ਹਸਪਤਾਲ ਤੋਂ ਮਮਤਾ ਨੇ ਜਾਰੀ ਕੀਤਾ ਵੀਡੀਉ ਸੰਦੇਸ਼
Published : Mar 12, 2021, 7:04 am IST
Updated : Mar 12, 2021, 7:04 am IST
SHARE ARTICLE
image
image

ਹਸਪਤਾਲ ਤੋਂ ਮਮਤਾ ਨੇ ਜਾਰੀ ਕੀਤਾ ਵੀਡੀਉ ਸੰਦੇਸ਼


 ਕਿਹਾ- ਮੈਨੂੰ ਲੱਗੀਆਂ ਗੰਭੀਰ ਸੱਟਾਂ, ਬਾਹਰ ਆ ਕੇ ਵ੍ਹੀਲ ਚੇਅਰ 'ਤੇ ਕਰਾਂਗੀ ਚੋਣ ਪ੍ਰਚਾਰ

ਕੋਲਕਾਤਾ, 11 ਮਾਰਚ: ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਹਸਪਤਾਲ ਤੋਂ ਹੀ ਅਪਣੇ ਸਮਰਥਕਾਂ ਲਈ ਇਕ ਵੀਡੀਉ ਸੰਦੇਸ਼ ਜਾਰੀ ਕੀਤਾ ਹੈ | ਮਮਤਾ ਬੈਨਰਜੀ ਨੇ ਵੀਡੀਉ 'ਚ ਕਿਹਾ ਹੈ ਕਿ ਹਮਲੇ 'ਚ ਉਨ੍ਹਾਂ ਕਾਫ਼ੀ ਗੰਭੀਰ ਸੱਟਾਂ ਲਗੀਆਂ ਹਨ, ਜਿਸ ਕਾਰਨ ਉਨ੍ਹਾਂ ਦੇ ਹੱਥਾਂ-ਪੈਰਾਂ 'ਚ ਕਾਫ਼ੀ ਦਰਦ ਹੋ ਰਿਹਾ ਹੈ | 
ਮਮਤਾ ਬੈਨਰਜੀ ਨੇ ਕਿਹਾ ਹੈ ਕਿ ਉਹ ਕੁੱਝ ਦਿਨਾਂ 'ਚ ਬਾਹਰ ਆਉਣਗੇ ਅਤੇ ਵ੍ਹੀਲ ਚੇਅਰ 'ਤੇ ਚੋਣ ਪ੍ਰਚਾਰ ਕਰਨਗੇ | ਵੀਡੀਉ 'ਚ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਸਿਰ 'ਚ ਕਾਫ਼ੀ ਸੱਟਾਂ ਲਗੀਆਂ ਹਨ | ਉਨ੍ਹਾਂ ਨੇ ਅਪਣੇ ਸਮਰਥਕਾਂ ਨੂੰ  ਅਪੀਲ ਕੀਤੀ ਹੈ ਕਿ ਉਹ ਸ਼ਾਂਤੀ ਬਣਾਈ ਰੱਖਣ, ਉਨ੍ਹਾਂ ਨੂੰ  ਉਮੀਦ ਹੈ ਕਿ ਉਹ ਛੇਤੀ ਹੀ ਹਸਪਤਾਲ ਤੋਂ ਬਾਹਰ ਆਉਣਗੇ | ਮਮਤਾ ਨੇ ਕਿਹਾ ਹੈ ਕਿ ਬੇਸ਼ੱਕ ਉਨ੍ਹਾਂ ਦੇ ਪੈਰ 'ਚ ਸੱਟ ਲੱਗੀ ਹੈ ਪਰ ਉਹ ਵ੍ਹੀਲਚੇਅਰ 'ਤੇ ਵੀ ਚੋਣ ਪ੍ਰਚਾਰ ਕਰਨਗੇ | (ਏਜੰਸੀ)
imageimage

SHARE ARTICLE

ਏਜੰਸੀ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement