
ਕੁਲਵਿੰਦਰ ਸਿੰਘ ਚੰਡੀਗੜ੍ਹ ਸਥਿਤ ਅਟਾਵਾ 'ਚ ਰਹਿੰਦਾ ਸੀ ਅਤੇ ਉਹ ਮੋਹਾਲੀ ਦੇ ਇੰਟੈਲੀਜੈਂਸ ਵਿੰਗ 'ਚ ਤੈਨਾਤ ਸੀ।
ਮੋਹਾਲੀ : ਮੁਹਾਲੀ ਤੋਂ ਇਕ ਕਤਲ ਕਰਨ ਦੀ ਘਟਨਾ ਸਾਹਮਣੇ ਆਈ ਹੈ ਦਰਅਸਲ ਪੰਜਾਬ ਪੁਲਿਸ ਇੰਟੈਲੀਜੈਂਸ ਵਿੰਗ 'ਚ ਤੈਨਾਤ ਕੁਲਵਿੰਦਰ ਸਿੰਘ ਦੀ ਲਾਸ਼ ਸ਼ੱਕੀ ਹਾਲਾਤ 'ਚ ਪਲਾਸਟਿਕ ਦੀ ਬੋਰੀ 'ਚੋਂ ਬਰਾਮਦ ਕੀਤੀ ਗਈ ਹੈ, ਜੋ ਕਿ ਝਾੜੀਆਂ 'ਚ ਪਈ ਹੋਈ ਸੀ। ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
File Photo
ਡੀ. ਐੱਸ. ਪੀ. (ਸਿਟੀ-2) ਰਮਨਦੀਪ ਸਿੰਘ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਪੰਜਾਬ ਪੁਲਿਸ ਦੀ ਇੰਟੈਲੀਜੈਂਸ ਵਿੰਗ 'ਚ ਤੈਨਾਤ ਸੀ ਅਤੇ ਬੁੱਧਵਾਰ ਨੂੰ ਡਿਊਟੀ ਖ਼ਤਮ ਕਰਨ ਤੋਂ ਬਾਅਦ ਇਕ ਦੋਸਤ ਇਕਬਾਲ ਨਾਲ ਗਿਆ ਸੀ, ਜਿੱਥੇ ਉਸ ਨੇ ਸ਼ਰਾਬ ਪੀਤੀ। ਰਾਤ ਨੂੰ ਕਰੀਬ 12 ਵਜੇ ਇਕਬਾਲ ਨੇ ਕੁਲਵਿੰਦਰ ਦੇ ਘਰ ਫੋਨ ਕਰਕੇ ਕਿਹਾ ਕਿ ਉਹ ਉਸ ਨਾਲ ਸ਼ਰਾਬ ਪੀ ਰਿਹਾ ਹੈ ਅਤੇ ਥੋੜ੍ਹੀ ਦੇਰ 'ਚ ਉਹ ਉਸ ਨੂੰ ਸੋਹਾਣਾ ਛੱਡ ਦੇਵੇਗਾ।
Punjab Police
ਇਸ ਤੋਂ ਬਾਅਦ ਇਕਬਾਲ ਦਾ ਮੋਬਾਇਲ ਬੰਦ ਹੋ ਗਿਆ ਫਿਰ ਪੁਲਿਸ ਨੇ ਕੁਲਵਿੰਦਰ ਦੀ ਲਾਸ਼ ਬਰਾਮਦ ਕੀਤੀ। ਉਸ ਸਮੇਂ ਤੋਂ ਇਕਬਾਲ ਫਰਾਰ ਚੱਲ ਰਿਹਾ ਹੈ। ਪੁਲਿਸ ਵਲੋਂ ਉਸ ਦੀ ਮੋਬਾਇਲ ਦੀ ਲੋਕੇਸ਼ਨ ਟਰੇਸ ਕੀਤੀ ਜਾ ਰਹੀ ਹੈ।
Punjab Police
ਫਿਲਹਾਲ ਕੁਲਵਿੰਦਰ ਦੀ ਲਾਸ਼ ਨੂੰ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ ਹੈ, ਜਿਸ ਦਾ ਵੀਰਵਾਰ ਨੂੰ ਪੋਸਟਮਾਰਟਮ ਹੋਵੇਗਾ। ਕੁਲਵਿੰਦਰ ਦੀ ਬਾਂਹ ਟੁੱਟੀ ਹੋਈ ਹੈ ਅਤੇ ਸਿਰ 'ਤੇ ਵੀ ਸੱਟਾਂ ਦੇ ਨਿਸ਼ਾਨ ਹਨ। ਕੁਲਵਿੰਦਰ ਸਿੰਘ ਚੰਡੀਗੜ੍ਹ ਸਥਿਤ ਅਟਾਵਾ 'ਚ ਰਹਿੰਦਾ ਸੀ ਅਤੇ ਉਹ ਮੋਹਾਲੀ ਦੇ ਇੰਟੈਲੀਜੈਂਸ ਵਿੰਗ 'ਚ ਤੈਨਾਤ ਸੀ।