Punjab News: ਅਨਾਜ ਟੈਂਡਰ ਘੁਟਾਲੇ ਵਿਚ ਸੁਪਰੀਮ ਕੋਰਟ ਦਾ ਹੁਕਮ; ਜਗਨਦੀਪ ਢਿੱਲੋਂ ਦੇ ਵਿਦੇਸ਼ ਜਾਣ ’ਤੇ ਲਗਾਈ ਰੋਕ
Published : Feb 12, 2024, 4:48 pm IST
Updated : Feb 12, 2024, 4:48 pm IST
SHARE ARTICLE
Jagandeep Dhillon
Jagandeep Dhillon

ਸੂਬਾ ਸਰਕਾਰ ਤੋਂ 6 ਹਫ਼ਤਿਆਂ ਵਿਚ ਮੰਗਿਆ ਜਵਾਬ

Punjab News: ਸੁਪ੍ਰੀਮ ਕੋਰਟ ਨੇ ਪੰਜਾਬ ਦੇ ਅਨਾਜ ਟੈਂਡਰ ਘੁਟਾਲੇ ਵਿਚ ਅਗਲੀ ਸੁਣਵਾਈ ਤਕ ਖਰੀਦ ਏਜੰਸੀ ਪਨਸਪ ਦੇ ਲੁਧਿਆਣਾ ਦੇ ਸਾਬਕਾ ਜ਼ਿਲ੍ਹਾ ਮੈਨੇਜਰ ਜਗਨਦੀਪ ਸਿੰਘ ਢਿੱਲੋਂ ਨੂੰ ਦੇਸ਼ ਛੱਡਣ ਤੋਂ ਰੋਕ ਦਿਤਾ ਹੈ। ਇਸ ਦੇ ਨਾਲ ਹੀ ਸੂਬਾ ਸਰਕਾਰ ਨੂੰ ਜਵਾਬ ਦਾਖ਼ਲ ਕਰਨ ਲਈ ਛੇ ਹਫ਼ਤਿਆਂ ਦਾ ਸਮਾਂ ਦਿਤਾ ਗਿਆ ਹੈ।

ਡਿਵੀਜ਼ਨ ਬੈਂਚ ਦੇ ਜਸਟਿਸ ਜੇਕੇ ਮਹੇਸ਼ਵਰੀ ਅਤੇ ਜਸਟਿਸ ਸੁਧਾਂਸ਼ੂ ਧੂਲੀਆ ਨੇ ਇਹ ਹੁਕਮ ਪੰਜਾਬ ਰਾਈਸ ਟਰੇਡ ਸੈੱਲ ਦੇ ਕਨਵੀਨਰ ਰੋਹਿਤ ਕੁਮਾਰ ਅਗਰਵਾਲ ਦੀ ਉਸ ਪਟੀਸ਼ਨ 'ਤੇ ਦਿਤੇ ਹਨ, ਜਿਸ 'ਚ 18 ਸਤੰਬਰ 2023 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਢਿੱਲੋਂ ਦੀ ਜ਼ਮਾਨਤ ਨੂੰ ਚੁਣੌਤੀ ਦਿਤੀ ਗਈ ਸੀ।

ਜ਼ਿਲ੍ਹਾ ਵਿਜੀਲੈਂਸ ਨੇ ਇਕ ਵੱਡੇ ਘਪਲੇ ਦਾ ਪਰਦਾਫਾਸ਼ ਕੀਤਾ ਹੈ। ਇਸ ਵਿਚ ਇਲਜ਼ਾਮ ਹਨ ਕਿ ਢਿੱਲੋਂ ਨੇ ਮਿੱਲਰਾਂ ਅਤੇ ਅਨਾਜ ਮੰਡੀਆਂ ਨੂੰ ਝੋਨੇ ਅਤੇ ਕਣਕ ਲਈ ਸ਼ਿਪਮੈਂਟ ਟੈਂਡਰ ਅਲਾਟ ਕਰਨ ਲਈ ਲੁਧਿਆਣਾ ਟੈਂਡਰ ਕਮੇਟੀ ਬਣਾਈ ਸੀ। ਕਮੇਟੀ ਦਾ ਦੋਸ਼ ਹੈ ਕਿ ਇਹ ਠੇਕਾ ਝੂਠੇ ਅਤੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਅਲਾਟ ਕੀਤਾ ਗਿਆ ਸੀ। ਢੁਆਈ ਲਈ ਵਰਤੇ ਜਾਣ ਵਾਲੇ ਵਾਹਨਾਂ ਦੇ ਨੰਬਰ ਮੋਟਰਸਾਈਕਲਾਂ ਦੇ ਸੀ।

ਢਿੱਲੋਂ 'ਤੇ ਲੱਖਾਂ ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼ ਹੈ। ਪਿਛਲੇ ਸਾਲ ਸਤੰਬਰ 'ਚ ਢਿੱਲੋਂ ਨੂੰ ਜ਼ਮਾਨਤ ਦਿੰਦੇ ਹੋਏ ਹਾਈ ਕੋਰਟ ਨੇ ਕਿਹਾ ਸੀ ਕਿ ਇਹ ਨਿਰਵਿਵਾਦ ਹੈ ਕਿ ਪਟੀਸ਼ਨਰ ਪਨਸਪ ਦਾ ਡੀਐਮ ਸੀ ਨਾ ਕਿ ਪਨਗ੍ਰੇਨ ਦਾ। ਸ਼ਿਕਾਇਤਕਰਤਾ ਸ਼ਹਿਰ ਸਥਿਤ ਸੈਲਰ ਮਾਲਕ ਰੋਹਿਤ ਅਗਰਵਾਲ ਪਿਛਲੇ ਲੰਬੇ ਸਮੇਂ ਤੋਂ ਕਣਕ ਦੇ ਸਟਾਕ ਦੀ ਦੁਰਵਰਤੋਂ ਅਤੇ ਹੋਰ ਬੇਨਿਯਮੀਆਂ ਵਿਚ ਲੁਧਿਆਣਾ ਦੇ ਸਾਬਕਾ ਡੀਐਮ ਪਨਸਪ ਜਗਨਦੀਪ ਢਿੱਲੋਂ ਦੀ ਕਥਿਤ ਸ਼ਮੂਲੀਅਤ ਨੂੰ ਉਜਾਗਰ ਕਰਦਾ ਆ ਰਿਹਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement