
Ludhiana News : ਸਾਈਬਰ ਸੈਲ ਵੱਲੋਂ ਇੱਕ ਨਵੇਂ ਕੇਸ ’ਚ 25 ਲੱਖ 62 ਹਜ਼ਾਰ ਰੁਪਏ ਦੀ ਠੱਗੀ ਦਾ ਮਾਮਲਾ ਕੀਤਾ ਦਰਜ
Ludhiana News in Punjabi : ਲੁਧਿਆਣਾ ’ਚ 25 ਲੱਖ 62 ਹਜ਼ਾਰ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇੱਕ ਨੌਜਵਾਨ ਨੂੰ ਵਟਸਐਪ ’ਤੇ ਮੈਸੇਜ ਆਉਂਦਾ ਮੈਸੇਜ ਕਲਿੱਕ ਕਰਨ ਤੋਂ ਬਾਅਦ ਸੀਐਨ ਆਈ ਗਰੁੱਪ ’ਚ ਐਡ ਕਰ ਕੇ ਵਧੀਆ ਪੈਸੇ ਕਮਾਉਣ ਦਾ ਝਾਂਸਾ ਦੇ ਕੇ ਨੌਜਵਾਨ 25 ਲੱਖ 62 ਹਜ਼ਾਰ ਰੁਪਏ ਦੀ ਠੱਗੀ ਦਾ ਸ਼ਿਕਾਰ ਹੋਇਆ ਹੈ। ਪੰਜਾਬ ਭਰ ’ਚ ਲਗਾਤਾਰ ਆਏ ਦਿਨ ਠੱਗਾਂ ਵੱਲੋਂ ਠੱਗੀ ਦਾ ਸ਼ਿਕਾਰ ਲੋਕਾਂ ਨੂੰ ਕੀਤਾ ਜਾ ਰਿਹਾ ਹੈ, ਬੀਤੇ ਦਿਨੀਂ 21 ਲੱਖ ਰੁਪਏ ਦੀ ਠੱਗੀ ਹੋਈ ਸੀ।
ਇਸ ਸਬੰਧੀ ਐਸ ਐਚਓ ਸਤਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੇ ਕੋਲ ਪੁਨੀਤ ਸੂਦ ਵਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਹ ਵਿਅਕਤੀ ਸਾਈਕਲ ਪਾਰਟ ਬਣਾਉਣ ਦਾ ਕੰਮ ਕਰਦਾ ਹੈ। ਇਹ ਯਾਰਾਂ ਦੋਸਤਾਂ ਤੋਂ ਪ੍ਰਭਾਵਿਤ ਹੋ ਕੇ ਅਤੇ ਨੈੱਟ ’ਤੇ ਐਡ ਦੇਖ ਕੇ ਸੋਚਿਆ ਕਿ ਸਾਰੇ ਲੋਕ ਇਨਵੈਸਮੈਂਟ ਕਰ ਰਹੇ ਹਨ। ਸ਼ਿਕਾਇਤਕਰਤਾ ਨੇ ਇੱਕ ਵੱਟਸ ਐਪ ਗਰੁੱਪ ਐਡ ਕਰ ਲਿਆ, ਉਸ ਗਰੁੱਪ ਵਿਚ ਐਡ ’ਤੇ ਇਸ ਨੇ ਉਨ੍ਹਾਂ ਦੇ ਖਾਤਿਆਂ ’ਚ ਕਰੀਬ 25 ਲੱਖ 62 ਹਜ਼ਾਰ ਰੁਪਏ ਜਮ੍ਹਾਂ ਕਰਵਾ ਦਿੱਤਾ। ਪਰ ਜਦੋਂ ਕਢਵਾਉਣਾ ਦਾ ਸਮਾਂ ਆਇਆ ਤਾਂ ਸਾਈਬਰ ਠੱਗਾਂ ਨੇ ਇਸ ਨੂੰ 3 ਲੱਖ ਦਾ ਟੈਕਸ ਬਣਦਾ ਹੈ ਬਾਰੇ ਦੱਸਿਆ। ਜਦੋਂ ਇਸ ਨੂੰ ਪਤਾ ਲੱਗਿਆ ਕਿ ਇਹ ਠੱਗੀ ਦਾ ਸ਼ਿਕਾਰ ਹੋ ਗਿਆ ਤਾਂ ਇਸ ਨੇ ਸ਼ਿਕਾਇਤ ਦਰਜ ਕਰਵਾਈ। ਇਸ ਮਾਮਲੇ ’ਚ 16 ਨੰਬਰ ਸਾਈਬਰ ਕਰਾਇਮ ਵਲੋਂ ਐਫਆਈਆਰ ਦਰਜ ਕੀਤੀ ਗਈ ਹੈ।
(For more news apart from Cyber thugs have found new cheating, now they are making groups WhatsApp and committing fraud lakhs rupees News in Punjabi, stay tuned to Rozana Spokesman)