
ਹਰਿਆਣਾ ਸਰਕਾਰ ਨੇ ਨਿਵੇਸ਼ਕਾਂ ਲਈ ਕਈ ਕਦਮ ਚੁੱਕੇ ਹਨ - ਅਨਿਲ ਵਿੱਜ
ਚੰਡੀਗੜ੍ਹ : ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਨਿਵੇਸ਼ਕਾਂ ਨੂੰ ਹਰਿਆਣਾ ਵਿਚ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੇ ਨਿਵੇਸ਼ਕਾਂ ਲਈ ਕਈ ਕਦਮ ਚੁੱਕੇ ਹਨ ਅਤੇ ਰਾਜ ਵਿਚ ਕਈ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
photo
ਅਨਿਲ ਵਿੱਜ ਅੱਜ ਸੀ.ਆਈ.ਆਈ., ਸੈਕਟਰ-31, ਚੰਡੀਗੜ੍ਹ ਵਿਖੇ ਆਯੋਜਿਤ ਇੰਡੀਆ ਬਿਜ਼ਨਸ ਪਾਰਟਨਰਜ਼ ਦੇ ਨਾਲ ਸਮਝੌਤਾ ਅਤੇ ਮੈਜੇਸਟਿਕ ਇਨਵੈਸਟਮੈਂਟਸ, ਸ਼ਿਪਸ, ਵਿਜਾਪਾਸਪੋ, ਜਗੇਰੋਜ਼ ਦੇ ਉਦਘਾਟਨ ਸਮਾਰੋਹ ਮੌਕੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
photo
ਇਸ ਸਮਾਗਮ ਵਿਚ ਯੂਏਈ ਦੇ ਸਿੱਖਿਆ ਮੰਤਰੀ ਸ਼ੇਖ ਮਜੀਦ ਰਾਸ਼ਿਦ ਅਲ ਮੁਅੱਲਾ ਅਤੇ ਸੱਤਾਧਾਰੀ ਪਰਿਵਾਰ ਦੇ ਇੱਕ ਮੈਂਬਰ ਅਤੇ ਉਨ੍ਹਾਂ ਦੀ ਕੋਰ ਟੀਮ ਦੇ ਮੈਂਬਰ ਵੀ ਮੌਜੂਦ ਸਨ।
photo
ਯੂਏਈ ਦੇ ਸਿੱਖਿਆ ਮੰਤਰੀ ਦਾ ਸੁਆਗਤ ਕਰਦਿਆਂ ਵਿੱਜ ਨੇ ਕਿਹਾ ਕਿ ਚੰਡੀਗੜ੍ਹ ਭਾਰਤ ਦਾ ਸਭ ਤੋਂ ਵੱਧ ਯੋਜਨਾਬੱਧ ਸ਼ਹਿਰ ਹੈ, ਜਿਸ ਦਾ ਆਰਕੀਟੈਕਚਰ ਵਿਸ਼ਵ ਪ੍ਰਸਿੱਧ ਹੈ ਅਤੇ ਜੀਵਨ ਪੱਧਰ ਵੀ ਬੇਮਿਸਾਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਰਾਜਾਂ ਦੀ ਰਾਜਧਾਨੀ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਹੋਣ ਦੇ ਨਾਤੇ ਇਹ ਇਕ ਪ੍ਰਸਿੱਧ ਸ਼ਹਿਰ ਅਤੇ ਆਧੁਨਿਕ ਭਾਰਤ ਦਾ ਚਿਹਰਾ ਹੈ।
photo
ਉਨ੍ਹਾਂ ਕਿਹਾ ਕਿ "ਮੈਨੂੰ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਸਿੱਖਿਆ ਮੰਤਰੀ ਦੀ ਕੰਪਨੀ ਨੇ ਚੰਡੀਗੜ੍ਹ ਸ਼ਹਿਰ ਵਿਚ ਆਪਣਾ ਨਵਾਂ ਦਫ਼ਤਰ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ, ਕਿਉਂਕਿ ਚੰਡੀਗੜ੍ਹ ਦੇ ਬਹੁਤ ਸਾਰੇ ਲੋਕ ਕੰਪਨੀ ਵਿਚ ਕੰਮ ਕਰਦੇ ਹਨ।"
photo
ਉਨ੍ਹਾਂ ਕਿਹਾ ਕਿ ਚੰਡੀਗੜ੍ਹ ਇੱਕ ਵੱਖਰੀ ਕਿਸਮ ਦਾ ਫਾਇਦਾ ਪੇਸ਼ ਕਰਦਾ ਹੈ ਕਿਉਂਕਿ ਚੰਡੀਗੜ੍ਹ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਰਾਜਾਂ ਨੂੰ ਸੁਚਾਰੂ ਸੰਪਰਕ ਪ੍ਰਦਾਨ ਕਰਦਾ ਹੈ ਅਤੇ ਨਿਵੇਸ਼ਕ ਵੀ ਫਰੀ ਜ਼ੋਨ ਖੇਤਰ ਦਾ ਲਾਭ ਲੈ ਸਕਦੇ ਹਨ।