Punjab News: ਮੋਹਾਲੀ ਸਮੇਤ ਦੇਸ਼ ਦੇ 15 ਵੱਡੇ ਸ਼ਹਿਰਾਂ ’ਚ ਰਿਹਾਇਸ਼ੀ ਵਿਕਰੀ 20 ਫ਼ੀ ਸਦੀ ਵੱਧ ਕੇ 1.53 ਲੱਖ ਕਰੋੜ ਰੁਪਏ ਹੋਈ

By : PARKASH

Published : Feb 12, 2025, 1:36 pm IST
Updated : Feb 12, 2025, 1:36 pm IST
SHARE ARTICLE
Residential sales in 15 major cities of the country including Mohali increased by 20 percent to Rs 1.53 lakh crore
Residential sales in 15 major cities of the country including Mohali increased by 20 percent to Rs 1.53 lakh crore

Punjab News: 2023 ਦੇ ਮੁਕਾਬਲੇ ਸਾਲ 2024 ’ਚ ਰਿਹਾਇਸ਼ੀ ਵਿਕਰੀ ’ਚ 4 ਫ਼ੀ ਸਦੀ ਦਾ ਹੋਇਆ ਵਾਧਾ

 

Punjab News: ਦੇਸ਼ ’ਚ 2024 ਵਿਚ ਮੋਹਾਲੀ ਸਮੇਤ 15 ਵੱਡੇ ਸ਼ਹਿਰਾਂ ’ਚ ਰਿਹਾਇਸ਼ੀ ਵਿਕਰੀ ਮੁੱਲ ਦੇ ਹਿਸਾਬ ਨਾਲ 20 ਫ਼ੀ ਸਦੀ ਵੱਧ ਕੇ 1.52 ਲੱਖ ਕਰੋੜ ਰੁਪਏ ਤੋਂ ਵੱਧ ਹੋ ਗਈ। ਰੀਅਲ ਅਸਟੇਟ ‘ਡੇਟਾ ਐਨਾਲਿਟਿਕਸ’ ਕੰਪਨੀ ਪ੍ਰੋਪਇਕਵਿਟੀ ਨੇ ਬੁਧਵਾਰ ਨੂੰ 15 ਵੱਡੇ ਮੇਗਾ ਸ਼ਹਿਰਾਂ ਦੇ ਅੰਕੜੇ ਜਾਰੀ ਕੀਤੇ, ਜਿੱਥੇ ਕੁੱਲ ਰਿਹਾਇਸ਼ੀ ਵਿਕਰੀ 2024 ’ਚ ਚਾਰ ਫ਼ੀ ਸਦੀ ਵਧ ਕੇ 1,78,771 ਯੂਨਿਟ ਹੋ ਗਈ,ਜੋ 2023 ਵਿਚ 1,71,903 ਯੂਨਿਟ ਸੀ। ਮੁੱਲ ਦੇ ਮਾਮਲੇ ’ਚ ਵਿਕਰੀ 20 ਪ੍ਰਤੀਸ਼ਤ ਵੱਧ ਕੇ 2024 ’ਚ 1,52,552 ਕਰੋੜ ਰੁਪਏ ਹੋ ਗਈ, ਜੋ 2023 ਵਿਚ 1,27,505 ਕਰੋੜ ਰੁਪਏ ਸੀ।  ਇਨ੍ਹਾਂ 15 ਸ਼ਹਿਰਾਂ ਵਿਚ ਅਹਿਮਦਾਬਾਦ, ਸੂਰਤ, ਵਡੋਦਰਾ, ਗਾਂਧੀਨਗਰ, ਨਾਸਿਕ, ਜੈਪੁਰ, ਨਾਗਪੁਰ, ਭੁਵਨੇਸ਼ਵਰ, ਮੋਹਾਲੀ, ਵਿਸ਼ਾਖਾਪਟਨਮ, ਲਖਨਊ, ਕੋਇੰਬਟੂਰ, ਗੋਆ, ਭੋਪਾਲ ਅਤੇ ਤਿਰੂਵਨੰਤਪੁਰਮ ਸ਼ਾਮਲ ਹਨ।

ਪ੍ਰਾਪਇਕਵਿਟੀ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸਮੀਰ ਜਸੂਜਾ ਨੇ ਕਿਹਾ, ‘‘ਵਿਕਰੀ ਮੁੱਲ ਵਿਚ 20 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ, ਜਦੋਂ ਕਿ 2024 ’ਚ ਵਿਕਰੀ ਦੀ ਮਾਤਰਾ ਵਿਚ ਸਿਰਫ਼ ਚਾਰ ਪ੍ਰਤੀਸ਼ਤ ਵਾਧਾ ਦਰਜ ਕੀਤਾ ਗਿਆ ਹੈ, ਜੋ ਕਿ ਕੱਚੇ ਮਾਲ ਦੀਆਂ ਕੀਮਤਾਂ ਵਿਚ ਵਾਧੇ, ਸੱਟੇਬਾਜ਼ੀ ਨਿਵੇਸ਼ ਆਦਿ ਵਰਗੇ ਕਾਰਕਾਂ ਦੇ ਕਾਰਨ ਇਨ੍ਹਾਂ ਸ਼ਹਿਰਾਂ ਵਿਚ ਘਰਾਂ ਦੀਆਂ ਕੀਮਤਾਂ ਵਿਚ ਤੇਜ਼ੀ ਨਾਲ ਹੋਏ ਵਾਧੇ ਨੂੰ ਦਰਸ਼ਾਉਂਦਾ ਹੈ, ਜੋ ਕਿ ਅਚਲ ਜਾਇਦਾਦ ਬਾਜ਼ਾਰ ਨੂੰ ਪ੍ਰਭਾਵਤ ਕਰ ਸਕਦਾ ਹੈ।’’ ਜਸੂਜਾ ਨੇ ਕਿਹਾ ਕਿ ਬਜਟ ਐਲਾਨਾਂ ਨਾਲ ਇਨ੍ਹਾਂ ਸ਼ਹਿਰਾਂ ਵਿਚ ਮਕਾਨਾਂ ਦੀ ਮੰਗ ਵਧੇਗੀ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।

SHARE ARTICLE

ਏਜੰਸੀ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement