
ਪੰਚਾਇਤ ਮੁਖੀਆਂ ਤੇ ਬਹਾਵਲਪੁਰ ਸੰਗਠਨਾਂ ਨੇ ਮੋਹਿਤ ਮੋਹਿੰਦਰਾ ਦੇ ਹੱਕ ’ਚ ਸਮਰਥਨ ਦੇਣ ਦਾ ਕੀਤਾ ਫ਼ੈਸਲਾ
ਪਟਿਆਲਾ 11 ਫਰਵਰੀ : ਪਟਿਆਲਾ ਦਿਹਾਤੀ ਦੇ ਪ੍ਰਮੁੱਖ ਖੇਤਰ ਤਿ੍ਰਪੜੀ ’ਚ ਬਹਾਵਲਪੁਰ ਭਾਈਚਾਰੇ ਵਲੋਂ ਆਪਣੀ ਏਕਤਾ ਦਾ ਸਬੂਤ ਦਿੰਦਿਆਂ ਤਿ੍ਰਪੜੀ ਦੀਆਂ ਸਾਰੀਆਂ ਪ੍ਰਮੁੱਖ ਪੰਚਾਇਤਾਂ ਅਤੇ ਬਹਾਵਲਪੁਰ ਸੰਗਠਨਾਂ ਵੱਲੋਂ ਹੰਗਾਮੀ ਮੀਟਿੰਗ ਕੀਤੀ ਗਈ।ਇਸ ਹੰਗਾਮੀ ਮੀਟਿੰਗ ਵਿੱਚ ਇਨ੍ਹਾਂ ਸਭਨਾ ਵਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਮੋਹਿਤ ਮਹਿੰਦਰਾ ਦੇ ਹੱਕ ਵਿੱਚ ਸਮਰਥਨ ਦੇਣ ਦਾ ਫੈਸਲਾ ਕੀਤਾ ਗਿਆ।
ਇਸ ਮੌਕੇ ਤਿ੍ਰਪੜੀ ਦੀਆਂ ਲਗਭਗ ਸਾਰੀਆਂ ਪੰਚਾਇਤਾਂ ਦੇ ਮੁਖੀਆਂ ਅਤੇ ਬਹਾਵਲਪੁਰ ਸੰਗਠਨ ਪ੍ਰਧਾਨਾਂ ਵਲੋਂ ਪਿਛਲੇ ਦਿਨੀਂ ਫੈਲੀਆਂ ਅਫਵਾਹਾਂ ਵਿੱਚ ਬਹਾਵਲਪੁਰ ਭਾਈਚਾਰੇ ’ਚ ਪਾੜ੍ਹ ਪੈਣ ਤੇ ਕਾਂਗਰਸ ਪਾਰਟੀ ਵੱਲੋਂ ਮਾਣ ਸਨਮਾਨ ਨਾ ਮਿਲਣ ਦੀਆਂ ਅਫਵਾਹਾਂ ਦਾ ਜੋਰਦਾਰ ਦਾ ਖੰਡਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਬਹਾਵਲਪੁਰ ਭਾਈਚਾਰੇ ਦਾ ਕਾਂਗਰਸ ਪਾਰਟੀ ਤੋਂ ਮੋਹ ਭੰਗ ਹੋਣ ਜਾਂ ਭਾਈਚਾਰੇ ਦੇ ਵੰਡੇ ਜਾਣ ਦਾ ਕੋਈ ਆਧਾਰ ਨਹੀਂ ਹੈ। ਸਿਰਫ਼ ਕੁਝ ਕੁ ਲੋਕਾਂ ਵੱਲੋਂ ਭਾਈਚਾਰੇ ਨੂੰ ਗੁੰਮਰਾਹ ਕਰਨ ਦੀ ਨੀਅਤ ਨਾਲ ਪਾੜ ਪੈਣ ਤੇ ਮਾਣ ਸਨਮਾਨ ਨਾ ਮਿਲਣ ਦੀ ਜੋ ਗੱਲ ਕਹੀ ਗਈ ਹੈ ਉਹ ਪੂਰੀ ਤਰ੍ਹਾਂ ਬੇਬੁਨਿਆਦ ਹੈ। ਜਦੋਂ ਕਿ ਕਾਂਗਰਸ ਪਾਰਟੀ ਹਮੇਸ਼ਾਂ ਹੀ ਬਹਾਵਲਪੁਰ ਭਾਈਚਾਰੇ ਨਾਲ ਖੜ੍ਹੀ ਹੈ ਤੇ ਕਾਂਗਰਸ ਪਾਰਟੀ ਵਲੋਂ ਹਮੇਸ਼ਾਂ ਬਹਾਵਲਪੁਰ ਭਾਈਚਾਰੇ ਨੂੰ ਪੂਰਾ ਮਾਣ ਸਨਮਾਨ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕਾਂਗਰਸ ਪਾਰਟੀ ਵੱਲੋਂ ਤਿ੍ਰਪੜੀ ਦੇ ਕੀਤੇ ਗਏ ਬਹੁਪੱਖੀ ਵਿਕਾਸ ਵੀ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਬਹਾਵਲਪੁਰ ਭਾਈਚਾਰੇ ਦੀਆਂ ਸਾਰੀਆਂ ਪੰਚਾਇਤਾਂ ਅਤੇ ਸੰਗਠਨ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਹੱਕ ਵਿੱਚ ਹੀ ਨਿਤਰਣਗੇ।ਇਸ ਮੌਕੇ ਵਾਰਡ ਨੰਬਰ 6 ਦੇ ਕੌਂਸਲਰ ਰਾਕੇਸ਼ ਨਾਸਰਾ ਨੇ ਕਿਹਾ ਗਿਆ ਕਿ ਪਿਛਲੇ ਪੰਜ ਸਾਲਾਂ ਦੌਰਾਨ ਕਾਂਗਰਸ ਪਾਰਟੀ ਵੱਲੋਂ ਬਹਾਵਲਪੁਰ ਭਾਈਚਾਰੇ ਦੇ ਵਿਚੋਂ ਵਾਰਡ ਨੰਬਰ 5 ਵਿਚੋਂ ਦੀਪਿਕਾ ਗੁਰਾਬਾ ਅਤੇ ਵਾਰਡ ਨੰਬਰ 6 ਵਿੱਚੋਂ ਉਨ੍ਹਾਂ ਨੂੰ ਖੁਦ ਨੂੰ ਕੌਂਸਲਰ ਅਤੇ ਬਹਾਵਲਪੁਰ ਭਾਈਚਾਰੇ ਦੇ ਸੰਤ ਬਾਂਗਾ ਨੂੰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ, ਭਾਈਚਾਰੇ ਦੇ ਸੀਨੀਅਰ ਕਾਂਗਰਸੀ ਨੇਤਾ ਵੇਦ ਕਪੂਰ ਨੂੰ ਪੰਜਾਬ ਵਾਟਰ ਅਤੇ ਸੀਵਰੇਜ ਸਪਲਾਈ ਦਾ ਸੀਨੀਅਰ ਵਾਈਸ ਚੇਅਰਮੈਨ ਤੋਂ ਇਲਾਵਾ ਸੁਰੇਸ਼ ਧਵਨ ਨੂੰ ਇੰਪਰੂਵਮੈਂਟ ਟਰੱਸਟ ਮੈਂਬਰ ਤੇ ਯਸ਼ ਕਾਲੜਾ ਨੂੰ ਸ਼ਿਕਾਇਤ ਨਿਵਾਰਨ ਕਮੇਟੀ ਮੈਂਬਰ ਬਣਾ ਕੇ ਬਣਦਾ ਸਨਮਾਨ ਦਿੱਤਾ ਗਿਆ ਹੈ । ਇਸ ਤੋਂ ਇਲਾਵਾ ਕਾਂਗਰਸ ਪਾਰਟੀ ਵੱਲੋਂ ਤਿ੍ਰਪੜੀ ਦਾ ਬਹੁਕਰੋੜੀ ਵਿਕਾਸ ਕਰਵਾ ਕੇ ਨਵੀਂਆਂ ਸੜਕਾਂ, ਹੈਰੀਟੇਜ ਲਾਈਟਾਂ, ਪਾਰਕਾਂ ਦਾ ਨਵੀਨੀਕਰਨ, ਤਿ੍ਰਪੜੀ ਹਸਪਤਾਲਾਂ ਵਿਚ ਬਹੁ ਪੱਧਰੀ ਸੇਵਾਵਾਂ ਵਿੱਚ ਵਾਧਾ ਤੇ ਕਮਿਊਨਿਟੀ ਹਾਲਾਂ ਤੇ ਨਵੇਂ ਪਾਰਕਾਂ ਲਈ ਫੰਡ ਜਾਰੀ ਕੀਤੇ ਗਏ ਹਨ। ਜੋ ਕਿ ਪਿਛਲੇ ਦੱਸ ਸਾਲਾਂ ਦੀ ਅਕਾਲੀ ਭਾਜਪਾ ਸਰਕਾਰ ਸਮੇਂ ਨਹੀਂ ਕੀਤੇ ਗਏ ਸਨ।ਇਸ ਮੌਕੇ ਤਿ੍ਰਪੜੀ ਮੇਨ ਬਾਜਾਰ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਚਿੰਟੂ ਨਾਸਰਾ ਨੇ ਕਿਹਾ ਕਿ ਤਿ੍ਰਪੜੀ ਦੀਆਂ ਲਗਭਗ ਸਾਰੀਆਂ ਪੰਚਾਇਤਾਂ ਦੇ ਮੁਖੀਆਂ ਤੇ ਬਹਾਵਲਪੁਰ ਸੰਗਠਨਾਂ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਇਕਜੁੱਟ ਹੋ ਕੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਵੋਟਾਂ ਪਾਉਣਗੇ ਤੇ ਕਾਂਗਰਸ ਪਾਰਟੀ ਨਾਲ ਮੋਢੇ ਨਾਲ ਮੋਢਾ ਲੱਗਾ ਕੇ ਹਮੇਸ਼ਾ ਉਨ੍ਹਾਂ ਨਾਲ ਖੜ੍ਹੇ ਰਹਿਣਗੇ
ਇਸ ਮੌਕੇ ਬਹਾਵਲਪੁਰ ਵੈੱਲਫੇਅਰ ਫਾਊਂਡੇਸ਼ਨ ਦੇ ਪ੍ਰਧਾਨ ਲਲਿਤ ਗੇਰਾ ਨੇ ਕਿਹਾ ਕਿ ਉਨ੍ਹਾਂ ਦੀ ਐਸੋਸੀਏਸ਼ਨ ਬਹਾਵਲਪੁਰ ਬਿਰਾਦਰੀ ਦੇ ਭਲੇ ਲਈ ਖੜ੍ਹਨ ਵਾਲੀ ਕਾਂਗਰਸ ਪਾਰਟੀ ਦੇ ਨਾਲ ਹਮੇਸ਼ਾ ਖੜ੍ਹੀ ਰਹੇਗੀ ਤੇ ਆਉਣ ਵਾਲੀ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਦੇ ਹੱਕ ਵਿਚ ਵੋਟਾਂ ਪਾ ਕੇ ਪੰਜਾਬ ਵਿਚ ਫਿਰ ਤੋਂ ਕਾਂਗਰਸ ਪਾਰਟੀ ਦੀ ਸਰਕਾਰ ਲਿਆ ਕੇ ਪੰਜਾਬ ਦੀ ਸ਼ਾਂਤੀ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਵਿੱਚ ਯੋਗਦਾਨ ਦੇਵੇਗੀ ।ਇਸ ਮੌਕੇ ਤਿ੍ਰਪੜੀ ਪੰਚਾਇਤਾਂ ਦੇ ਮੁਖੀਆਂ ਵਿਚੋਂ ਪ੍ਰਭਦਿਆਲ ਛਾਬੜਾ, ਰਾਮ ਪ੍ਰਕਾਸ਼ ਨਾਸਰਾ, ਮੁਖੀ ਨਰੇਸ਼ ਕੁਮਾਰ, ਰਾਮਚੰਦ ਤੁਤਲਾਨੀ, ਚੰਦਰਭਾਨ ਤਨੇਜਾ, ਸਤਪਾਲ ਅਹੂਜਾ, ਈਸ਼ਵਰ ਚੰਦ ਬੱਤਰਾ, ਬਿ੍ਰਜ ਲਾਲ ਰਾਜਦੇਵ, ਲਛਮਣ ਦਾਸ ਪਹੂਜਾ, ਬਿਹਾਰੀ ਲਾਲ, ਜਗਦੀਸ਼ ਰਾਜਦੇਵ ਸ਼ੋਰੀ, ਗੋਪੀਚੰਦ, ਸੁਰੇਸ਼ ਰਾਜਦੇਵ, ਭੂਸ਼ਨ ਕੁਮਾਰ, ਜੇਐਲ ਵਰਮਾ, ਬਨਵਾਰੀ ਲਾਲ ਦਾਵੜਾ, ਸੁਭਾਸ਼ ਤਨੇਜਾ, ਬਾਲਾ ਜੀ, ਅਸ਼ੋਕ ਧਵਨ, ਜਤਿਨ ਸਿੰਧੀ, ਵਿਨੈ ਸਰਮਾ, ਵਾਰਡ ਨੰਬਰ 6 ਦੇ ਕੌਂਸਲਰ ਰਾਕੇਸ਼ ਨਾਸਰਾ , ਮੇਨ ਬਾਜ਼ਾਰ ਪ੍ਰਧਾਨ ਚਿੰਟੂ ਨਾਸਰਾ, ਸ਼ਿਕਾਇਤ ਨਿਵਾਰਨ ਕਮੇਟੀ ਮੈਂਬਰ ਯਸ਼ ਕਾਲੜਾ, ਇੰਪਰੂਵਮੈਂਟ ਟਰੱਸਟ ਮੈਂਬਰ ਸੁਰੇਸ਼ ਧਵਨ, ਬਹਾਵਲਪੁਰ ਵੈੱਲਫੇਅਰ ਫਾਊਂਡੇਸ਼ਨ ਪ੍ਰਧਾਨ ਲਲਿਤ ਗੇਰਾ ਤੋਂ ਇਲਾਵਾ ਵਿਨੋਦ ਪਾਹੂਜਾ, ਕੈਮੀ ਧਵਨ, ਮਨੋਜ ਰਾਜਨ,ਕਿ੍ਰਸ਼ਨ ਸਿੰਧੀ, ਭੁਪਿੰਦਰ ਭੋਲਾ ਜਤਿਨ ਅਰੋੜਾ, ਗੋਲਡੀ ਨਾਸਰਾ, ਪਰਵੀਨ ਕਾਲੜਾ ਅਤੇ ਹੋਰ ਪਤਵੰਤੇ ਸੱਜਣ ਵੀ ਵੱਡੀ ਗਿਣਤੀ ਵਿਚ ਮੌਜੂਦ ਸਨ।