
ਬੰਗਾਲ ਚੋਣਾਂ 'ਚ ਕਿਸਾਨ ਮੋਰਚਾ ਕੇਵਲ ਬੀਜੇਪੀ ਨੂੰ ਹਰਾਉਣ ਦੀ ਅਪੀਲ ਕਰੇਗਾ : ਰਾਜੇਵਾਲ
ਬੰਗਾਲ ਚੋਣਾਂ ਵਿਚ ਮੋਦੀ ਵਿਰੁਧ ਪ੍ਰਚਾਰ ਲਈ 294 ਗੱਡੀਆਂ ਰਵਾਨਾ
ਚੰਡੀਗੜ੍ਹ, 11 ਮਾਰਚ (ਜੀ.ਸੀ.ਭਾਰਦਵਾਜ): ਕੇਂਦਰ ਦੇ 3 ਖੇਤੀ ਕਾਨੂੰਨਾਂ ਵਿਰੁਧ ਪਹਿਲਾਂ ਪੰਜਾਬ ਤੋਂ ਛੇੜਿਆ ਸੰਘਰਸ਼ ਹਰਿਆਣਾ, ਯੂ.ਪੀ., ਦਿੱਲੀ, ਰਾਜਸਥਾਨ ਵਿਚ ਸਰਗਰਮ ਹੋਇਆ ਅਤੇ ਹੁਣ 21 ਸੂਬਿਆਂ ਦੇ ਕਿਸਾਨ ਤੇ ਲੋਕ ਜਾਗਿ੍ਤ ਹੋ ਚੁੱਕੇ ਹਨ | ਦਿੱਲੀ ਦੇ ਬਾਰਡਰਾਂ 'ਤੇ ਬੈਠੇ ਕਿਸਾਨਾਂ ਤੇ ਸਮਾਜ ਦੇ ਹੋਰ ਵਰਗਾਂ ਦੇ ਲੋਕਾਂ ਨਾਲ ਇਹ ਅੰਦੋਲਨ ਦਿਨੋਂ ਦਿਨ ਮਜ਼ਬੂਤ ਹੋ ਰਿਹਾ ਹੈ | ਇਸ ਦੀ ਆਵਾਜ਼ ਵਿਦੇਸ਼ਾਂ ਵਿਚ ਵੀ ਲਗਾਤਾਰ ਪਹੁੰਚਦੀ ਜਾ ਰਹੀ ਹੈ |
ਵਿਸ਼ੇਸ਼ ਤੌਰ 'ਤੇ ਦਿੱਲੀ ਤੋਂ ਅੱਜ ਪਰਤੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਤੇ ਸੰਯੁਕਤ ਮੋਰਚਾ ਦੇ ਕਨਵੀਨਰ ਸ. ਬਲਬੀਰ ਸਿੰਘ ਰਾਜੇਵਾਲ ਨੇ ਇਥੇ ਕਿਸਾਨ ਭਵਨ ਵਿਚ ਖਚਾਖਚ ਭਰੀ ਪ੍ਰੈਸ ਕਾਨਫ਼ਰੰਸ ਵਿਚ ਦਸਿਆ ਕਿ ਦੇਸ਼ ਦੇ 5 ਸੂਬਿਆਂ ਬੰਗਾਲ, ਕੇਰਲ, ਅਸਾਮ, ਤਾਮਿਲਨਾਡੂ ਤੇ ਪੁਡੁਚੇਰੀ ਵਿਚ ਚੋਣਾਂ ਦੌਰਾਨ ਕਿਸਾਨੀ ਅੰਦੋਲਨ ਨਾਲ ਜੁੜੇ ਨੇਤਾਵਾਂ ਤੇ ਵਰਕਰਾਂ ਵਲੋਂ ਮੋਦੀ ਸਰਕਾਰ ਤੇ ਬੀਜੇਪੀ ਦੇ ਵਿਰੁਧ ਵੋਟ ਪਾਉਣ ਦਾ ਵੱਡਾ ਖੁਲ੍ਹੇ ਰੂਪ ਵਿਚ ਉਥੇ ਦੀ ਬੋਲੀ ਵਿਚ ਪ੍ਰਚਾਰ ਕੀਤਾ ਜਾਵੇਗਾ | ਚੰਡੀਗੜ੍ਹ ਤੋਂ ਕਲਕੱਤੇ ਲਈ ਹਵਾਈ ਸਫ਼ਰ ਕਰਨ ਤੋਂ ਪਹਿਲਾਂ ਅੱਜ ਇਥੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ. ਰਾਜੇਵਾਲ ਨੇ ਕਿਹਾ ਕਿ ਬੰਗਾਲ ਵਿਚ ਕਿਸਾਨ ਮੋਰਚੇ ਵਲੋਂ 294 ਵਿਧਾਨ ਸਭਾ ਹਲਕਿਆਂ ਵਾਸਤੇ ਇੰਨੀਆਂ ਹੀ ਪ੍ਰਚਾਰ ਗੱਡੀਆਂ ਪ੍ਰਤੀ ਹਲਕਾ ਇਕ ਗੱਡੀ, ਹਰੀ ਝੰਡੀ ਵਿਖਾ ਕੇ ਰਵਾਨਾ ਕੀਤੀ ਜਾ ਰਹੀ ਹੈ | ਇਸ ਗੱਡੀ ਵਿਚ ਪ੍ਰਚਾਰਕ, ਕੇਵਲ ਇਹੀ ਕਹਿਣਗੇ ਕਿ ਬੀਜੇਪੀ ਨੂੰ ਵੋਟ ਨਾ ਪਾਉ |
ਉਨ੍ਹਾਂ ਦਸਿਆ ਕਿ ਕਿਸਾਨ ਮੋਰਚਾ ਕਿਸੇ ਵੀ ਪਾਰਟੀ ਦੇ ਹੱਕ ਵਿਚ ਪ੍ਰਚਾਰ ਨਹੀਂ ਕਰੇਗਾ ਕੇਵਲ ਬੀਜੇਪੀ ਨੂੰ ਹਰਾਉਣ ਦੀ ਅਪੀਲ ਕਰੇਗਾ | ਬੰਗਾਲ ਤੋਂ ਮਗਰੋਂ ਇਹ ਲੀਡਰ ਗਰੁਪ ਕੇਰਲ, ਤਾਮਿਲਨਾਡੂ ਤੇ ਹੋਰ ਰਾਜਾਂ ਵਿਚ ਜਾ ਕੇ ਵੀ ਕਿਸਾਨੀ ਦੇ ਹੱਕ ਵਿਚ ਬੀਜੇਪੀ ਦੇ ਵਿਰੋਧ ਵਿਚ ਪ੍ਰਚਾਰ ਕਰੇਗਾ | ਪ੍ਰੈਸ ਕਾਨਫ਼ਰੰਸ ਵਿਚ ਨਾਲ ਬੈਠੇ ਕਿਸਾਨ ਨੇਤਾ ਹਰਮੀਤ ਕਾਦੀਆਂ ਨੇ ਕਿਹਾ ਕਿ ਅਗਲੇ ਹਫ਼ਤੇ 15 ਮਾਰਚ ਨੂੰ ਸਾਰੇ ਮੁਲਕ ਵਿਚ ਕੰਪਨੀਆਂ ਤੇ ਪ੍ਰਾਈਵੇਟ ਅਦਾਰਿਆਂ ਵਿਰੁਧ ਅਤੇ ਮੋਦੀ ਸਰਕਾਰ ਦੀਆਂ ਨੀਤੀਆਂ ਵਿਰੁਧ ਇਕ ਦਿਨਾਂ ਜਾਗਰੂਕਤਾ ਦਿਵਸ ਮਨਾਇਆ ਜਾਵੇਗਾ ਅਤੇ 19 ਮਾਰਚ ਨੂੰ ਫ਼ਸਲਾਂ ਦੀ ਵਿਕਰੀ ਤੇ ਪੈਸੇ ਦੀ ਅਦਾਇਗੀ ਲਈ ਐਫ਼.ਸੀ.ਆਈ. ਦੀਆਂ ਨਵੀਆਂ ਹਦਾਇਤਾਂ ਕਿ ਸਿੱਧੀ ਰਕਮ ਕਿਸਾਨੀ ਦਾ ਖਾਤੇ ਵਿਚ ਜਮ੍ਹਾਂ ਹੋਏ ਵਿਰੁਧ ਰੋਸ ਮੁਜ਼ਾਹਰੇ, ਡੀ.ਸੀ. ਦਫ਼ਤਰਾਂ ਮੁਹਰੇ ਕੀਤੇ ਜਾਣਗੇ |
26 ਮਾਰਚ ਨੂੰ 'ਭਾਰਤ ਬੰਦ' ਦਾ ਸੱਦਾ ਹੈ, ਜਦੋਂ ਮਹਿੰਗਾਈ ਅਤੇ ਮਜ਼ਦੂਰਾਂ ਲਈ 8 ਘੰਟੇ ਦੀ ਥਾਂ 12 ਘੰਟੇ ਕੰਮ ਕਰਨ ਦੇ ਨਵੇਂ ਕਾਨੂੰਨਾਂ ਵਿਰੁਧ ਰੋਸ ਪ੍ਰਗਟ ਕੀਤਾ ਜਾਵੇਗਾ | ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਮੌਕੇ ਭਾਰਤੀ ਕਿਸਾਨ ਯੂਨੀਅਨ ਵਲੋਂ ਕਿਸਾਨੀ ਦੇ ਨਾਮ 'ਤੇ ਨਵੀਂ ਸਿਆਸੀ ਪਾਰਟੀ
ਖੜੀ ਕਰਨ ਬਾਰੇ ਪੁਛੇ ਸਵਾਲ ਦਾ ਜਵਾਬ ਦਿੰਦੇ ਹੋਏ ਬਲਬੀਰ ਸਿੰਘ ਰਾਜੇਵਾਲ ਨੇ ਸਪਸ਼ਟ ਕਿਹਾ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਤੇ ਆਰਥਕ ਮੁਸ਼ਕਲਾਂ ਦੇ ਹੱਲ ਲਈ ਕਿਸਾਨ ਜਥੇਬੰਦੀ ਮਜ਼ਬੂਤ ਕੀਤੀ ਜਾਵੇਗੀ, ਸਿਆਸਤ ਵਿਚ ਕਦੇ ਨਹੀਂ ਜਾਵਾਂਗੇ, ਕੇਵਲ ਸਰਕਾਰ 'ਤੇ ਦਬਾਅ ਪਾ ਕੇ ਇਹ ਕਾਨੂੰਨ ਰੱਦ ਕਰਾਵਾਂਗੇ |
ਪੰਜਾਬ ਵਿਚ ਕਾਂਗਰਸ ਸਰਕਾਰ ਦੇ 2021-22 ਸਾਲਾਨਾ ਬਜਟ ਵਿਚ ਕਿਸਾਨੀ ਤੇ ਖੇਤੀ ਨਾਲ ਜੁੜੇ ਧੰਦਿਆਂ ਤੇ ਕਿਸਾਨੀ ਕਰਜ਼ੇ ਮਾਫ਼ੀ ਲਈ ਰੱਖੀ ਥੋੜ੍ਹੀ ਰਕਮ ਸਬੰਧੀ ਪੁਛੇ ਸਵਾਲ 'ਤੇ ਸ. ਰਾਜੇਵਾਲ ਨੇ ਕਿਹਾ ਕਿ ਹਰ ਸਿਆਸੀ ਪਾਰਟੀ ਕੇਵਲ ਵੋਟਾਂ ਲੈਣ ਖ਼ਾਤਰ ਹੀ ਕਿਸਾਨਾਂ ਨੂੰ ਵਰਤਦੀ ਹੈ, ਚੋਣਾਂ ਦੌਰਾਨ ਫੋਕੇ ਵਾਅਦੇ ਕਰਦੀ ਹੈ, ਮਗਰੋਂ ਤਾਕਤ ਵਿਚ ਆਉਣ ਉਪਰੰਤ ਇਸ ਦੇ ਨੇਤਾ ਕਿਸਾਨਾਂ ਦੀਆਂ ਮੁਸ਼ਕਲਾਂ ਵਿਸਾਰ ਦਿੰਦੇ ਹਨ | ਕੇਂਦਰ ਸਰਕਾਰ ਤੇ ਕਿਸਾਨੀ ਸੰਘਰਸ਼ ਦੇ ਅਹੁਦੇਦਾਰਾਂ ਵਿਚ ਦੋਹਾਂ ਧਿਰਾਂ ਦੇ ਅੜੀਅਲ ਰਵਈਏ ਅਤੇ ਅਗਲੀ ਮੀਟਿੰਗ 'ਤੇ ਸਮਝੌਤੇ 'ਚ ਆਈ ਖੜੋਤ ਸਬੰਧੀ ਸ. ਰਾਜੇਵਾਲ ਨੇ ਕਿਹਾ ਕਿ ਪਿਛਲੇ ਡੇਢ ਮਹੀਨੇ ਤੋਂ ਕੇਂਦਰ ਸਰਕਾਰ ਨੇ ਅਗਲੇ ਦੌਰ ਦੀ ਗੱਲਬਾimageਤ ਲਈ ਕੋਈ ਸੱਦਾ ਨਹੀਂ ਭੇਜਿਆ ਹੈ | ਅੰਦੋਲਨ ਜਿੰਨਾ ਲੰਮਾ ਹੋ ਰਿਹਾ ਹੈ, ਲੋਕਾਂ ਵਿਚ ਉਨੀ ਹੀ ਜਾਗਿ੍ਤੀ ਆ ਰਹੀ ਹੈ |