
2 ਮਾਰਚ ਨੂੰ ਯੂਕਰੇਨ ਵਿਚ ਚੰਦਨ ਜ਼ਿੰਦਲ ਦੀ ਬੀਮਾਰੀ ਕਾਰਨ ਹੋਈ ਸੀ ਮੌਤ
ਬਰਨਾਲਾ - ਬਰਨਾਲਾ ਦੇ ਰਹਿਣ ਵਾਲੇ ਚੰਦਨ ਜਿੰਦਲ ਦੀ ਯੂਕਰੇਨ ਵਿੱਚ ਬਰੇਨ ਹੈਮਰੇਜ ਕਾਰਨ 2 ਮਾਰਚ ਨੂੰ ਇਲਾਜ ਦੌਰਾਨ ਮੌਤ ਹੋ ਗਈ ਸੀ। ਚੰਦਨ ਜਿੰਦਲ ਦੀ ਮ੍ਰਿਤਕ ਦੇਹ ਅੱਜ 10 ਦਿਨ ਬਾਅਦ ਬਰਨਾਲਾ ਪਹੁੰਚ ਗਈ ਹੈ। ਜਿਵੇਂ ਹੀ ਚੰਦਨ ਜਿੰਦਲ ਦੀ ਲਾਸ਼ ਨੂੰ ਡੱਬੇ 'ਚ ਬੰਦ ਕਾਰ 'ਚੋਂ ਹੇਠਾਂ ਲਿਆਂਦਾ ਗਿਆ ਤਾਂ ਉਸ ਦੇ ਮਾਤਾ-ਪਿਤਾ ਆਪਣੇ ਇਕਲੌਤੇ ਪੁੱਤਰ ਨੂੰ ਦੇਖ ਕੇ ਭੁੱਬਾਂ ਮਾਰ ਕੇ ਰੋਣ ਲੱਗ ਪਏ।
ਚੰਦਨ ਦੀ ਮਾਂ ਕਿਰਨ ਜਿੰਦਲ ਰੋਂਦੀ ਹੋਈ ਡੱਬੇ ਉੱਪਰ ਹੱਥ ਮਾਰ ਰਹੀ ਸੀ ਅਤੇ ਕਹਿ ਰਹੀ ਸੀ ਕਿ ਮੇਰੇ ਬੇਟੇ ਨੂੰ ਜਲਦੀ ਡੱਬੇ ਵਿੱਚੋਂ ਕੱਢ ਦਿਓ, ਉਸ ਦਾ ਦਮ ਘੁੱਟ ਰਿਹਾ ਹੋਵੇਗਾ। ਜਦੋਂ ਡੱਬਾ ਖੋਲ੍ਹਿਆ ਗਿਆ ਤਾਂ ਕਿਰਨ ਕੌਰ ਨੇ ਕਿਹਾ ਕਿ ਇੱਕ ਵਾਰ ਡੱਬੇ ਵਿਚੋਂ ਉੱਠ, ਮੇਰੇ ਚੰਦਨ, ਤੈਨੂੰ ਕਿਵੇਂ ਭੇਜਿਆ ਤੇ ਕਿਵੇਂ ਵਾਪਿਸ ਆ ਗਿਆ, ਤੈਨੂੰ ਆਪਣੀ ਮਾਂ 'ਤੇ ਬਿਲਕੁਲ ਵੀ ਤਰਸ ਨਹੀਂ ਆਇਆ। ਇਹ ਕਹਿ ਕੇ ਉਹ ਉੱਚੀ-ਉੱਚੀ ਰੋਣ ਲੱਗੀ। ਪਿਤਾ ਸ਼ਿਸ਼ਨ ਕੁਮਾਰ ਦਾ ਵੀ ਰੋ-ਰੋ ਕੇ ਬੁਰਾ ਹਾਲ ਸੀ।
ਸਾਬਕਾ ਫਾਰਮੇਸੀ ਅਫਸਰ ਸ਼ੀਸ਼ਾਨ ਜਿੰਦਲ ਦਾ ਪੁੱਤਰ ਚੰਦਨ ਜਿੰਦਲ 2018 ਵਿਚ ਐਮਬੀਬੀਐਸ ਦੀ ਪੜ੍ਹਾਈ ਕਰਨ ਲਈ ਯੂਕਰੇਨ ਗਿਆ ਸੀ। ਐਮਬੀਬੀਐੱਸ ਵਿਚ ਉਸ ਦਾ ਚੌਥਾ ਸਾਲ ਸੀ। ਉਸ ਨੂੰ 2 ਮਾਰਚ ਨੂੰ ਦਿਮਾਗ ਦਾ ਦੌਰਾ ਪਿਆ ਸੀ ਤੇ ਕੋਮਾ ਵਿਚ ਚਲਾ ਗਿਆ ਸੀ ਤੇ ਫਿਰ ਥ੍ਰੋੜੇ ਸਮੇਂ ਬਾਅਦ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਅੱਜ 10 ਦਿਨ ਬਾਅਦ ਉਸ ਦੀ ਦੇਹ ਬਰਨਾਲਾ ਵਿਖੇ ਪਹੁੰਚੀ ਹੈ।