Gurdaspur News : ਪੁਲਿਸ ਨੇ 22 ਲੱਖ ਦੀ ਠੱਗੀ ਮਾਰਨ ਦੇ ਦੋਸ਼ਾਂ ਹੇਠ ਦੋ ਟਰੈਵਲ ਏਜੰਟਾਂ ਦੇ ਖਿਲਾਫ਼ ਮਾਮਲਾ ਕੀਤਾ ਦਰਜ

By : BALJINDERK

Published : Feb 12, 2025, 8:34 pm IST
Updated : Feb 12, 2025, 8:34 pm IST
SHARE ARTICLE
ਪੀੜਤ ਪਰਿਵਾਰ ਜਾਣਕਾਰੀ ਦਿੰਦੇ ਹੋਏ
ਪੀੜਤ ਪਰਿਵਾਰ ਜਾਣਕਾਰੀ ਦਿੰਦੇ ਹੋਏ

Gurdaspur News : ਟਰੈਵਲ ਏਜੈਂਟਾਂ ਨੇ ਰੱਖਿਆ ਆਪਣਾ ਪੱਖ

Gurdaspur News in Punjabi : ਵਿਦੇਸ਼ ਭੇਜਣ ਦੇ ਨਾਂ ਤੇ ਟਰੈਵਲ ਏਜੰਟਾਂ ਵੱਲੋਂ ਠੱਗੀ ਮਾਰਨ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਅਜਿਹਾ ਇੱਕ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਦੋ ਟਰੈਵਲ ਏਜੰਟਾਂ ਦੇ ਉੱਪਰ ਪਤੀ ਪਤਨੀ ਇੰਗਲੈਂਡ ਭੇਜਣ ਦੇ ਨਾਂ ਤੇ 22 ਲੱਖ ਰੁਪਏ ਦੀ ਠੱਗੀ ਮਾਰਨ ਦੇ ਆਰੋਪ ਲੱਗੇ ਹਨ ਪੁਲਿਸ ਵੱਲੋਂ ਦੋਨਾਂ ਟਰੈਵਲ ਏਜੰਟਾਂ ਦੇ ਖਿਲਾਫ਼ ਮਾਮਲਾ ਵੀ ਦਰਜ ਕਰ ਲੀਆ ਗਿਆ ਹੈ। ਉੱਥੇ ਟਰੈਵਲ ਏਜੰਟਾ ਨੇ ਕਿਹਾ ਕਿ ਉਨ੍ਹਾਂ ਨੇ ਵਰਕ ਪਰਮਿਟ ਤੇ ਪਤੀ ਪਤਨੀ ਨੂੰ ਇੰਗਲੈਂਡ ਭੇਜਿਆ ਸੀ। ਪਰਿਵਾਰ ਅਜੇ ਵੀ ਇਗਲੈਂਡ ’ਚ ਬੈਠਾ ਹੋਇਆ ਅਤੇ ਕੰਮ ਕਰ ਰਿਹਾ ਹੈ ਪਰ ਉਹਨਾਂ ਦੇ ਉੱਪਰ ਝੂਠਾ ਮਾਮਲਾ ਦਰਜ ਕੀਤਾ ਗਿਆ ਹੈ। 

ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੀ ਨੂੰਹ ਅਤੇ ਪੁੱਤਰ ਨੂੰ ਏਜੰਟ ਨੇ ਤਿੰਨ ਸਾਲ ਦਾ ‌ਵਰਕ ਪਰਮਿਟ ਅਤੇ ਇੰਗਲੈਂਡ ’ਚ ਨੌਕਰੀ ਦਿਵਾਉਣ ਦੇ ਨਾਂ ਤੇ 22 ਲੱਖ ਰੁਪਏ ਲੈ ਲਏ ਪਰ ਉੱਥੇ ਜਾ ਕੇ ਪਤਾ ਲੱਗਿਆ ਕਿ ਜਿਸ ਕੰਪਨੀ ’ਚ ਉਹਨਾਂ ਦੀ ਨੂੰਹ ਨੂੰ ਨੌਕਰੀ ਦਵਾਈ ਗਈ ਸੀ ਓਥੇ ਫ਼ਰਮ ਦਾ ਕੋਈ ਦਫ਼ਤਰ ਨਹੀਂ ਹੈ। ਸ਼ਿਕਾਇਤ ਕਰਤਾ ਕਮਲਜੀਤ ਸਿੰਘ ਅਨੁਸਾਰ ਜਦੋਂ ਏਜੰਟ ਨੂੰ ਪੁੱਛਿਆ ਤਾਂ ਉਹ ਕਹਿੰਦਾ ਕਿ 22 ਲੱਖ ਵਿੱਚ ਤਾਂ ਸਿਰਫ਼ ਇੰਗਲੈਂਡ ਭੇਜਣ ਦਾ ਕਰਾਰ ਹੋਇਆ ਸੀ। ਪੀੜਤ ਦਾ ਕਹਿਣਾ ਹੈ ਕਿ ਉਸ ਦਾ ਪੁੱਤਰ ਅਤੇ ਉਸਦੀ ਨੂੰਹ ਇਗਲੈਂਡ ’ਚ ਕਿਸੇ ਜਾਣ ਪਹਿਚਾਣ ਵਾਲੇ ਦੀ ਮਦਦ ਨਾਲ ਟਿਕੇ ਹੋਏ ਹਨ ਅਤੇ ਕੰਮ ਦੀ ਤਲਾਸ਼ ਕਰ ਰਹੇ ਹਨ। ਉਹਨਾਂ ਨੂੰ ਆਰਜੀ ਤੌਰ ’ਤੇ ਥੋੜੇ ਥੋੜੇ ਸਮੇਂ ਲਈ ਕੰਮ ਮਿਲਦਾ ਹੈ ਅਤੇ ਬਾਰ-ਬਾਰ ਉਹਨਾਂ ਨੂੰ ਘਰੋਂ ਪੈਸੇ ਭੇਜਣੇ ਪੈ ਰਹੇ ਹਨ।

ਉਥੇ ਹੀ ਜਦੋਂ ਇਸ ਮਾਮਲੇ ਸਬੰਧੀ ਟਰੈਵਲ ਏਜੰਟ ਭਗਵਤੀ ਪ੍ਰਸ਼ਾਦ ਅਤੇ ਅਰਜਨ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਉੱਪਰ ਪਰਿਵਾਰ ਝੂਠੇ ਆਰੋਪ ਲਗਾ ਰਿਹਾ ਹੈ। ਉਹਨਾਂ ਦੱਸਿਆ ਕਿ ਵਰਕ ਪਰਮਿਟ ਤੇ ਦੋਨੋਂ ਪਤੀ ਪਤਨੀ ਨੂੰ ਇਗਲੈਂਡ ਭੇਜਿਆ ਗਿਆ ਸੀ ਇਹਨਾਂ ਦਾ ਵੀਜ਼ਾ ਵੀ ਬਿਲਕੁਲ ਅਸਲੀ ਸੀ ਅਤੇ ਇਹ ਹੁਣ ਦੋਨੋਂ ਉੱਥੇ ਕੰਮ ਵੀ ਕਰ ਰਹੇ ਹਨ। ਜੇਕਰ ਉਹਨਾਂ ਦਾ ਵੀਜ਼ਾ ਜਾਂ ਫਿਰ ਕੰਪਨੀ ਨਕਲੀ ਹੁੰਦੀ ਤਾਂ ਇਗਲੈਂਡ ਸਰਕਾਰ ਨੇ ਇਹਨਾਂ ਨੂੰ ਵਾਪਸ ਭੇਜ ਦੇਣਾ ਸੀ। 

1

ਉਨ੍ਹਾਂ ਦਸਿਆ ਕਿ ਜਿਸ ਕੰਪਨੀ ਵਿੱਚ ਪਰਿਵਾਰ ਦੀ ਨੂੰਹ ਨੂੰ ਕੰਮ ਦਿਵਾਉਣਾ ਸੀ ਇਗਲੈਂਡ ਦੀ ਸਰਕਾਰ ਨੇ ਉਸ ਕੰਪਨੀ ਦੇ ਦਫਤਰ ਨੂੰ ਕਿੱਸੇ ਕਾਰਨਾਂ ਕਰਕੇ ਬੰਦ ਕਰ ਦਿੱਤਾ ਸੀ ਜਿਸ ਕਰਕੇ ਉੱਥੇ ਦਫ਼ਤਰ ਮੌਜੂਦ ਨਹੀਂ ਸੀ। ਪਰ ਪਰਿਵਾਰ ਨੂੰ ਕਿਹਾ ਗਿਆ ਸੀ ਕਿ ਉਹਨਾਂ ਨੂੰ ਕਿੱਸੇ ਹੋਰ ਕੰਪਨੀ ’ਚ ਕੰਮ ਲਵਾ ਦਿੰਦੇ ਹਾਂ। ਪਰ ਪਰਿਵਾਰ ਨੇ ਉਹਨਾਂ ਦੇ ਉੱਪਰ ਮਾਮਲਾ ਦਰਜ ਕਰਵਾ ਦਿੱਤਾ। ਟਰੈਵਲ ਏਜੰਟ ਨੇ ਕਿਹਾ ਕਿ ਪਰਿਵਾਰ ਉਹਨਾਂ ਉੱਪਰ ਝੂਠੇ ਆਰੋਪ ਲਗਾ ਰਿਹਾ ਹੈ ਕਿ ਉਹ ਫ਼ਰਜ਼ੀ ਕੰਪਨੀ ਸੀ ਪਰ ਉਧਰ ਦੀ ਸਰਕਾਰ ਵੱਲੋਂ ਕੰਪਨੀ ਬੰਦ ਕਰਨ ਕਰ ਕੇ ਇਸ ਤਰ੍ਹਾਂ ਕਈ ਨੌਜਵਾਨ ਫਸੇ ਹਨ ਜਿਨਾਂ ਨੂੰ ਹੁਣ ਸੈਟ ਕਰਵਾ ਦਿੱਤਾ ਗਿਆ ਹੈ। 

ਉੱਥੇ ਹੀ ਥਾਣਾ ਸਿਟੀ ਗੁਰਦਾਸਪੁਰ ਦੇ ਐਸਐਚਓ ਗੁਰਮੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਇਨਕੁਇਰੀ ਉੱਚ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ। ਜਿਸ ਤੋਂ ਬਾਅਦ ਟਰੈਵਲ ਏਜੈਂਟਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

(For more news apart from Gurdaspur Police has registered a case against two travel agents on charges of 22 lakh fraud News in Punjabi, stay tuned to Rozana Spokesman)

Location: India, Punjab, Gurdaspur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM
Advertisement