ਬਿ੍ਰਗੇਡੀਅਰ ਕਾਹਲੋਂ ਨੇ ਇਕ ਚੈਨਲ ਨੂੰ ਭੇਜਿਆ 10 ਕਰੋੜ ਦੇ ਮਾਣਹਾਨੀ ਕੇਸ ਦਾ ਨੋਟਿਸ
Published : Feb 12, 2022, 12:05 am IST
Updated : Feb 12, 2022, 12:05 am IST
SHARE ARTICLE
image
image

ਬਿ੍ਰਗੇਡੀਅਰ ਕਾਹਲੋਂ ਨੇ ਇਕ ਚੈਨਲ ਨੂੰ ਭੇਜਿਆ 10 ਕਰੋੜ ਦੇ ਮਾਣਹਾਨੀ ਕੇਸ ਦਾ ਨੋਟਿਸ

ਚੰਡੀਗੜ੍ਹ, 11 ਫ਼ਰਵਰੀ (ਭੁੱਲਰ) : ਆਲ ਇੰਡੀਆ ਡਿਫ਼ੈਂਸ ਬ੍ਰਦਰਹੁੱਡ ਦੇ ਪ੍ਰਧਾਨ ਸੇਵਾ ਮੁਕਤ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਨੇੇ ਕਿਹਾ ਹੈ ਕਿ ਜੰਗ ਤੇ ਇਸ਼ਕ ’ਚ ਸੱਭ ਕੁਝ ਜਾਇਜ਼ ਸਮਝਿਆ ਜਾਂਦਾ ਹੈ। ਵੈਸੇ ਤਾਂ ਚੋਣਾਂ ’ਚ ਇੰਝ ਹੋਣਾ ਤਾਂ ਨਹੀਂ ਚਾਹੀਦਾ ਪਰ ਸੱਭ ਕੁੱਝ ਹੋ ਰਿਹਾ ਹੈ ਅਤੇ ਸਿਆਸੀ ਸਦਾਚਾਰ ਤੇ ਲੋਕਤੰਤਰ ਦੀਆਂ ਤਾਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਬੀਤੇ ਤਕਰੀਬਨ ਦੋ ਦਹਾਕਿਆਂ ਤੋਂ ਫ਼ੌਜ ਦੇ ਘਟਦੇ ਰੁਤਬੇ, ਦਰਜੇ, ਇੱਜ਼ਤ ਤੇ ਇਨਸਾਫ਼ ਦੀ ਬਹਾਲੀ ਖ਼ਾਤਰ ਗ਼ੈਰ-ਸਿਆਸੀ ਸੰਸਥਾ ਆਲ ਇੰਡੀਆ ਡਿਫੈਂਸ ਬ੍ਰਦਰਹੁੱਡ ਪੰਜਾਬ ਦੇ ਜੁਝਾਰੂ ਫ਼ੌਜੀ ਲਗਾਤਾਰ ਅਣਥੱਕ ਯਤਨ ਤੇ ਕਸ਼ਮਕਸ਼ ਕਰ ਰਹੇ ਹਨ ਪਰ ਜਦੋਂ ਮੇਰੀ ਹੀ ਹੋਂਦ ਤੇ ਅਕਸ ਨੂੰ ਢਾਹ ਲਾਉਣ ਖ਼ਾਤਰ ਨਿਰੰਤਰ ਯਤਨ ਜਾਰੀ ਹਨ ਤਾਂ ਮੈਨੂੰ ਮਜ਼ਬੂਰ ਹੋ ਕੇ ਅਪਣੇ ਵਕੀਲ ਰਾਹੀਂ ਇਕ ਟੀ.ਵੀ ਚੈਨਲ ਨੂੰ 10 ਕਰੋੜ ਦੀ ਰਕਮ ਮਾਣਹਾਨੀ ਵਾਲਾ ਲੀਗਲ ਨੋਟਿਸ ਜਾਰੀ ਕਰਨਾ ਪਿਆ ਪਰ ਇਨਸਾਫ਼ ਦੀ ਮੰਗ ਵਾਲੀ ਆਸ ਤਾਂ ਸਮਾਜ ਪਾਸੋਂ ਹੀ ਕੀਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਦਰ ਅਸਲ ਬੀਤੇ ਕੱੁਝ ਮਹੀਨਿਆਂ ਤੋਂ ਮੇਰੀ ਸਰਗਰਮ ਸਿਆਸਤ ’ਚ ਬੇ-ਲੋੜੀਂਦੀ ਸ਼ਮੂਲੀਅਤ ਨੂੰ ਲੈ ਕੇ ਭੰਡੀ ਪ੍ਰਚਾਰ ਦੇ ਜ਼ਰੀਏ ਜਨਤਾ ’ਚ ਕਈ ਕਿਸਮ ਦੇ ਭਰਮ-ਭੁਲੇਖੇ ਪੈਦਾ ਕੀਤੇ ਜਾ ਰਹੇ ਹਨ। ਜਿਸ ਕਾਰਨ ਮੇਰੇ ਕਿਰਦਾਰ ਨੂੰ ਗਹਿਰੀ ਠੇਸ ਪੁਹੰਚੀ ਹੈ। ਬੀਤੇ ਦਿਨੀਂ ਜਦੋਂ ਕੁੱਝ ਇਲੈਕਟ੍ਰਾਨਿਕ ਮੀਡੀਆ ਵਲੋਂ ਮੇਰੀ ਫ਼ੋਟੋ ਦੇ ਨਾਲ ਭਾਜਪਾ ਦੇ ਚਿੰਨ੍ਹ ਹੇਠ ਇਹ ਖ਼ਬਰ ਵਾਇਰਲ ਕੀਤੀ ਗਈ ਕਿ ਮੈਂ ਕਿਸੇ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੀ ਟਿਕਟ ’ਤੇ ਚੋਣ ਲੜਨ ਜਾ ਰਿਹਾ ਹਾਂ ਤਾਂ ਚੈਨਲਾਂ ਤੋਂ ਖ਼ਬਰ ਸੁਣ ਕੇ ਇਕ ਸਿਆਸੀ ਪਾਰਟੀ ਨਾਲ ਜੁੜੇ ਕੱੁਝ ਸਿਆਸਤਦਾਨਾਂ ਨੇ ਮੈਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿਤੀਆਂ। ਦੂਸਰੇ ਪਾਸੇ ਦੇਸ਼-ਵਿਦੇਸ਼ਾਂ ’ਚ ਵਸੇ ਮੇਰੇ ਪਾਠਕਾਂ, ਉਪਾਸ਼ਕਾਂ ਤੇ ਫ਼ੌਜੀਆਂ ਨੇ ਮੈਨੂੰ ਇੰਝ ਕਹਿ ਕੇ ਟਿੱਚਰਾਂ ਕਰਨੀਆਂ ਸ਼ੁਰੂ ਕਰ ਦਿਤੀਆਂ ਕਿ ਹੁਣ ਤੁਸੀਂ ਵੀ ਕੁੱਝ ਦਲ ਬਦਲੂ ਵਿਕਾਊ ਤੇ ਦਾਗੀ ਸਿਆਸਤਦਾਨਾਂ ਤੇ ਮੌਕਾਪ੍ਰਸਤ ਜਰਨੈਲਾਂ ਤੇ ਕਰਨੈਲਾਂ ਵਾਂਗੂ ਗਿਰਗਿਟ ਦੀ ਤਰ੍ਹਾਂ ਰੰਗ ਬਦਲਨੇ ਸ਼ੁਰੂ ਕਰ ਦਿਤੇ ਹਨ, ਕਿਥੇ ਗਿਆ ਬ੍ਰਦਰਹੁੱਡ ਦਾ ਤੁਹਾਡਾ ਸਿਧਾਂਤ?
ਜ਼ਿਕਰਯੋਗ ਹੈ ਕਿ ਪੰਜਾਬੀ ਫ਼ੌਜੀ ਭਾਈਚਾਰੇ ਦੀ ਸ਼ੈਡੋ ਕੈਬਨਿਟ ਨੇ ਹਾਲ ਵਿਚ ਹੀ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਇਸ ਫ਼ੈਸਲੇ ਦਾ ਐਲਾਨ ਕੀਤਾ ਸੀ ਕਿ ਸਾਡੇ ਪਾਸ ਨੋਟ ਬੈਂਕ ਤਾਂ ਨਹੀਂ ਪਰ ਵੋਟ ਬੈਂਕ ਹੈ ਅਤੇ ਅਪਣੇ ਸਿਧਾਂਤ ‘‘ਅਸੀਂ ਉਹਦੇ ਨਾਲ ਜਿਹੜਾ ਸਾਡੇ ਨਾਲ” ਉਮਦੀਵਾਰਾਂ ਦੀ ਸਮੀਖਿਆ ਕਰਨ ਉਪਰੰਤ ਵੋਟ ਦੇ ਅਧਿਕਾਰ ਦਾ ਫ਼ੈਸਲਾ ਕਰਾਂਗੇ।  

SHARE ARTICLE

ਏਜੰਸੀ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement