
ਮੁੱਖ ਮੰਤਰੀ ਚੰਨੀ ਨੇ ਰਾਜਪਾਲ ਨੂੰ ਅਸਤੀਫ਼ਾ ਸੌਂਪਿਆ, ਰਾਜਪਾਲ ਨੇ 15ਵੀਂ ਵਿਧਾਨ ਸਭਾ ਭੰਗ ਕੀਤੀ
ਅਪਣੀ ਕੈਬਨਿਟ ਦੀ ਆਖ਼ਰੀ ਮੀਟਿੰਗ ਬਾਅਦ ਮਿਲੇ ਰਾਜਪਾਲ ਨੂੰ
ਚੰਡੀਗੜ੍ਹ, 11 ਮਾਰਚ (ਗੁਰਉਪਦੇਸ਼ ਭੁੱਲਰ) : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਧਾਨ ਸਭਾ ਚੋਣ ਨਤੀਜਿਆਂ ਬਾਅਦ ਹੁਣ ਨਵੀਂ ਸਰਕਾਰ ਦੇ ਗਠਨ ਲਈ ਰਵਾਇਤ ਮੁਤਾਬਕ ਅਪਣਾ ਅਸਤੀਫ਼ਾ ਪੰਜਾਬ ਰਾਜ ਸਭਵਨ ਪਹੁੰਚ ਕੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਸੌਂਪ ਦਿਤਾ ਹੈ |
ਅੱਜ ਇਥੇ ਅਪਣੀ ਕੈਬਨਿਟ ਦੀ ਆਖ਼ਰੀ ਮੀਟਿੰਗ ਬਾਅਦ ਉਨ੍ਹਾਂ ਅਸਤੀਫ਼ਾ ਰਾਜਪਾਲ ਨੂੰ ਸੌਂਪਿਆ ਹੈ | ਉਨ੍ਹਾਂ ਕੈਬਨਿਟ ਦੀ ਪ੍ਰਵਾਨਗੀ ਨਾਲ 15ਵੀਂ ਵਿਧਾਨ ਸਭਾ ਭੰਗ ਕਰਨ ਦੀ ਸਿਫਾਰਿਸ਼ ਕੀਤੀ ਹੈ ਇਸ ਸਿਫਾਰਿਸ਼ ਦੇ ਬਾਅਦ ਰਾਜਪਾਲ ਨੇ ਅਪਣੇ ਅਧਿਕਾਰ ਦੀ ਵਰਤੋਂ ਕਰਦਿਆਂ ਨਿਯਮਾਂ ਅਨੁਸਾਰ 15ਵੀਂ ਵਿਧਾਨ ਸਭਾ ਭੰਗ ਕਰ ਦਿਤੀ ਹੈ ਪਰ ਰਾਜਪਾਲ ਨੇ ਨਵੀਂ ਸਰਕਾਰ ਦੇ ਸੰਹੁ ਚੁੱਕਣ ਤਕ ਫਿਲਹਾਲ ਕਾਰਜਕਾਰੀ ਮੁੱਖ ਮੰਤਰੀ ਵਜੋਂ ਕੰਮ ਕਰਦੇ ਰਹਿਣ ਲਈ ਕਿਹਾ ਹੈ |
ਅੱਜ ਹੋਈ ਚੰਨੀ ਸਰਕਾਰ ਦੀ ਆਖ਼ਰੀ ਕੈਬਨਿਟ ਮੀਟਿੰਗ 'ਚ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਤੇ ਗੁਰਕੀਤਰ ਕੋਟਲੀ ਮੌਜੂਦ ਸਨ ਪਰ ਬਾਕੀ ਮੈਂਬਰ ਵਰਚੂਅਲ ਤੌਰ 'ਤੇ ਸ਼ਾਮਲ ਹੋਏ | ਮੀਟਿੰਗ 'ਚ ਮੌਜੂਦਾ ਸਰਕਾਰ ਨੇ ਕਾਰਜਕਾਲ ਦੌਰਾਨ ਸਾਥੀ ਮੰਤਰੀਆਂ, ਅਧਿਕਾਰੀਆਂ ਅਤੇ ਸਟਾਫ਼ ਵਲੋਂ ਮਿਲੇ ਸਹਿਯੋਗ ਲਈ ਧਨਵਾਦ ਵੀ ਕੀਤਾ ਹੈ |
ਡੱਬੀ