
ਸੀ.ਬੀ.ਐਸ.ਈ. ਦੇ 10ਵੀਂ ਅਤੇ 12ਵੀਂ ਦੇ ਦੂਜੇ ਗੇੜ ਦੇ ਇਮਤਿਹਾਨ 26 ਅਪ੍ਰੈਲ ਨੂੰ
ਨਵੀਂ ਦਿੱਲੀ, 11 ਮਾਰਚ : ਕੇਂਦਰੀ ਸੈਕੰਡਰੀ ਸਿਖਿਆ ਬੋਰਡ (ਸੀ.ਬੀ.ਐਸ.ਈ.) ਨੇ 10ਵੀਂ ਅਤੇ 12ਵੀਂ ਜਮਾਤ ਦੇ ਦੂਜੇ ਗੇੜ ਦੇ ਬੋਰਡ ਇਮਤਿਹਾਨ 26 ਅਪ੍ਰੈਲ ਤੋਂ ਸ਼ੁਰੂ ਹੋਣਗੇ | ਪਿਛਲੇ ਸਾਲ ਸੀ.ਬੀ.ਐਸ.ਈ. ਨੇ ਐਲਾਨ ਕੀਤਾ ਸੀ ਕਿ 2022 ਲਈ ਬੋਰਡ ਇਮਤਿਹਾਨ 2 ਗੇੜਾਂ ਵਿਚ ਕਰਵਾਏ ਜਾਣਗੇ | ਇਸ ਦੇ ਅਧੀਨ ਪਹਿਲੇ ਗੇੜ ਦੇ ਇਮਤਿਹਾਨ ਪਹਿਲਾਂ ਹੀ ਹੋ ਚੁਕੇ ਹਨ ਅਤੇ ਦੋਵੇਂ ਜਮਾਤਾਂ ਲਈ ਦੂਜੇ ਗੇੜ ਦੇ ਇਮਤਿਹਾਨ 26 ਅਪ੍ਰੈਲ ਤੋਂ ਲਏ ਜਾਣਗੇ | ਬੋਰਡ ਨੇ ਸ਼ੁਕਰਵਾਰ ਨੂੰ ਮਿਤੀ ਜਾਰੀ ਕਰਦੇ ਹੋਏ ਕਿਹਾ ਕਿ ਦੋਵੇਂ ਇਮਤਿਹਾਨਾਂ ਵਿਚਾਲੇ ਇਸ ਗਲ ਨੂੰ ਧਿਆਨ 'ਚ ਰਖਦੇ ਹੋਏ ਪੂਰਾ ਅੰਤਰ ਰਖਿਆ ਗਿਆ ਹੈ ਕਿ ਮਹਾਂਮਾਰੀ ਕਾਰਨ ਸਕੂਲ ਬੰਦ ਸਨ | ਇਸ ਵਿਚ ਕਿਹਾ ਗਿਆ ਹੈ ਕਿ,''ਮਹਾਂਮਾਰੀ ਕਾਰਨ ਸਕੂਲਾਂ ਦੇ ਬੰਦ ਰਹਿਣ ਨਾਲ ਪੜ੍ਹਾਈ ਦਾ ਨੁਕਸਾਨ ਹੋਇਆ, ਇਸ ਲਈ ਦੋਵੇਂ ਜਮਾਤਾਂ ਵਿਚ ਲਗਭਗ ਸਾਰੇ ਵਿਸ਼ਿਆਂ ਵਿਚ ਦੋਹਾਂ ਇਮਤਿਹਾਨਾਂ ਵਿਚਾਲੇ ਸਮੇਂ ਦਾ ਪੂਰਾ ਅੰਤਰ ਰਖਿਆ ਗਿਆ ਹੈ |'' ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਮਿਤੀ ਸੂਚੀ ਤਿਆਰ ਕਰਦੇ ਹੋਏ ਜੇ.ਈ.ਈ. ਮੇਨ ਸਮੇਤ ਹੋਰ ਇਮਤਿਹਾਨਾਂ ਦਾ ਵੀ ਧਿਆਨ ਰਖਿਆ ਗਿਆ ਹੈ | (ਪੀਟੀਆਈ)