ਸਾਡੀ ਰਾਜਨੀਤੀ 'ਚ 'ਰਾਸ਼ਟਰ ਨੀਤੀ' ਸਰਬੋਤਮ: ਮੋਦੀ
Published : Feb 12, 2021, 2:21 am IST
Updated : Feb 12, 2021, 2:21 am IST
SHARE ARTICLE
image
image

ਸਾਡੀ ਰਾਜਨੀਤੀ 'ਚ 'ਰਾਸ਼ਟਰ ਨੀਤੀ' ਸਰਬੋਤਮ: ਮੋਦੀ

ਪੰਡਿਤ ਦੀਨਦਿਆਲ ਉਪਾਧਿਆਏ ਦੀ 53ਵੀਂ ਬਰਸੀ ਮੌਕੇ ਕੀਤਾ ਸੰਬੋਧਨ 


ਨਵੀਂ ਦਿੱਲੀ, 11 ਫ਼ਰਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ  ਕਿਹਾ ਕਿ ਭਾਜਪਾ ਦੀ ਰਾਜਨੀਤੀ ਵਿਚ ਰਾਸ਼ਟਰ ਨੀਤੀ ਸਰਬੋਤਮ ਹੈ ਅਤੇ ਇਹ Tਰਾਜਨੀਤਕ ਲਾਭU ਦੀ ਥਾਂ Tਸਰਬ ਸਹਿਮਤੀU ਨੂੰ  ਮਹੱਤਵ ਦਿੰਦੀ ਹੈ | 
ਭਾਜਪਾ ਦੇ ਵਿਚਾਰਕ ਅਤੇ ਭਾਰਤੀ ਜਨਸੰਘ ਦੇ ਸਾਬਕਾ ਪ੍ਰਧਾਨ ਪੰਡਿਤ ਦੀਨਦਿਆਲ ਉਪਾਧਿਆਏ ਦੀ 53ਵੀਂ ਬਰਸੀ ਮੌਕੇ ਆਯੋਜਿਤ ''ਸਮਰਪਣ ਦਿਵਸU ਪ੍ਰੋਗਰਾਮ ਦੌਰਾਨ ਪਾਰਟੀ ਦੇ ਸੰਸਦ ਮੈਂਬਰਾਂ ਨੂੰ  ਸੰਬੋਧਨ ਕਰਦਿਆਂ, ਉਨ੍ਹਾਂ ਨੇ ਦੇਸ਼ ਦੀਆਂ ਸਰਹੱਦਾਂ ਜਿੰਨੀ ਭਾਜਪਾ ਦੀਆਂ ਸਰਹੱਦਾਂ ਦਾ ਵਿਸਤਾਰ ਕਰਨ ਦੀ ਵੀ ਮੰਗ ਕੀਤੀ | 
ਉਨ੍ਹਾਂ ਕਿਹਾ ਕਿ ਅਸੀਂ ਉਹੀ ਵਿਚਾਰਧਾਰਾ ਵਿਚ ਵੱਡੇ ਹੋਏ ਹਾਂ ਜੋ ਨੇਸ਼ਨ ਫਸਟ ਦੀ ਗੱਲ ਕਰਦੀ ਹੈ | ਸਾਨੂੰ ਰਾਜਨੀਤੀ ਦਾ ਪਾਠ ਰਾਸ਼ਟਰ ਨੀਤੀ ਦੀ ਭਾਸ਼ਾ ਵਿਚ ਪੜ੍ਹਾਇਆ ਜਾਂਦਾ ਹੈ | ਸਾਡੀ ਰਾਜਨੀਤੀ ਵਿਚ ਵੀ ਰਾਸ਼ਟਰੀ ਨੀਤੀ ਸਰਬੋਤਮ ਹੈ | ਰਾਜਨੀਤੀ ਅਤੇ ਰਾਸ਼ਟਰੀ ਨੀਤੀ ਵਿਚ ਇਕ ਨੂੰ  ਸਵੀਕਾਰ ਕਰਨਾ ਹੋਵੇਗਾ ਤਾਂ ਸਾਨੂੰ ਰਾਸ਼ਟਰੀ ਨੀਤੀ ਨੂੰ  ਮਨਜ਼ੂਰ ਕਰਨ ਦਾ ਸੰਸਕਾਰ ਮਿਲਿਆ ਹੈ |  ਕਬਾਇਲੀ ਮਾਮਲਿਆਂ ਦੇ ਮੰਤਰਾਲੇ ਦੇ ਗਠਨ, ਓ ਬੀ ਸੀ ਕਮਿਸ਼ਨ ਨੂੰ  ਸੰਵਿਧਾਨਕ ਦਰਜਾ ਦੇਣ ਅਤੇ ਆਮ ਵਰਗ ਗ਼ਰੀਬਾਂ ਨੂੰ  ਰਾਖਵਾਂਕਰਨ ਦੇਣ ਦੇ ਫ਼ੈਸਲਿਆਂ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਿਰਫ਼ Tਸਬਕਾ ਸਾਥ, ਸਬ ਵਿਕਾਸ ਅਤੇ ਸਬਕਾ ਵਿਸ਼ਵਾਸU ਦੀ ਗੱਲ ਨਹੀਂ ਕਰਦੀ ਸਗੋਂ ਉਸ ਨੂੰ  ਜਿਊਾਦੀ ਵੀ ਹੈ | 
ਉਨ੍ਹਾਂ ਕਿਹਾ ਕਿ ਜਦੋਂ ਵੀ ਦੇਸ਼ ਵਿਚ ਅਜਿਹੀਆਂ ਚੀਜ਼ਾਂ ਵਾਪਰੀਆਂ ਹਨ ਤਾਂ ਤਣਾਅ ਹੁੰਦਾ ਹੈ ਸੰਘਰਸ਼ ਹੁੰਦਾ ਹੈ | ਅਸੀਂ ਪਿਆਰ ਅਤੇ ਸਦਭਾਵਨਾ ਦੇ ਮਾਹੌਲ ਵਿਚ ਉਹੀ ਕੰਮ ਕੀਤਾ ਹੈ. ਕਿਉਂਕਿ ਰਾਸ਼ਟਰ ਨੀਤੀ ਸਰਬੋਤਮ ਹੈ ਅਤੇ ਰਾਜਨੀਤੀ ਇਕ ਪ੍ਰਣਾਲੀ ਹੈ | 
ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਕਾਰਜਕਾਲ ਦੌਰਾਨ ਛੱਤੀਸਗੜ੍ਹ, ਝਾਰਖੰਡ ਅਤੇ ਉਤਰਾਖੰਡ ਦੇ ਵਖਰੇ ਰਾਜਾਂ ਦੇ ਗਠਨ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਰਾਜਾਂ ਦੀ ਵੰਡ ਦਾ ਕੰਮ ਰਾਜਨੀਤੀ ਵਿਚ ਬਹੁਤ ਖ਼ਤਰਨਾਕ ਹੈ |  (ਪੀਟੀਆਈ)

ਉਨ੍ਹਾਂ ਕਿਹਾ ਕਿ ਉਸ ਸਮੇਂ ਹਰ ਰਾਜ ਵਿਚ ਤਿਉਹਾਰ ਵਾਲਾ ਮਾਹੌਲ ਸੀ ਜਦੋਂ ਭਾਜਪਾ ਸਰਕਾਰ ਨੇ ਤਿੰਨ ਨਵੇਂ ਰਾਜਾਂ ਦੀ ਸਿਰਜਣਾ ਕੀਤੀ ਸੀ | ਨਾ ਕੋਈ ਸ਼ਿਕਾਇਤ ਸੀ | ਦੋਵਾਂ ਪਾਸਿਆਂ ਦੇ ਲੋਕ ਅਨੰਦ ਵਿਚ ਸਨ |
ਜੰਮੂ ਕਸ਼ਮੀਰ ਦੇ ਨਾਲ ਹੀ ਲੱਦਾਖ਼ ਨੂੰ  ਕੇਂਦਰ ਸ਼ਾਸਤ ਪ੍ਰਦੇਸ਼ ਦਾ ਦਰਜਾ ਦਿਤੇ ਜਾਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜਿਥੇ ਲੱਦਾਖ਼ ਵਿਚ ਤਿਉਹਾਰਾਂ ਵਾਲਾ ਮਾਹੌਲ ਹੈ, ਉਥੇ ਹੀ ਸਰਕਾਰ ਜੰਮੂ ਕਸ਼ਮੀਰ ਦੇ ਲੋਕਾਂ ਦੀਆਂ ਇੱਛਾਵਾਂ ਨੂੰ  ਪੂਰਾ ਕਰਨ ਵਿਚ ਲੱਗੀ ਹੋਈ ਹੈ |
ਉਨ੍ਹਾਂ ਕਿਹਾ ਕਿ ਅਸੀਂ ਰਾਜਸੀ ਲਾਭ ਲਈ ਫ਼ੈਸਲੇ ਨਹੀਂ ਲੈਂਦੇ | ਇਸ ਦਾ ਅਸਰ ਲੋਕਾਂ ਦੇ ਦਿਮਾਗ਼ 'ਤੇ ਪੈਂਦਾ ਹੈ | ਅਸੀਂ ਰਾਜਨੀਤੀ ਵਿਚ ਸਰਬ ਸਹਿਮਤੀ ਦੀ ਕਦਰ ਕਰਦੇ ਹਾਂ, ਸਹਿਮਤੀ ਦੀ ਕੋਸ਼ਿਸ਼ ਕਰਦਿਆਂ ਅਸੀਂ ਸਰਬ ਸਹਿਮਤੀ ਤਕ ਜਾਣਾ ਚਾਹੁੰਦੇ ਹਾਂ | ਉਨ੍ਹਾਂ ਇਹ ਵੀ ਕਿਹਾ ਕਿ ਚੋਣਾਂ ਵਿਚ ਭਾਜਪਾ ਪੂਰੀ ਤਾਕਤ ਨਾਲ ਅਪਣੇ ਵਿਰੋਧੀਆਂ ਵਿਰੁਧ ਲੜਦੀ ਹੈ ਪਰ ਇਸ ਦਾ ਇਹ ਮਤਲਬ ਨਹੀਂ ਕਿ ਉਹ ਅਪਣੇ ਰਾਜਨੀਤਕ ਵਿਰੋਧੀਆਂ ਦਾ ਸਤਿਕਾਰ ਨਹੀਂ ਕਰਦੀ | (ਪੀਟੀਆਈ)
-----------------
 
 

SHARE ARTICLE

ਏਜੰਸੀ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement