
ਸ਼ਹੀਦਾਂ ਵਿਚ ਬਟਾਲਾ ਦਾ ਗੁਰਬਾਜ਼ ਸਿੰਘ ਵੀ ਸੀ ਸ਼ਾਮਲ
ਪਠਾਨਕੋਟ: ਅਰੁਣਾਚਲ ਪ੍ਰਦੇਸ਼ ਵਿਚ ਸ਼ਹੀਦ ਹੋਣ ਵਾਲੇ ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ ਪਠਾਨਕੋਟ ਏਅਰਬੇਸ ‘ਤੇ ਪੁੱਜੀਆਂ। ਇਸ ਤੋਂ ਬਾਅਦ ਫੌਜੀ ਗੱਡੀਆਂ ਵਿੱਚੋਂ ਇੱਕ ਮ੍ਰਿਤਕ ਦੇਹ ਪਠਾਨਕੋਟ ਦੇ ਪਿੰਡ ਚੱਕੜ ਨਿਵਾਸੀ ਅਕਸ਼ੇ ਪਠਾਨੀਆ, 3 ਜੰਮੂ-ਕਸ਼ਮੀਰ, 2 ਹਿਮਾਚਲ ਤੇ ਇੱਕ ਬਟਾਲਾ ਭੇਜੀ ਗਈ।
PHOTO
ਸ਼ਹੀਦਾਂ ਵਿਚ ਬਟਾਲਾ ਦੇ ਪਿੰਡ ਮਸਾਨੀਆ ਦੇ 62 ਮੀਡੀਅਮ ਰੈਜੀਮੈਂਟ ਵਿਚ ਤਾਇਨਾਤ ਗੁਰਬਾਜ਼ ਸਿੰਘ ਵੀ ਸ਼ਾਮਲ ਸਨ। 22 ਸਾਲਾ ਗੁਰਬਾਜ਼ ਦੇ ਚਾਚਾ ਗੁਰਦੀਪ ਸਿੰਘ ਨੇ ਦੱਸਿਆ ਕਿ ਗੁਰਬਾਜ਼ ਸਿੰਘ ਪਰਿਵਾਰ ਦਾ ਇਕਲੌਤਾ ਪੁੱਤ ਸੀ। ਗੁਰਬਾਜ਼ ਦੇ ਪਿਤਾ ਗੁਰਮੀਤ ਸਿੰਘ ਵੀ ਫੌਜ ਤੋਂ ਰਿਟਾਇਰ ਹੋਏ ਸਨ ਜਿਸ ਕਾਰਨ ਗੁਰਬਾਜ਼ ਸਿੰਘ ਵੀ ਫੌਜ ਵਿਚ ਭਰਤੀ ਹੋ ਕੇ ਸੇਵਾ ਕਰਨਾ ਚਾਹੁੰਦਾ ਸੀ।
PHOTO
ਇਸੇ ਜਨੂੰਨ ਕਾਰਨ ਉਹ 18 ਅਕਤੂਬਰ 2018 ਨੂੰ ਫੌਜ ਵਿੱਚ ਭਰਤੀ ਹੋਇਆ ਸੀ। ਇਸ ਸਮੇਂ ਉਹ ਅਰੁਣਾਚਲ ਪ੍ਰਦੇਸ਼ ਦੇ ਕਾਮੇਂਗ ਸੈਕਟਰ ਵਿੱਚ ਤਾਇਨਾਤ ਸਨ। ਨੈੱਟਵਰਕ ਕਾਰਨ ਪਰਿਵਾਰ ਨਾਲ ਹਫਤੇ 'ਚ ਇਕ ਵਾਰ ਹੀ ਗੱਲ ਹੁੰਦੀ ਸੀ। ਉਸ ਦਾ ਆਖਰੀ ਕਾਲ 1 ਫਰਵਰੀ ਨੂੰ ਆਇਆ ਸੀ। ਪਰਿਵਾਰ ਨੂੰ ਵੀਰਵਾਰ ਨੂੰ ਸ਼ਹੀਦ ਹੋਣ ਦਾ ਪਤਾ ਲੱਗਾ। ਗੁਰਬਾਜ਼ ਆਪਣੇ ਪਿੱਛੇ ਪਿਤਾ ਗੁਰਮੀਤ ਸਿੰਘ, ਮਾਤਾ ਹਰਜੀਤ ਕੌਰ ਅਤੇ ਵੱਡੀ ਭੈਣ ਜਸਪਿੰਦਰ ਕੌਰ ਛੱਡ ਗਏ ਹਨ।