ਸਾਲ 2016-2020 ਦੌਰਾਨ ਕਾਂਗਰਸ ਦੇ 170 ਵਿਧਾਇਕ ਦੂਜੀਆਂ ਪਾਰਟੀਆਂ ਵਿਚ ਹੋਏ ਸ਼ਾਮਲ : ਏ.ਡੀ.ਆਰ.
Published : Mar 12, 2021, 6:55 am IST
Updated : Mar 12, 2021, 6:55 am IST
SHARE ARTICLE
image
image

ਸਾਲ 2016-2020 ਦੌਰਾਨ ਕਾਂਗਰਸ ਦੇ 170 ਵਿਧਾਇਕ ਦੂਜੀਆਂ ਪਾਰਟੀਆਂ ਵਿਚ ਹੋਏ ਸ਼ਾਮਲ : ਏ.ਡੀ.ਆਰ.

ਸਾਲ 2016-2020 ਦੌਰਾਨ ਕਾਂਗਰਸ ਦੇ 170 ਵਿਧਾਇਕ ਦੂਜੀਆਂ ਪਾਰਟੀਆਂ ਵਿਚ ਹੋਏ ਸ਼ਾਮਲ : ਏ.ਡੀ.ਆਰ.
ਨਵੀਂ ਦਿੱਲੀ, 11 ਮਾਰਚ: ਚੁਣਾਵੀ ਅਤੇ ਰਾਜਨੀਤਕ ਸੁਧਾਰਾਂ ਦੀ ਇਕ ਸੰਸਥਾ, ਐਸੋਸੀਏਸ਼ਨ ਫ਼ਾਰ ਡੈਮੋਕਰੇਟਿਕ ਰਿਫਾਰਮਜ਼ (ਏ.ਡੀ.ਆਰ.) ਨੇ ਇਕ ਰੀਪੋਰਟ ਵਿਚ ਕਿਹਾ ਹੈ ਕਿ ਸਾਲ 2016-2020  ਦੌਰਾਨ ਹੋਈਆਂ ਚੋਣਾਂ ਦੌਰਾਨ ਕਾਂਗਰਸ ਦੇ 170 ਵਿਧਾਇਕ ਹੋਰ ਪਾਰਟੀਆਂ ਵਿਚ ਸ਼ਾਮਲ ਹੋਏ ਸਨ ਜਦਕਿ ਸਿਰਫ਼ 18 ਭਾਜਪਾ ਵਿਧਾਇਕਾਂ ਨੇ ਹੋਰ ਪਾਰਟੀਆਂ ਦਾ ਪੱਲਾ ਫੜਿਆ | ਏਡੀਆਰ ਦੀ ਇਸ ਰੀਪੋਰਟ ਇਹ ਵੀ ਕਿਹਾ ਗਿਆ ਹੈ ਕਿ ਸਾਲ 2016-2020 ਦੌਰਾਨ ਦੂਜੀਆਂ ਪਾਰਟੀਆਂ ਵਿਚ ਸ਼ਾਮਲ ਹੋ ਕੇ ਮੁੜ ਚੋਣਾਵੀ ਮੈਦਾਨ ਵਿਚ ਉਤਰਨ ਵਾਲੇ 405 ਵਿਧਾਇਕਾਂ ਵਿਚੋਂ 182 ਭਾਜਪਾ ਵਿਚ ਸ਼ਾਮਲ ਹੋਏ ਤਾਂ 28 ਵਿਧਾਇਕ ਕਾਂਗਰਸ ਅਤੇ 25 ਵਿਧਾਇਕ ਤੇਲੰਗਾਨਾ ਰਾਸ਼ਟਰ ਕਮੇਟੀ ਦਾ ਹਿੱਸਾ ਸਨ |
ਰਿਪੋਰਟ ਦੇ ਅਨੁਸਾਰ, 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਪੰਜ ਲੋਕ ਸਭਾ ਮੈਂਬਰ ਭਾਜਪਾ ਨੂੰ  ਛੱਡ ਕੇ ਦੂਜੀਆਂ 
ਪਾਰਟੀਆਂ ਵਿਚ ਸ਼ਾਮਲ ਹੋਏ ਤਾਂ 2016 -2020 ਦੌਰਾਨ ਕਾਂਗਰਸ ਦੇ ਸੱਤ ਰਾਜ ਸਭਾ ਮੈਂਬਰ ਦੂਜੀਆਂ ਪਾਰਟੀਆਂ ਵਿਚ ਸ਼ਾਮਲ ਹੋਏ | 
ਏਡੀਆਰ ਦੀ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਸਾਲ 2016-2020 ਵਿਚ ਹੋਈਆਂ ਚੋਣਾਂ ਦੌਰਾਨ ਕਾਂਗਰਸ ਦੇ 170 ਵਿਧਾਇਕ ਹੋਰ ਪਾਰਟੀਆਂ ਵਿਚ ਸ਼ਾਮਲ ਹੋਏ ਸਨ, ਜਦਕਿ ਇਸ ਸਮੇਂ ਦੌਰਾਨ ਸਿਰਫ਼ 18 ਭਾਜਪਾ ਵਿਧਾਇਕਾਂ ਨੇ ਦੂਜੀਆਂ ਪਾਰਟੀਆਂ ਦਾ ਪੱਲਾ ਫੜਿਆ | 
ਏਡੀਆਰ ਨੇ ਕਿਹਾ ਕਿ ਇਹ ਧਿਆਨ ਦੇਣ ਯੋਗ ਹੈ ਕਿ ਮੱਧ ਪ੍ਰਦੇਸ਼, ਮਨੀਪੁਰ, ਗੋਆ, ਅਰੁਣਾਚਲ ਪ੍ਰਦੇਸ਼ ਅਤੇ ਕਰਨਾਟਕ ਵਿਚ ਸਰਕਾਰ ਦਾ ਬਣਨਾ ਅਤੇ ਡਿਗਣਾ ਵਿਧਾਇਕਾਂ ਦੇ ਦੂਜੀ ਪਾਰਟੀ ਵਿਚ ਸ਼ਾਮਲ ਹੋਣ ਦੀ ਬਨਿਆਦ ਉੱਤੇ ਹੋਇਆ | 
ਇਸ ਰੀਪੋਰਟ ਅਨੁਸਾਰ,imageimage ਰਾਜ ਸਭਾ ਚੋਣਾਂ ਵਿਚ ਮੁਡ ਚੋਣ ਲੜਨ ਵਾਲੇ 16 ਰਾਜ ਸਭਾ ਮੈਂਬਰਾਂ ਵਿਚੋਂ 10 ਨੇ ਪਾਰਟੀ ਬਦਲ ਦਿਤੀ ਅਤੇ ਭਾਜਪਾ ਵਿਚ ਸ਼ਾਮਲ ਹੋਏ | (ਪੀਟੀਆਈ)

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement