
ਕਿਹਾ, ਇਹ ਮਾਡਲ ਸਭ ਚੋਰੀਆਂ ਨੂੰ ਨੱਥ ਪਵੇਗਾ, ਪੰਜਾਬ ਵਿੱਚੋਂ ਮਾਫੀਏ ਦਾ ਖ਼ਾਤਮਾ ਕਰੇਗਾ ਅਤੇ ਲੋਕਾਂ ਦੀ ਭਲਾਈ ਲਈ ਪੰਜਾਬ ਦੇ ਖ਼ਜ਼ਾਨੇ ਨੂੰ ਨੱਕੋ-ਨੱਕ ਭਰੇਗਾ
ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵਿਧਾਨ ਸਭਾ ਚੋਣਾਂ ਲਈ ਆਪਣਾ ਪੰਜਾਬ ਮਾਡਲ ਜਾਰੀ ਕੀਤਾ ਹੈ। ਇਸ ਪੰਜਾਬ ਮਾਡਲ ਰਾਹੀਂ ਨਵਜੋਤ ਸਿੱਧੂ ਨੇ 13 ਸੂਤਰੀ ਏਜੰਡੇ ਵੀ ਸਾਂਝੇ ਕੀਤੇ ਹਨ। 30 ਪੰਨਿਆਂ ਦੇ ਇਸ ਨੁਕਾਤੀ ਪੰਜਾਬ ਮਾਡਲ ਨੂੰ ਸਿੱਧੂ ਨੇ ਸੋਸ਼ਲ ਮੀਡੀਆ ’ਤੇ ਜਾਰੀ ਕਰਦਿਆਂ ਜਿੱਤੇਗਾ ਪੰਜਾਬ ਦੀ ਵੀ ਗੱਲ ਆਖੀ ਹੈ।
punjab model
ਸੋਸ਼ਲ ਮੀਡੀਆ 'ਤੇ ਜਾਰੀ ਕੀਤੇ ਇਸ ਪੰਜਾਬ ਮਾਡਲ ਵਿਚ ਸਿੱਧੂ ਨੇ ਸਿਹਤ ਸਿੱਖਿਆ, ਸਨਅਤ, ਡਿਜੀਟਲ ਪੰਜਾਬ ਅਤੇ ਕਿਸਾਨਾਂ ਬਾਰੇ ਵੀ ਜ਼ਿਕਰ ਦੇ ਨਾਲ-ਨਾਲ ਵਿਧਾਨ ਸਭਾ ਇਜਲਾਸ ਦੇ ਲਾਈਵ ਪ੍ਰਸਾਰਣ ਦਾ ਵੀ ਜ਼ਿਕਰ ਕੀਤਾ ਹੈ। ਇਸ ਵਿਚ 13 ਪ੍ਰੋਗਰਾਮਾਂ ਦਾ ਜ਼ਿਕਰ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਕਿਵੇਂ ਸੂਬੇ ਨੂੰ ਪੈਰਾਂ ਸਿਰ ਖੜ੍ਹਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ 'ਪੰਜਾਬ ਮਾਡਲ' , ਪੰਜਾਬ ਨੂੰ ਕਲਿਆਣਕਾਰੀ ਰਾਜ ਬਨਾਉਣ ਲਈ ਬਣਾਇਆ ਗਿਆ ਲੋਕਾਂ ਦਾ ਮਾਡਲ ਹੈ।
Navjot Sidhu
ਨਵਜੋਤ ਸਿੰਘ ਸਿੱਧੂ ਦੇ ਪੰਜਾਬ ਮਾਡਲ ਵਿਚ ਲਗਭਗ ਹਰ ਖੇਤਰ, ਹਰ ਮੁੱਦੇ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਮਾਡਲ ਨੂੰ ਜਾਰੀ ਕਰਦਿਆਂ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਮੁਤਾਬਕ ਗੁਰੂ ਨਾਨਕ ਦੇਵ ਜੀ ਦੇ ‘ਤੇਰਾ-ਤੇਰਾ’ ਅਤੇ ‘ਸਰਬੱਤ ਦਾ ਭਲਾ’ ਦੇ ਫ਼ਲਸਫ਼ੇ ਤੋਂ ਪ੍ਰੇਰਿਤ ‘ਪੰਜਾਬ ਮਾਡਲ’ ਸਾਂਝਾ ਕਰ ਰਿਹਾ ਹਾਂ।
punjab model
ਰਾਜੀਵ ਜੀ ਦਾ ਪੰਚਾਇਤ/ਸਥਾਨਕ ਸਰਕਾਰਾਂ ਨੂੰ ਸਸ਼ਕਤ ਬਣਾਉਣ ਦਾ ਨਜ਼ਰੀਆ। ਇਹ ਮਾਡਲ ਸਭ ਚੋਰੀਆਂ ਨੂੰ ਨੱਥ ਪਵੇਗਾ, ਪੰਜਾਬ ਵਿੱਚੋਂ ਮਾਫੀਏ ਦਾ ਖ਼ਾਤਮਾ ਕਰੇਗਾ ਅਤੇ ਲੋਕਾਂ ਦੀ ਭਲਾਈ ਲਈ ਪੰਜਾਬ ਦੇ ਖ਼ਜ਼ਾਨੇ ਨੂੰ ਨੱਕੋ-ਨੱਕ ਭਰੇਗਾ।
ਨਵਜੋਤ ਸਿੰਘ ਸਿੱਧੂ ਵਲੋਂ ਜਾਰੀ 13 ਸੂਤਰੀ ਪੰਜਾਬ ਮਾਡਲ
-ਸ਼ਾਸ਼ਨ ਸੁਧਾਰ
-ਆਮਦਨ
-ਕਿਸਾਨੀ/ ਕਿਸਾਨ
-ਔਰਤ ਸਸ਼ਕਤੀਕਰਨ
-ਰੁਜ਼ਗਾਰ ਅਤੇ ਕਿਰਤ ਸੁਧਾਰ
-ਸਿਹਤ ਸੰਭਾਲ
-ਅਧਿਆਪਕ/ ਸਿੱਖਿਆ
-ਉਦਯੋਗ
-ਹੁਨਰ ਅਤੇ ਉੱਦਮਤਾ
-ਕਾਨੂੰਨ ਵਿਵਸਥਾ
-ਡਿਜੀਟਲ ਪੰਜਾਬ
-ਵਾਤਾਵਰਨ ਅਤੇ ਨਾਗਰਿਕ ਸਹੂਲਤਾਂ
-ਸਮਾਜ ਭਲਾਈ (NRIs ਭਲਾਈ ਸਮੇਤ)