Fatehgarh Sahib News : ਵੱਡੀ ਖ਼ਬਰ : ਅਰਸ਼ ਡੱਲਾ ਦੇ 2 ਗੁਰਗੇ ਚੜ੍ਹੇ ਪੁਲਿਸ ਅੜਿੱਕੇ, ਪੁਲਿਸ ਨੇ 3 ਮੁਲਜ਼ਮਾਂ ਨੂੰ ਕੀਤਾ ਕਾਬੂ

By : BALJINDERK

Published : Feb 12, 2025, 5:35 pm IST
Updated : Feb 12, 2025, 5:35 pm IST
SHARE ARTICLE
ਪੁਲਿਸ ਵਲੋਂ ਕਾਬੂ ਕੀਤੇ ਗਏ ਮੁਲਜ਼ਮ
ਪੁਲਿਸ ਵਲੋਂ ਕਾਬੂ ਕੀਤੇ ਗਏ ਮੁਲਜ਼ਮ

Fatehgarh Sahib News : ਮੁਲਜ਼ਮਾਂ ਕੋਲੋਂ ਨਾਜਾਇਜ਼ ਹਥਿਆਰ ਹੋਏ ਬਰਾਮਦ, ਪਟਿਆਲਾ ਜੇਲ੍ਹ 'ਚ ਬੰਦ ਤੇਜਬੀਰ ਲਈ ਕਰਦੇ ਕੰਮ 

Fatehgarh Sahib News in Punjabi :  ਜ਼ਿਲ੍ਹਾ ਫਤਹਿਗੜ੍ਹ ਸਾਹਿਬ ਪੁਲਿਸ ਵੱਲੋਂ ਗੈਂਗਸਟਰ ਅਰਸ਼ ਡੱਲਾ ਗੈਂਗ ਦੇ 2 ਗੁਰਗਿਆ ਨੂੰ ਕਾਬੂ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ  5 ਪਿਸਟਲ .32 ਬੋਰ ਸਮੇਤ 5 ਜਿੰਦਾ ਰੌਂਦ, 1 ਅਕਟਿਵਾ ਅਤੇ 2 ਮੋਬਾਈਲ ਬਰਾਮਦ ਕੀਤੇ ਹਨ। ਇਸ ਦਾ ਖੁਲਾਸਾ ਫ਼ਤਹਿਗੜ੍ਹ ਸਾਹਿਬ ਦੀ ਐਸਐਸਪੀ ਡਾ ਰਵਜੋਤ ਕੌਰ ਗਰੇਵਾਲ ਨੇ ਕੀਤਾ ਹੈ। ਉਨ੍ਹਾਂ ਕਿਹਾ ਇਹਨਾਂ ਅਰੋਪੀਆਂ ਦਾ ਕੁਨੈਕਸ਼ਨ ਜੇਲ੍ਹ ਵਿੱਚ ਵੀ ਹੈ, ਪੁਲਿਸ ਵਲੋਂ ਅਗਲੀ ਪੜਤਾਲ ਜਾਰੀ ਹੈ ਜਿਸ ਵਿੱਚ ਕਈ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਡਾ. ਰਵਜੋਤ ਗਰੇਵਾਲ IPS, ਐਸਐਸਪੀ ਫਤਿਹਗੜ੍ਹ ਸਾਹਿਬ ਜੀ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ DGP ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਗੈਂਗਸਟਰਾਂ ਅਤੇ ਮਾੜੇ ਅੰਸਰਾਂ ਦੇ ਖਿਲਾਫ ਵਿਦੀ ਮੁਹਿੰਮ ਦੇ ਤਹਿਤ ਰਾਕੇਸ਼ ਯਾਦਵ ਐਸਪੀ, ਪੁਲਿਸ ਇਨਵੈਸਟੀਗੇਸ਼ਨ ਫਤਹਿਗੜ੍ਹ ਸਾਹਿਬ ਅਤੇ ਨਿਖਿਲ ਗਰਗ ਡੀਐਸਪੀ ਇੰਨਵੈਸਟੀਗੇਸ਼ਨ ਫਤਹਿਗੜ੍ਹ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਅਮਰਬੀਰ ਸਿੰਘ ਇੰਚਾਰਜ CIA ਸਰਹਿੰਦ ਦੀ ਨਿਗਰਾਨੀ ਹੇਠ CIA ਸਰਹਿੰਦ ਦੀ ਪੁਲਿਸ ਟੀਮ ਨੇ ਅੰਮ੍ਰਿਤਸਰ ਦੇ ਰਹਿਣ ਵਾਲੇ ਦੋ ਦੋਸ਼ੀਆ ਤੋਂ 5 ਕੰਟਰੀ ਮੈਡ ਪਿਸਟਲ .32 ਬੋਰ ਸਮੇਤ 5 ਜਿੰਦਾ ਰੋਂਦ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ।

ਸੀ.ਆਈ.ਏ ਦੀ ਟੀਮ ਨੇ ਸਾਹਿਲ ਅਤੇ ਗੁਰਕੀਰਤ ਸਿੰਘ, ਅਮ੍ਰਿਤਸਰ ਨੂੰ ਸਰਹਿੰਦ ’ਚੋਂ ਕਾਬੂ ਕਰਕੇ ਉਹਨਾਂ ਪਾਸੋਂ 5 ਕੰਟਰੀ ਮੇਡ ਪਿਸਟਲ 32 ਬੋਰ ਸਮੇਤ 5 ਜਿੰਦਾ ਰੌਂਦ ਬਰਾਮਦ ਕੀਤੇ। ਦੋਸ਼ੀਆ ਦੇ ਖਿਲਾਫ਼ ਅਸਲਾ ਐਕਟ ਥਾਣਾ ਸਰਹਿੰਦ ਵਿੱਖੇ ਦਰਜ ਕਰਵਾਇਆ ਗਿਆ।

ਦੋਸ਼ੀ ਗੁਰਕੀਰਤ ਸਿੰਘ ਇਕ ਸਾਲ ਮਲੇਸ਼ੀਆ ਲਗਾ ਕੇ ਮਈ 2024 ਵਿੱਚ ਵਾਪਸ ਆਇਆ ਹੈ। ਇਹ ਦੋਵੇਂ ਦੋਸ਼ੀ ਗੈਂਗਸਟਰ ਅਰਸ਼ ਡੱਲਾ ਲਈ ਪਟਿਆਲਾ ਜੇਲ੍ਹ ਵਿੱਚ ਬੰਦ ਦੋਸ਼ੀ ਤੇਜਬੀਰ ਸਿੰਘ ਉਰਫ਼ ਸਾਬੂ ਵਾਸੀ ਅੰਮ੍ਰਿਤਸਰ ਰਾਹੀਂ ਕੰਮ ਕਰਦੇ ਸਨ, ਜੋ ਕਿ ਕਤਲ ਅਤੇ ਨਜਾਇਜ਼ ਅਸਲਿਆ ਦੇ ਮੁਕੱਦਮਿਆ ’ਚ ਜੇਲ੍ਹ ਵਿਚ ਬੰਦ ਹੈ। ਦੋਸ਼ੀ ਸਾਹਿਲ ਅਤੇ ਤੇਜਬੀਰ ਸਿੰਘ ਅੰਮ੍ਰਿਤਸਰ ਦੇ ਮੁਹੱਲਾ ਸਰੀਫਪੁਰਾ ਦੇ ਰਹਿਣ ਵਾਲੇ ਹਨ, ਜਿਸ ਕਰਕੇ ਇਹ ਇੱਕ ਦੂਜੇ ਦੇ ਦੋਸਤ ਹਨ। ਤੇਜਬੀਰ ਸਿੰਘ ਉਰਫ਼ ਸਾਬੂ ਗੈਂਗਸਟਰ ਅਰਸ਼ ਡੱਲੇ ਦਾ ਐਸੋਸੀਏਟ ਹੈ।

ਜਿਸ ਨੇ ਅੰਮ੍ਰਿਤਸਰ ਵਿੱਚ ਇੱਕ ਕਤਲ ਦੀ ਵਾਰਦਾਤ ਅਤੇ ਹੋਰ ਵੱਡੀਆ ਵਾਰਦਾਤਾਂ ਤੇ ਫਿਰੋਤੀਆਂ ਨੂੰ ਅੰਜਾਮ ਦੇਣ ਲਈ ਇਹਨਾਂ ਦੋਸ਼ੀਆਂ ਨੂੰ ਇਹ ਅਸਲੇ ਮੁਹੱਈਆ ਕਰਵਾਏ ਸਨ। ਜਿਹਨਾਂ ਨੂੰ ਸਮਾਂ ਰਹਿੰਦਿਆ ਹੀ ਕਾਬੂ ਕਰਕੇ ਕਿਸੇ ਵੱਡੀ ਵਾਰਦਾਤ ਨੂੰ ਹੋਣ ਤੋਂ ਰੋਕਿਆ ਗਿਆ ਹੈ। ਪਟਿਆਲਾ ਜੇਲ੍ਹ ਵਿੱਚ ਬੰਦ ਦੋਸ਼ੀ ਤੇਜਬੀਰ ਸਿੰਘ ਨੂੰ ਜੇਲ੍ਹ ਵਿੱਚੋਂ ਲਿਆ ਕੇ ਡੂੰਘਾਈ ਨਾਲ ਪੁੱਛਗਿੱਛ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ, ਜਿਸ ਤੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਫਿਲਹਾਲ ਤਿੰਨੋ ਦੋਸ਼ੀ ਪੁਲਿਸ ਰਿਮਾਂਡ ’ਤੇ ਹਨ।

(For more news apart from Fatehgarh Sahib Arsh Dalla's 2 gurgs climbed the police obstacle News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement