ਵਿਦੇਸ਼ਾਂ 'ਚ ਹੋ ਰਹੀ ਮਹਿਲਾਵਾਂ ਦੀ ਤਸਕਰੀ, ਕੰਮ ਦਾ ਲਾਲਚ ਦੇ ਕੇ ਮਸਕਟ ਭੇਜੀ ਪੰਜਾਬਣ ਨੂੰ 3 ਲੱਖ ਰੁਪਏ 'ਚ ਵੇਚਿਆ 
Published : Feb 12, 2023, 1:18 pm IST
Updated : Feb 12, 2023, 1:18 pm IST
SHARE ARTICLE
Punjaban was sold for 3 lakh rupees by giving the lure of work
Punjaban was sold for 3 lakh rupees by giving the lure of work

ਪੰਜਾਬ 'ਚ ਇਕ ਐੱਨਜੀਓ ਚਲਾਉਣ ਵਾਲੇ ਸਿਕੰਦਰ ਢਿੱਲੋਂ ਅਤੇ ਜਗਦੀਸ਼ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਮੋਗਾ 'ਚ ਰਹਿਣ ਵਾਲੀ ਦੋਸ਼ੀ ਔਰਤ ਦੇ ਘਰ ਛਾਪਾ ਮਾਰਿਆ।  

ਮੋਗਾ -  ਲੁਧਿਆਣਾ ਦੇ ਮੋਗਾ ਦੀ ਰਹਿਣ ਵਾਲੀ ਇੱਕ ਔਰਤ ਨੇ ਦਾਅਵਾ ਕੀਤਾ ਹੈ ਕਿ ਇੱਕ ਔਰਤ ਉਸ ਦੇ ਸ਼ਹਿਰ ਵਿੱਚ ਅੰਤਰਰਾਸ਼ਟਰੀ ਮਹਿਲਾ ਸਪਲਾਈ ਗੈਂਗ ਚਲਾ ਰਹੀ ਹੈ। ਪੀੜਤਾ ਨੇ ਦੱਸਿਆ ਕਿ ਦੋਸ਼ੀ ਔਰਤ ਨੇ ਉਸ ਨੂੰ ਵੀ ਮਸਕਟ 'ਚ ਕੰਮ ਦਿਵਾਉਣ ਦੇ ਬਹਾਨੇ ਪਾਕਿਸਤਾਨੀਆਂ ਨੂੰ 3 ਲੱਖ ਰੁਪਏ 'ਚ ਵੇਚ ਦਿੱਤਾ ਸੀ। 
ਇਸ ਤੋਂ ਬਾਅਦ ਉਸ ਨੇ ਸੋਸ਼ਲ ਮੀਡੀਆ 'ਤੇ ਪੰਜਾਬ 'ਚ ਇਕ ਐੱਨਜੀਓ ਚਲਾਉਣ ਵਾਲੇ ਸਿਕੰਦਰ ਢਿੱਲੋਂ ਅਤੇ ਜਗਦੀਸ਼ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਮੋਗਾ 'ਚ ਰਹਿਣ ਵਾਲੀ ਦੋਸ਼ੀ ਔਰਤ ਦੇ ਘਰ ਛਾਪਾ ਮਾਰਿਆ।  

ਜਦੋਂ ਦੋਸ਼ੀ ਔਰਤ 'ਤੇ ਦਬਾਅ ਬਣਾਇਆ ਗਿਆ ਤਾਂ ਉਸ ਨੇ ਮਸਕਟ 'ਚ ਬੈਠੇ ਆਪਣੇ ਗੈਂਗ ਦੇ ਸਾਥੀਆਂ ਨਾਲ ਗੱਲਬਾਤ ਕਰਕੇ ਉਸ ਨੂੰ ਵਾਪਸੀ ਦੀ ਟਿਕਟ ਦਿਵਾਈ। ਔਰਤ ਮੁਤਾਬਕ ਉਹ ਕਰੀਬ ਇਕ ਮਹੀਨੇ ਤੋਂ ਮਸਕਟ 'ਚ ਪਾਕਿਸਤਾਨੀ ਲੋਕਾਂ ਵਿਚਾਲੇ ਰਹਿ ਰਹੀ। ਮਹਿਲਾ ਨੇ ਦੱਸਿਆ ਕਿ ਜਿਸ ਜਗ੍ਹਾ 'ਤੇ ਉਸ ਨੂੰ ਰੱਖਿਆ ਗਿਆ ਸੀ, ਉੱਥੇ ਪੰਜਾਬ ਦੀਆਂ 4 ਤੋਂ 5 ਲੜਕੀਆਂ ਸਨ।

file photo

ਇਹ ਸਾਰੀਆਂ ਲੜਕੀਆਂ ਤਰਨਤਾਰਨ, ਫਰੀਦਕੋਟ, ਅੰਮ੍ਰਿਤਸਰ ਦੀਆਂ ਸਨ। ਔਰਤ ਮੁਤਾਬਕ ਉਹ ਉੱਥੇ ਨਵੀਂ ਸੀ, ਇਸ ਲਈ ਉਸ ਨੂੰ ਉਨ੍ਹਾਂ ਲੜਕੀਆਂ ਨਾਲ ਮਿਲਣ ਨਹੀਂ ਦਿੱਤਾ ਗਿਆ। ਉਨ੍ਹਾਂ ਦਾ ਪਾਸਪੋਰਟ ਵੀ ਜ਼ਬਤ ਕਰ ਲਿਆ ਸੀ। ਪੀੜਤਾ ਨੇ ਦੱਸਿਆ ਕਿ ਉਸ ਨੂੰ ਮਸਕਟ ਤੋਂ ਮੋਬਾਈਲ ਸਿਮ ਵੀ ਨਹੀਂ ਲੈਣ ਦਿੱਤਾ ਗਿਆ। ਉਸ ਨੇ ਕਿਸੇ ਤਰ੍ਹਾਂ ਉਸ ਘਰ ਦਾ ਵਾਈਫਾਈ ਹੈਕ ਕਰ ਲਿਆ ਜਿੱਥੇ ਉਹ ਰਹਿ ਰਹੀ ਸੀ ਅਤੇ ਫਿਰ ਸੋਸ਼ਲ ਮੀਡੀਆ 'ਤੇ NGO ਤੋਂ ਮਦਦ ਮੰਗੀ। ਮਸਕਟ 'ਚ ਹਰ ਰੋਜ਼ ਤਰ੍ਹਾਂ-ਤਰ੍ਹਾਂ ਦੇ ਲੋਕ ਉਸ ਨੂੰ ਮਿਲਣ ਆਉਂਦੇ ਸਨ, ਜੇਕਰ ਉਹ ਵਿਰੋਧ ਕਰਦੀ ਤਾਂ ਉਸ 'ਤੇ ਤਸ਼ੱਦਦ ਕੀਤਾ ਜਾਂਦਾ।

ਉਸ ਨੇ ਦੱਸਿਆ ਕਿ ਉਸ ਨੂੰ ਘਰ ਦਾ ਕੰਮ ਕਰਵਾਉਣ ਦਾ ਲਾਲਚ ਦੇ ਕੇ ਭੇਜਿਆ ਗਿਆ ਸੀ। ਉਸ ਨੂੰ ਲਾਲਚ ਦਿੱਤਾ ਗਿਆ ਕਿ ਉਸ ਨੂੰ 35 ਤੋਂ 40 ਹਜ਼ਾਰ ਪ੍ਰਤੀ ਮਹੀਨਾ ਚੰਗੀ ਤਨਖ਼ਾਹ ਮਿਲੇਗੀ। ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਉਸ ਨੇ ਉਸ ਸਮੇਂ ਵਿਦੇਸ਼ ਜਾਣਾ ਹੀ ਠੀਕ ਸਮਝਿਆ ਪਰ ਉੱਥੇ ਪਹੁੰਚਦੇ ਹੀ ਉਸ ਨੂੰ ਕਮਰੇ ਵਿਚ ਬੰਦ ਕਰ ਦਿੱਤਾ ਗਿਆ। ਉਸੇ ਕਮਰੇ ਵਿਚ ਕੂੜਾ ਸੁੱਟਿਆ ਗਿਆ ਅਤੇ ਉਸ ਨੂੰ ਉਸੇ ਕਮਰੇ ਵਿਚ ਰਹਿਣ ਲਈ ਮਜਬੂਰ ਕੀਤਾ ਗਿਆ। 

ਪੀੜਤ ਮਹਿਲਾ ਨੇ ਦੱਸਿਆ ਕਿ ਜਦੋਂ ਉਸ ਨੇ ਉਕਤ ਵਿਅਕਤੀਆਂ ਦੀ ਗੱਲ ਨਹੀਂ ਸੁਣੀ ਤਾਂ ਉਹ ਉਸ ਦੀ ਕੁੱਟਮਾਰ ਕਰਦੇ ਸਨ ਅਤੇ ਜ਼ਬਰਦਸਤੀ ਉਸ ਨਾਲ ਸਰੀਰਕ ਸਬੰਧ ਬਣਾਉਂਦੇ ਸਨ। ਮੋਗਾ ਦੀ ਰਹਿਣ ਵਾਲੀ ਮਹਿਲਾ ਨੇ ਮਸਕਟ ਦੇ ਗਾਹਕਾਂ ਨੂੰ ਉਸ ਦਾ ਨੰਬਰ ਦਿੱਤਾ ਸੀ ਤੇ ਤਰ੍ਹਾਂ-ਤਰ੍ਹਾਂ ਦੇ ਲੋਕਾਂ ਨੇ ਉਸ ਨੂੰ ਫੋਨ 'ਤੇ ਮੈਸੇਜ ਭੇਜਣੇ ਸ਼ੁਰੂ ਕਰ ਦਿੱਤੇ। ਇੱਥੋਂ ਤੱਕ ਕਿ ਉਸ ਨੂੰ ਇਕ ਰਾਤ ਗੁਜਾਰਨ ਲਈ ਵੀ ਕੀਮਤ ਪੁੱਛੀ ਗਈ। 

ਪੀੜਤ ਔਰਤ ਨੇ ਦੱਸਿਆ ਕਿ ਉਹ ਪਰਿਵਾਰ ਨੂੰ ਮਿਸ ਕਰਦੀ ਸੀ। ਉਸ ਦੇ 2 ਬੱਚੇ ਹਨ। ਉਸ ਦਾ ਪਤੀ ਲੱਕੜ ਦਾ ਕਾਰੀਗਰ ਹੈ। ਪੀੜਤ ਔਰਤ ਨੇ ਦੱਸਿਆ ਕਿ ਮੋਗਾ ਦੀ ਰਹਿਣ ਵਾਲੀ ਔਰਤ ਉਸ ਦੀ ਗੁਆਂਢੀ ਹੀ ਹੈ। ਜਦੋਂ ਐਨਜੀਓ ਦੇ ਮੈਂਬਰ ਉਸ ਨਾਲ ਗੱਲ ਕਰਨ ਲਈ ਔਰਤ ਦੇ ਘਰ ਗਏ ਤਾਂ ਉਸ ਕੋਲੋਂ ਕਈ ਹੋਰ ਲੜਕੀਆਂ ਦੇ ਪਾਸਪੋਰਟ ਵੀ ਮਿਲੇ।

ਇਹ ਵੀ ਪੜ੍ਹੋ - ਕੁਰਾਨ ਦਾ ਅਪਮਾਨ ਕਰਨ ਵਾਲੇ ਵਿਅਕਤੀ ਨੂੰ ਭੀੜ ਨੇ ਉਤਾਰਿਆ ਮੌਤ ਦੇ ਘਾਟ 

ਇਸ ਮਾਮਲੇ ਸਬੰਧੀ ਮੋਗਾ ਪੁਲਿਸ ਅਤੇ ਐਨਆਰਆਈ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਪਰ ਪੁਲਿਸ ਨੇ ਅਜੇ ਤੱਕ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ।ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੀਆਂ ਔਰਤਾਂ ਅਤੇ ਲੜਕੀਆਂ ਦੀ ਤਸਕਰੀ ਕਰਨ ਵਾਲੇ ਗਰੋਹ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਦੂਜੇ ਪਾਸੇ ਮੋਗਾ ਪੁਲਿਸ ਅਨੁਸਾਰ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

 

Tags: #punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement