
ਚੀਨ ਨਾਲ ਸਮਝੌਤੇ 'ਤੇ ਬੋਲੇ ਰਾਹੁਲ, ਸਰਕਾਰ ਜਵਾਨਾਂ ਦੀ ਕੁਰਬਾਨੀ ਦੀ ਬੇਇਜ਼ੱਤੀ ਕਿਉਂ ਕਰ ਰਹੀ ਹੈ?
ਨਵੀਂ ਦਿੱਲੀ, 11 ਫ਼ਰਵਰੀ: ਰਾਜ ਸਭਾ ਵਿਚ ਅੱਜ ਕੇਂਦਰੀ ਰਖਿਆ ਮੰਤਰੀ ਰਾਜਨਾਥ ਸਿੰਘ ਨੇ ਚੀਨ ਪੂਰਬੀ ਲੱਦਾਖ਼ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਦਸਿਆ ਕਿ ਪੈਂਗੋਗ ਝੀਲ ਤੋਂ ਫ਼ੌਜ ਵਾਪਸ ਹਟਾਉਣ 'ਤੇ ਦੋਵਾਂ ਦੇਸ਼ਾਂ ਵਿਚਾਲੇ ਸਮਝੌਤਾ ਹੋਇਆ ਹੈ | ਸਰਕਾਰ ਦੇ ਇਸ ਬਿਆਨ ਨੂੰ ਲੈ ਕੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ 'ਤੇ ਹਮਲਾ ਬੋਲਿਆ ਹੈ | ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਸਾਡੇ ਜਵਾਨਾਂ ਦੀ ਕੁਰਬਾਨੀ ਦੀ ਬੇਇਜ਼ੱਤੀ ਕਿਉਂ ਕਰ ਰਹੀ ਹੈ?
ਰਾਹੁਲ ਗਾਂਧੀ ਨੇ ਟਵੀਟ ਲਿਖਿਆ, 'ਮੌਜੂਦਾ ਸਥਿਤੀ ਦੀ ਕੋਈ ਜਾਣਕਾਰੀ ਨਹੀਂ, ਨਾ ਕੋਈ ਸ਼ਾਂਤੀ ਅਤੇ ਸ਼ਾਂਤਮਈ ਮਾਹੌਲ |' ਉਨ੍ਹਾਂ ਨੇ ਸਰਕਾਰ ਨੂੰ ਸਵਾਲ ਕੀਤਾ ਭਾਰਤ ਸਰਕਾਰ ਸਾਡੇ ਬਹਾਦਰ ਜਵਾਨਾਂ ਦੀ ਕੁਰਬਾਨੀ ਦਾ ਅਪਮਾਨ ਕਿਉਂ ਕਰ ਰਹੀ ਹੈ ਅਤੇ ਸਾਡੀ ਜ਼ਮੀਨ ਕਿਉਂ ਜਾਣ ਦੇ ਰਹੀ ਹੈ?' ਇਸ ਤੋਂ ਪਹਿਲਾਂ ਰਾਜ ਸਭਾ ਵਿਚ ਰਖਿਆ ਮੰਤਰੀ ਨੇ ਕਿਹਾ ਕਿ ਫ਼ੌਜ ਵਾਪਸ ਹਟਾਉਣ ਦੇ ਸਮਝੌਤੇ ਤੋਂ ਬਾਅਦ ਐਲਏਸੀ 'ਤੇ ਪੁਰਾਣੀ ਸਥਿਤੀ ਬਹਾਲ ਹੋ ਜਾਵੇਗੀ | (ਏਜੰਸੀ)
ਉਨ੍ਹਾਂ ਕਿਹਾ ਕਿ ਸਮਝੌਤੇ ਦੌਰਾਨ ਭਾਰਤ ਨੇ ਕੁੱਝ ਨਹੀਂ ਗਵਾਇਆ | ਐਲਏਸੀ 'ਤੇ ਸਾਡੀ ਸਥਿਤੀ ਕਾਫ਼ੀ ਮਜ਼ਬੂਤ ਹੈ |
ਰਾਜਨਾਥ ਸਿੰਘ ਨੇ ਕਿਹਾ ਕਿ ਗੱਲਬਾਤ ਲਈ ਸਾਡੀ ਰਣਨੀਤੀ ਅਤੇ ਦਿ੍ਸ਼ਟੀਕੋਣ ਪ੍ਰਧਾਨ ਮੰਤਰੀ ਮੋਦੀ ਦੇ ਇਸ ਦਿਸ਼ਾ ਨਿਰਦੇਸ਼ 'ਤੇ ਅਧਾਰਤ ਹੈ ਕਿ ਅਸੀਂ ਅਪਣੀ ਇਕ ਇੰਚ ਜ਼ਮੀਨ ਵੀ ਕਿਸੇ ਨੂੰ ਨਹੀਂ imageਲੈਣ ਦੇਵਾਂਗੇ | (ਏਜੰਸੀ)