
ਬਜਟ ਸਿਰਫ਼ ਦੇਸ਼ ਦੀ ਇਕ ਫ਼ੀ ਸਦੀ ਆਬਾਦੀ ਲਈ: ਚਿਦੰਬਰਮ
ਨਵੀਂ ਦਿੱਲੀ, 11 ਫ਼ਰਵਰੀ: ਸੀਨੀਅਰ ਕਾਂਗਰਸ ਨੇਤਾ ਪੀ ਚਿਦੰਬਰਮ ਨੇ ਵੀਰਵਾਰ ਨੂੰ ਰਾਜ ਸਭਾ ਵਿਚ ਆਮ ਬਜਟ ਨੂੰ ਨਿਰਾਸ਼ਾਜਨਕ ਕਰਾਰ ਦਿੰਦਿਆਂ ਕਿਹਾ ਕਿ ਇਹ ਅਮੀਰਾਂ ਦਾ, ਅਮੀਰਾਂ ਲਈ ਅਤੇ ਅਮੀਰਾਂ ਵਲੋਂ ਬਣਾਇਆ ਇਹ ਬਜਟ ਦੇਸ਼ ਦੀ ਉਸ ਇਕ ਫ਼ੀ ਸਦੀ ਆਬਾਦੀ ਦੇ ਮਾਮਲੇ ਵਿਚ ਲਿਆਂਦਾ ਗਿਆ ਹੈ ਜਿਸ ਦੇ ਕੰਟੋਰਲ ਵਿਚ ਦੇਸ਼ ਦੀ 73 ਫ਼ੀ ਸਦੀ ਦੌਲਤ ਹੈ |
ਉਨ੍ਹਾਂ ਨੇ ਉਪਰਲੇ ਸਦਨ ਵਿਚ ਆਮ ਬਜਟ ਉੱਤੇ ਵਿਚਾਰ ਵਟਾਂਦਰੇ ਵਿਚ ਹਿੱਸਾ ਲਿਆ, ਇਹ ਦਾਅਵਾ ਕੀਤਾ ਕਿ 2021-22 ਦਾ ਬਜਟ ਅਸਫ਼ਲ ਰਿਹਾ, ਕਿਉਂਕਿ ਗ਼ਰੀਬਾਂ ਨੂੰ ਨਕਦੀ ਟਰਾਂਸਟਰ ਅਧੀਨ ਛੋਟੀ ਰਕਮ ਵੀ ਨਹੀਂ ਦਿਤੀ ਗਈ ਅਤੇ ਰਾਸ਼ਨ ਦੇਣ ਦੀ ਸਹੂਲਤ ਵੀ ਜਾਰੀ ਨਹੀਂ ਰੱਖੀ ਗਈ |
ਚਿਦੰਬਰਮ ਨੇ ਕਿਹਾ, Tਮੁਢਲੀ ਗੱਲ ਇਹ ਹੈ ਕਿ ਇਹ ਬਜਟ ਅਮੀਰਾਂ ਦਾ, ਅਮੀਰਾਂ ਲਈ ਅਤੇ ਅਮੀਰ ਵਲੋਂ ਬਣਾਇਆ ਗਿਆ ਹੈ ... ਭਾਰਤ ਦੇ ਗ਼ਰੀਬ ਲੋਕਾਂ ਲਈ ਇਸ ਵਿਚ ਕੁਝ ਵੀ ਨਹੀਂ ਹੈ ਜੋ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ... ਇਹ ਬਜਟ ਉਨ੍ਹਾਂ ਇਕ ਫ਼ੀ ਸਦੀ ਉਨ੍ਹਾਂ ਲੋਕਾਂ ਲਈ ਹੈ, ਜਿਨ੍ਹਾਂ ਦੇ ਕੰਟੋਰਲ ਵਿਚ ਭਾਰਤ ਦੀ 73 ਫ਼ੀ ਸਦੀ ਦੌਲਤ ਹੈ |'' ਉਨ੍ਹਾਂ ਕਿਹਾ ਕਿ ਸਰਕਾਰ ਅਰਥ ਵਿਵਸਥਾ ਦਾ ਲਗਾਤਾਰ ਨਕਾਰਦੀ ਰਹੀ ਹੈ ਅਤੇ ਮੰਨਦੀ ਹੈ ਕਿ ਅਰਥ ਵਿਵਸਥਾ ਦੀ ਸਮੱਸਿਆ ਢਾਂਚਾਗਤ ਨਹੀਂ ਸਗੋਂ ਚੱਕਰਵਾਤਮਕ ਹੈ |
ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਵਿਸ਼ਵ ਦੇ ਹਰ ਅਰਥ ਸ਼ਾਸਤਰੀ ਨੇ ਕਿਹਾ ਕਿ ਸਾਨੂੰ ਮੰਗ ਪੈਦਾ ਕਰਨੀ ਪਵੇਗੀ ਅਤੇ ਮੰਗ ਪੈਦਾ ਕਰਨ ਦਾ ਸਭ ਤੋਂ ਉੱਤਮ ਢੰਗ ਹੈ ਪੈਸੇ ਨੂੰ ਲੋਕਾਂ ਦੇ ਹੱਥਾਂ ਵਿਚ ਦਿਤਾ ਜਾਵੇ | ਇਹ ਸਰਕਾਰ ਇਸ ਨਾਲ ਅਸਫ਼ਲ ਰਹੀ ਹੈ | ਮੈਂ ਅਪਣਾ ਦੋਸ਼ ਦੁਹਰਾ ਰਿਹਾ ਹਾਂ | ਤੁਸੀਂ ਪਿਛਲੇ 36 ਮਹੀਨਿਆਂ ਦੌਰਾਨ ਮਿਲੇ ਸਬਕ ਅਜੇ ਤਕ ਨਹੀਂ ਸਿਖ ਸਕੇ | ਮੈਨੂੰ ਡਰ ਹੈ ਕਿ ਤੁਹਾਡੇ ਵਲੋਂ ਸਬਕ ਨਾ ਸਿੱਖਣ ਕਾਰਨ 12 ਮਹੀਨੇ ਬਰਬਾਦ ਹੋ ਜਾਣਗੇ ਅਤੇ ਗ਼ਰੀਬ ਪ੍ਰੇਸ਼ਾਨੀ ਝਲਣਗੇ ਅਤੇ ਬੁਰੀ ਤਰ੍ਹਾਂ ਝੱਲਣਗੇ |
ਉਨ੍ਹਾਂ ਕਿਹਾ ਕਿ 2004-05 ਵਿਚ ਸਥਿਰ ਕੀਮਤਾਂ 'ਤੇ ਜੀਡੀਪੀ 32.42 ਲੱਖ ਕਰੋੜ ਰੁਪਏ ਸੀ ਜੋ ਯੂ ਪੀ ਏ ਸਰਕਾਰ ਦੇ ਸੱਤਾ ਤੋਂ ਹਟਣ ਵੇਲੇ ਤਿੰਨ ਗੁਣਾ ਤੋਂ ਵੱਧ ਕੇ 105 ਲੱਖ ਕਰੋੜ ਰੁਪਏ ਹੋ ਗਈ ਸੀ | (ਪੀਟੀਆਈ)
------image