ਦੇਸ਼ ਦੇ 74 ਸ਼ਹਿਰਾਂ 'ਚੋਂ ਪਟਿਆਲਾ ਸੱਭ ਤੋਂ ਸ਼ੁੱਧ ਹਵਾ ਵਾਲਾ ਸ਼ਹਿਰ
Published : Feb 12, 2019, 12:52 pm IST
Updated : Feb 12, 2019, 12:52 pm IST
SHARE ARTICLE
Sheesh Mahal Patiala
Sheesh Mahal Patiala

ਪਿਛਲੇ ਵਰ੍ਹੇ ਪਟਿਆਲਾ ਸ਼ਹਿਰ ਦੀ ਆਬੋ-ਹਵਾ ਨੂੰ ਲੈ ਕੇ ਜਤਾਈਆਂ ਗਈਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦਿਤੇ....

ਪਟਿਆਲਾ : ਪਿਛਲੇ ਵਰ੍ਹੇ ਪਟਿਆਲਾ ਸ਼ਹਿਰ ਦੀ ਆਬੋ-ਹਵਾ ਨੂੰ ਲੈ ਕੇ ਜਤਾਈਆਂ ਗਈਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦਿਤੇ ਨਿਰਦੇਸ਼ਾਂ ਦੀ ਪਾਲਣਾਂ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਉਪਰਾਲਿਆਂ ਨੂੰ ਬੂਰ ਪਿਆ ਹੈ। ਕੇਂਦਰੀ ਪ੍ਰਦੂਸਣ ਰੋਕਥਾਮ ਬੋਰਡ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਭਾਰਤ ਦਾ ਇਕੋ ਸ਼ਹਿਰ ਸਾਫ਼ ਹਵਾ ਵਾਲਾ ਪਾਇਆ ਗਿਆ ਹੈ ਅਤੇ ਉਹ ਹੈ ਪਟਿਆਲਾ।
ਭਾਵੇਂ ਕਿ ਪਟਿਆਲਾ ਦੀ ਆਬੋ ਹਵਾ ਇਸ ਕਦਰ ਪਲੀਤ ਨਹੀਂ ਸੀ ਜਿਸ ਤਰ੍ਹਾਂ ਦੇ ਸ਼ੰਕੇ ਜਤਾਏ ਗਏ ਸਨ

Punjabi University PatialaPunjabi University Patiala

ਪਰ ਫ਼ਿਰ ਮੁੱਖ ਮੰਤਰੀ ਦੇ ਨਿਰਦੇਸ਼ਾਂ 'ਤੇ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਕੁਮਾਰ ਅਮਿਤ ਦੀ ਅਗਵਾਈ ਹੇਠ ਗਠਿਤ ਕੀਤੀ ਗਈ ਵਿਸ਼ੇਸ਼ ਜ਼ਿਲ੍ਹਾ ਪਧਰੀ ਕਮੇਟੀ ਫਾਰ ਨਾਨ ਅਟੇਨਮੈਂਟ ਸਿਟੀ ਪਟਿਆਲਾ, ਵਲੋਂ ਕੀਤੇ ਯਤਨਾਂ ਸਦਕਾ ਅੱਜ ਪਟਿਆਲਾ ਦੇਸ਼ ਦੇ 74 ਸ਼ਹਿਰਾਂ ਦੇ ਕੀਤੇ ਗਏ ਸਰਵੇਖਣ ਮਗਰੋਂ ਸਭ ਤੋਂ ਸਵੱਛ ਆਬੋ-ਹਵਾ ਵਾਲਾ ਸ਼ਹਿਰ ਪਾਇਆ ਗਿਆ ਹੈ। ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਨੂੰ ਇਹ ਇਕ ਵੱਡੀ ਸਫ਼ਲਤਾ ਮਿਲੀ ਹੈ। ਉਨ੍ਹਾਂ ਦਸਿਆ ਕਿ ਵਾਹਨਾਂ ਦਾ ਪ੍ਰਦੂਸ਼ਣ ਘਟਾਉਣ ਲਈ ਸ਼ਹਿਰ ਅੰਦਰ ਅਤੇ ਬਾਹਰੀ ਇਲਾਕੇ 'ਚ ਸੜਕਾਂ ਨਵੀਆਂ ਬਣਾਈਆਂ ਗਈਆਂ

ਅਤੇ ਲੋੜ ਮੁਤਾਬਕ ਚੌੜੀਆਂ ਕੀਤੀਆਂ ਤਾਂ ਕਿ ਵਾਹਨ ਜ਼ਿਆਦਾ ਦੇਰ ਸੜਕ 'ਤੇ ਚਾਲੂ ਹਾਲਤ 'ਚ ਖੜ੍ਹੇ ਨਾ ਰਹਿਣ। ਸੜਕਾਂ ਦੇ ਕਿਨਾਰੇ ਬਰਮਾਂ ਦੀ ਸਫ਼ਾਈ ਲਗਾਤਾਰ ਕੀਤੀ ਜਾਂਦੀ ਹੈ ਤਾਂ ਕਿ ਧੂੜ ਘੱਟ ਉਡੇ। ਇਸ ਤੋਂ ਬਿਨ੍ਹਾਂ ਨਵੇਂ ਬੂਟੇ ਲਾਉਣ ਸਮੇਤ ਪੁਰਾਣਿਆਂ ਦੀ ਸਾਂਭ ਸੰਭਾਲ 'ਤੇ ਜ਼ੋਰ ਦਿਤਾ ਗਿਆ ਹੈ। ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ (ਸੀ.ਪੀ.ਸੀ.ਬੀ.) ਨੇ ਪ੍ਰਦੂਸ਼ਣ ਨਾਪਣ ਦੇ ਨਿਰਧਾਰਤ ਮਾਪਦੰਡਾਂ ਤਹਿਤ ਦੇਸ਼ ਭਰ ਦੇ 74 ਸ਼ਹਿਰਾਂ ਦਾ ਸਰਵੇਖਣ ਕੀਤਾ ਸੀ, ਜਿਸ 'ਚੋਂ ਪਟਿਆਲਾ ਸ਼ਹਿਰ ਕੌਮੀ ਸੁਰੱਖਿਅਤ ਹਵਾ ਮਾਪਦੰਡਾਂ 'ਤੇ ਖਰਾ ਉਤਰਿਆ ਹੈ।

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement