਰ ਸਾਹਿਬ 'ਚ ਦੁੱਧ ਦੀ ਡੇਅਰੀ ਦਾ ਕੰਮ ਕਰਦੇ ਨੌਜਵਾਨ ਦੀ ਮਾਂ ਨੂੰ ਪਿਸਤੌਲ ਦਿਖਾ ਕੇ ਬੰਦੀ ਬਣਾ ਕੇ ਪਿੰਡ ਦੇ ਹੀ ਤਿੰਨ ਨੌਜਵਾਨਾਂ ਵੱਲੋਂ ਉਸ ਕੋਲੋਂ ਕਥਿਤ ਤੌਰ 'ਤੇ 6 ਲੱਖ ਰੁਪਏ ਲੁੱਟ ਲਏ। ਇਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

ਪੁਲਿਸ ਨੂੰ ਦਿੱਤੇ ਬਿਆਨ ਅਨੁਸਾਰ ਜਤਿੰਦਰ ਕੁਮਾਰ ਵਾਸੀ ਖਡੂਰ ਸਾਹਿਬ ਨੇ ਦੱਸਿਆ ਕਿ ਉਹ ਕਸਬਾ ਖਡੂਰ ਸਾਹਿਬ 'ਚ ਆਪਣੇ ਘਰ ’ਚ ਹੀ ਡੇਅਰੀ ਦਾ ਧੰਦਾ ਕਰਦਾ ਹੈ ਅਤੇ ਉਹ ਆਪਣੀ ਗੱਡੀ ਰਾਹੀਂ ਸਵੇਰੇ ਦੁੱਧ ਇਕੱਠਾ ਕਰਨ ਚਲਾ ਗਿਆ ਸੀ। ਉਸ ਨੇ 6 ਲੱਖ ਰੁਪਏ ਜੋ ਦੁੱਧ ਵਿਕਰੇਤਾਵਾਂ ਨੂੰ ਦੇਣੇ ਸਨ, ਦੁਕਾਨ ਦੇ ਗੱਲੇ ’ਚ ਰੱਖ ਸਨ। ਜਦੋਂ ਉਹ ਵਾਪਸ ਆਇਆ ਤਾਂ ਉਸ ਦੀ ਮਾਂ ਤ੍ਰਿਪਤਾ ਦੇਵੀ ਨੇ ਦੱਸਿਆ ਕਿ ਦੁਕਾਨ ਦੇ ਅੰਦਰ ਦੋ ਨੌਜਵਾਨਾਂ ਨੇ ਪਿਸਤੌਲ ਦਿਖਾ ਕੇ ਉਸ ਨੂੰ ਬੰਦੀ ਬਣਾ ਕੇ ਗੱਲੇ ਵਿੱਚ ਪਏ 6 ਲੱਖ ਰੁਪਏ ਲੁੱਟ ਲਏ ਹਨ। ਨੌਜਵਾਨ ਲੁਟੇਰਿਆਂ ਦੀ ਸੀਸੀਟੀਵੀ ਕੈਮਰੇ ’ਚ ਤਸਵੀਰ ਕੈਦ ਹੋ ਗਈ ਹੈ।  ਲੁੱਟ ਕਰਨ ਵਾਲੇ ਉਕਤ ਨੌਜਵਾਨ ਪਿੰਡ ਦੇ ਹੀ ਹਨ ਜਿਨ੍ਹਾਂ ਦੀ ਪਛਾਣ ਜਸਪਿੰਦਰ ਸਿੰਘ ਅਤੇ ਮਨਜਿੰਦਰ ਸਿੰਘ ਉਰਫ਼ ਮੰਨੂ ਨਿਹੰਗ ਵਜੋਂ ਹੋਈ ਹੈ ਜਦ ਕਿ ਤੀਜਾ ਲੁਟੇਰਾ ਅਣਪਛਾਤਾ ਹੈ।

ਪੁਲਿਸ ਨੇ ਪੀੜਤ ਜਤਿੰਦਰ ਕੁਮਾਰ ਦੇ ਬਿਆਨ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ।

(For more news apart from Young people looted 6 lakh rupees by holding the woman captive in Tarn Taran News in Punjabi, stay tuned to Rozana Spokesman)

Location: India, Punjab, Tarn Taran

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement