
ਸਿੱਧੂ ਮੂਸੇਵਾਲਾ ਦਾ ਪਿਆਰ ਅੱਜ ਵੀ ਉਨ੍ਹਾ ਦੇ ਪ੍ਰਸ਼ੰਸਕਾਂ ਦੇ ਸਿਰ ਚੜ ਬੋਲ ਰਿਹਾ ਹੈ
ਮਾਨਸਾ : ਸਿੱਧੂ ਮੂਸੇਵਾਲਾ ਦਾ ਪਿਆਰ ਅੱਜ ਵੀ ਉਨ੍ਹਾ ਦੇ ਪ੍ਰਸ਼ੰਸਕਾਂ ਦੇ ਸਿਰ ਚੜ ਬੋਲ ਰਿਹਾ ਹੈ। ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲਣ ਲਈ ਹਰ ਐਤਵਾਰ ਵੱਡੀ ਗਿਣਤੀ ਵਿੱਚ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਮੂਸਾ ਪਿੰਡ ਪਹੁੰਚਦੇ ਹਨ ਤੇ ਸਿੱਧੂ ਨਾਲ ਜੁੜੀਆਂ ਯਾਦਾਂ ਮਾਤਾ-ਪਿਤਾ ਨਾਲ ਸਾਂਝੀਆਂ ਕਰਦੇ ਹਨ।
ਇਹ ਵੀ ਪੜ੍ਹੋ : ਬਠਿੰਡਾ ਵਿਖੇ ਬੇਕਾਬੂ ਹੋ ਕੇ ਪਲਟੀ ਯਾਤਰੀਆਂ ਨਾਲ ਭਰੀ PRTC ਦੀ ਬੱਸ
ਜਿੱਥੇ ਸਿੱਧੂ ਦੇ ਪ੍ਰਸ਼ੰਸਕ ਉਸ ਦੇ ਟੈਟੂ, ਗੀਤਾਂ ਦੀਆਂ ਸਤਰਾਂ, 5911 ਟ੍ਰੈਕਟਰ ਦਿਖਾਉਣ ਲਈ ਆਉਦੇ ਹਨ ਉਥੇ ਹੀ ਅੱਜ ਆਸਟ੍ਰੇਲੀਆ ਤੋਂ ਇੱਕ ਨੌਜਵਾਨ ਆਇਆ ਜਿਸ ਨੇ ਸਿੱਧੂ ਦੇ ਦੋ ਗੀਤਾਂ ਦਾ syl 295 ਨੰਬਰ ਆਸਟ੍ਰੇਲੀਆ ਵਿੱਚ ਆਪਣੀ ਗੱਡੀ ਦਾ ਨੰਬਰ ਖਰੀਦਿਆ ਹੈ। ਨੌਜਵਾਨ ਦਾ ਮਰਹੂਮ ਸਿੱਧੂ ਮੂਸੇਵਾਲਾ ਲਈ ਪਿਆਰ ਦੇਖ ਕੇ ਅੱਜ ਸਿੱਧੂ ਦੇ ਪਿਤਾ ਬਲਕੌਰ ਸਿੰਘ ਭਾਵੁਕ ਹੋ ਗਏ।
ਇਹ ਵੀ ਪੜ੍ਹੋ : ਮੋਦੀ-ਅਡਾਨੀ ਘੋਟਾਲਾ ਆਜ਼ਾਦੀ ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਵੱਡਾ ਘੋਟਾਲਾ- 'ਆਪ'
ਜਾਣਕਾਰੀ ਅਨੁਸਾਰ ਆਸਟ੍ਰੇਲੀਆ ਤੋਂ ਆਏ ਨੌਜਵਾਨ ਸਰਬਜੀਤ ਸਿੰਘ ਨੇ ਸਿੱਧੂ ਮੂਸੇਵਾਲਾ ਦੇ ਚਰਚਿਤ ਗੀਤਾਂ ਦਾ ਨੰਬਰ ਆਸਟ੍ਰੇਲੀਆ ਵਿੱਚ ਖਰੀਦਿਆ ਹੈ। ਨੌਜਵਾਨ ਨੇ SYL 295 ਨੰਬਰ 600 ਡਾਲਰ ਦਾ ਖਰੀਦਿਆ ਹੈ ਤੇ ਉਸ ਨੇ ਗੱਲਬਾਤ ਕਰਦਿਆ ਦੱਸਿਆ ਕਿ ਉਹ ਸਿੱਧੂ ਮੂਸੇਵਾਲਾ ਦਾ ਫੈਨ ਹੈ। ਜਦੋਂ ਸਿੱਧੂ ਮੂਸੇਵਾਲਾ ਦਾ ਗੀਤ SYL ਰਿਲੀਜ਼ ਹੋਇਆ ਤਾਂ ਉਸ ਨੇ ਆਸਟ੍ਰੇਲੀਆ ਵਿੱਚ SYL 295 ਨੰਬਰ 600 ਡਾਲਰ ਦਾ ਖਰੀਦਿਆ ਤੇ ਅੱਜ ਸਿੱਧੂ ਦੇ ਪਿਤਾ ਬਲਕੌਰ ਸਿੱਧੂ ਨੂੰ ਇਹ ਨੰਬਰ ਦਿਖਾਇਆ। ਇਹ ਨੰਬਰ ਪਲੇਟਾਂ ਨੂੰ ਦੇਖ ਕੇ ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਭਾਵੁਕ ਹੋ ਗਏ।