ਲੰਬੀ ਲੜਾਈ ਨੂੰ  ਤਿਆਰ ਕਿਸਾਨਾਂ ਨੇ ਪ੍ਰਦਰਸ਼ਨ ਵਾਲੀ ਥਾਂ ਬੁਨਿਆਦੀ ਢਾਂਚੇਨੂੰ ਮਜ਼ਬੂਤਕਰਨਾਕੀਤਾਸ਼ੁਰੂ
Published : Feb 12, 2021, 1:46 am IST
Updated : Feb 12, 2021, 1:46 am IST
SHARE ARTICLE
image
image

ਲੰਬੀ ਲੜਾਈ ਨੂੰ  ਤਿਆਰ ਕਿਸਾਨਾਂ ਨੇ ਪ੍ਰਦਰਸ਼ਨ ਵਾਲੀ ਥਾਂ ਬੁਨਿਆਦੀ ਢਾਂਚੇ ਨੂੰ  ਮਜ਼ਬੂਤ ਕਰਨਾ ਕੀਤਾ ਸ਼ੁਰੂ


ਰਾਤ ਨੂੰ  ਪਹਿਰਾ ਕਰਨ ਲਈ 600 ਵਲੰਟੀਅਰਾਂ ਦੀ ਇਕ ਟੀਮ ਬਣਾਈ

ਨਵੀਂ ਦਿੱਲੀ, 11 ਫ਼ਰਵਰੀ : ਕੇਂਦਰ ਦੇ ਨਵੇਂ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁਧ ਜਾਰੀ ਰੇੜਕੇ ਦੇ ਛੇਤੀ ਖ਼ਤਮ ਨਾ ਹੋਣ ਦੀ ਸੰਭਾਵਨਾ ਦੇ ਵਿਚਕਾਰ ਕਿਸਾਨਾਂ ਨੇ ਦਿੱਲੀ ਦੇ ਨਾਲ ਲਗਦੀ ਸਿੰਘੂ ਸਰਹੱਦ 'ਤੇ ਲੰਬੀ ਲੜਾਈ ਲਈ ਵਿਰੋਧ ਪ੍ਰਦਰਸ਼ਨ ਸਥਾਨ 'ਤੇ ਬੁਨਿਆਦੀ ਢਾਂਚੇ ਨੂੰ  ਮਜ਼ਬੂਤ ਕਰਨਾ ਸ਼ੁਰੂ ਕਰ ਦਿਤਾ ਹੈ |
ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ ਤਿੰਨ ਕਾਨੂੰਨਾਂ ਨੂੰ  ਵਾਪਸ ਲੈਣ ਅਤੇ ਉਨ੍ਹਾਂ ਦੀਆਂ ਫ਼ਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) ਦੀ ਕਾਨੂੰਨੀ ਗਾਰੰਟੀ ਦੇਣ ਤਕ ਅੰਦੋਲਨ ਜਾਰੀ ਰਹਿਣ ਦੀ ਗੱਲ ਦੁਹਰਾਈ |
ਸਿੰਘੂ ਸਰਹੱਦ ਉੱਤੇ ਪ੍ਰਦਰਸ਼ਨ  ਕਰਨ ਵਾਲੀ ਥਾਂ ਉੱਤੇ ਸਾਜ਼ੋ ਸਾਮਾਨ ਦਾ ਪ੍ਰਬੰਧ ਵੇਖਣ ਵਾਲੇ ਦੀਪ ਖੱਤਰੀ ਨੇ ਕਿਹਾ, ਅਸੀਂ ਲੰਮੇ ਸਮੇਂ ਤਕ ਪ੍ਰਦਰਸ਼ਨ ਕਰਨ ਲਈ ਅਪਣੀ ਸੰਚਾਰ ਵਿਵਸਥਾ ਅਤੇ ਬੁਨਿਆਦੀ ਢਾਂਚੇ ਨੂੰ  ਮਜ਼ਬੂਤ ਕਰ ਰਹੇ ਹਨ | ਮੋਰਚਾ ਮੁੱਖ ਮੰਚ ਕੋਲ ਅਤੇ ਜੀਟੀ ਕਰਨਾਲ ਰੋਡ ਉੱਤੇ ਪ੍ਰਦਰਸ਼ਨ ਵਾਲੀ ਥਾਂ ਨੇੜੇ ਸੁਰੱਖਿਆ ਨੂੰ  ਵਧਾਉਣ ਅਤੇ ਸਮਾਜ-ਵਿਰੋਧੀ ਅਨਸਰਾਂ ਦੀ ਨਿਗਰਾਨੀ ਲਈ 
100 ਸੀਸੀਟੀਵੀ ਕੈਮਰੇ ਲਗਾ ਰਿਹਾ ਹੈ |
ਖੱਤਰੀ ਨੇ ਕਿਹਾ ਕਿ ਅਸੀਂ ਕੈਮਰਿਆਂ ਦੀ ਫੁਟੇਜ ਨੂੰ  ਵੇਖਣ ਅਤੇ ਇਥੇ ਹੋ ਰਹੀਆਂ ਗਤੀਵਿਧੀਆਂ ਦੀ ਨਿਗਰਾਨੀ ਕਰਨ ਲਈ ਮੁੱਖ ਮੰਚ ਦੇ ਪਿਛਲੇ ਪਾਸੇ ਇਕ ਕੰਟਰੋਲ ਰੂਮ ਵੀ ਤਿਆਰ ਕਰ ਰਹੇ ਹਾਂ, ਕਿਉਂਕਿ ਇੱਥੇ ਹਰ ਰੋਜ਼ ਬਹੁਤ ਸਾਰੇ ਲੋਕ ਆਉਂਦੇ-ਜਾਂਦੇ ਰਹਿੰਦੇ ਹਨ | 
ਉਨ੍ਹਾਂ ਦਸਿਆ ਕਿ ਰੋਸ ਪ੍ਰਦਰਸ਼ਨ ਵਾਲੀ ਥਾਂ ਦੇ ਆਲੇ ਦੁਆਲੇ ਗਸ਼ਤ ਕਰਨ, ਟ੍ਰੈਫਿਕ ਨੂੰ  ਕੰਟਰੋਲ ਕਰਨ ਅਤੇ ਰਾਤ ਨੂੰ  ਪਹਿਰਾ ਕਰਨ ਲਈ 600 ਵਲੰਟੀਅਰਾਂ ਦੀ ਇਕ ਟੀਮ ਬਣਾਈ ਗਈ ਹੈ | ਇਨ੍ਹਾਂ ਵਾਲੰਟੀਅਰਾਂ ਨੂੰ  ਆਸਾਨੀ ਨਾਲ ਪਛਾਣ ਵਿਚ ਆਉਣ ਵਾਲੀ ਰੰਗ ਦੀਆਂ ਜੈਕੇਟ ਅਤੇ ਸ਼ਨਾਖਤੀ ਕਾਰਡ (ਆਈਡੀ) ਦਿਤੇ ਗਏ ਹਨ.
 ਉਨ੍ਹਾਂ ਕਿਹਾ ਕਿ 700-800 ਮੀਟਰ ਦੀ ਦੂਰੀ 'ਤੇ ਮਹੱਤਵਪੂਰਨ ਥਾਵਾਂ 'ਤੇ 10 ਐਲਸੀਡੀ ਸਕਰੀਨਾਂ ਲਗਾਉਣ ਦਾ ਕੰਮ ਵੀ ਚੱਲ ਰਿਹਾ ਹੈ, ਤਾਂ ਜੋ ਪ੍ਰਦਰਸ਼ਨ ਕਰ ਰਹੇ ਕਿਸਾਨ ਮੁੱਖ ਮੰਚ 'ਤੇ ਅਪਣੇ ਨੇਤਾਵਾਂ ਦੇ ਭਾਸ਼ਣ ਸੁਣ ਸਕਣ ਅਤੇ ਹੋਰ ਗਤੀਵਿਧੀਆਂ ਨੂੰ  ਵੇਖ ਸਕਣ |
ਖੱਤਰੀ ਨੇ ਕਿਹਾ ਕਿ ਸਰਕਾਰ ਵਲੋਂ ਇੰਟਰਨੈੱਟ ਬੰਦ ਕੀਤੇ ਜਾਣ ਦੀ ਸਥਿਤੀ ਵਿਚ ਮੋਰਚਾ ਵਾਈਫਾਈ ਸਹੂਲਤ ਲਈ ਇੱਕ ਵਖਰੀ ਆਪਟੀਕਲ ਫਾਈਬਰ ਲਾਈਨ ਦੀ ਵਰਤੋਂ ਕਰੇਗਾ |
 ਉਨ੍ਹਾਂ ਦਸਿਆ ਕਿ ਗਰਮੀਆਂ ਦੇ ਮੌਸਮ ਦੀ ਆਮਦ ਦੇ ਮੱਦੇਨਜ਼ਰ, ਸੰਯੁਕਤ ਕਿਸਾਨ ਮੋਰਚਾ ਵਲੋਂ ਮੁੱਖ ਪਲੇਟਫਾਰਮ ਨੇੜੇ 'ਇਲੈਕਟਿ੍ਕ ਫੈਨਜ਼' ਅਤੇ 'ਏਸੀ' ਵੀ ਸਥਾਪਤ ਕੀਤੇ ਜਾ ਰਹੇ ਹਨ ਅਤੇ ਹੋਰ ਸੇਵਾਵਾਂ ਵਿਚ ਵੀ ਸੁਧਾਰ ਕੀਤਾ ਜਾ ਰਿਹਾ ਹੈ |
ਪੰਜਾਬ ਦੇ ਮੋਗਾ ਦੇ ਵਸਨੀਕ ਰਣਜੀਤ ਸਿੰਘ ਨੇ ਕਿਹਾ ਕਿ ਲੰਗਰ ਸਾਡੇ ਸਭਿਆਚਾਰ ਦਾ ਹਿੱਸਾ ਹੈ, ਇਸ ਲਈ ਖਾਣ ਦੀ ਕੋਈ ਸਮੱਸਿਆ ਨਹੀਂ ਹੈ | ਬਹੁਤ ਸਾਰੇ ਕਿਸਾਨ ਇਥੇ ਆਉਂਦੇ ਹਨ, ਕਈ ਦਿਨਾਂ ਤਕ ਇਥੇ ਰਹਿੰਦੇ ਹਨ ਅਤੇ ਮੁੜ ਵਾਪਸ ਅਪਣੇ ਪਿੰਡ ਜਾ ਕੇ ਖੇਤਾਂ ਵਿਚ ਕੰਮ ਕਰਦੇ ਹਨ | 
ਦਿੱਲੀ ਨਾਲ ਲੱਗਦੀ ਗਾਜ਼ੀਪੁਰ ਸਰਹੱਦ 'ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਮੋਰਚੇ ਦੇ ਆਗੂ ਰਾਕੇਸ਼ ਟਿਕਟ ਨੇ ਬੁਧਵਾਰ ਨੂੰ  ਕਿਹਾ ਸੀ ਕਿ ਕਿਸਾਨ ਅੰਦੋਲਨ ਲੰਬੇ ਸਮੇਂ ਤਕ ਚੱਲਣ ਵਾਲਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਹ ਦੇਸ਼ ਭਰ ਵਿਚ ਫੈਲ ਜਾਵੇਗਾ | (ਪੀਟੀਆਈ)

SHARE ARTICLE

ਏਜੰਸੀ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement