ਇਸ ਵਾਰ ਪੰਜਾਬ ਚੋਣਾਂ 'ਚ ਜਿੱਤ-ਹਾਰ ਦੇ ਅੰਤਰ ਦੇ ਪਿਛਲੇ ਰਿਕਾਰਡ ਵੀ ਟੁੱਟੇ
Published : Mar 12, 2022, 12:35 am IST
Updated : Mar 12, 2022, 12:35 am IST
SHARE ARTICLE
image
image

ਇਸ ਵਾਰ ਪੰਜਾਬ ਚੋਣਾਂ 'ਚ ਜਿੱਤ-ਹਾਰ ਦੇ ਅੰਤਰ ਦੇ ਪਿਛਲੇ ਰਿਕਾਰਡ ਵੀ ਟੁੱਟੇ

ਸੱਭ ਤੋਂ ਵਧ 75,277 ਦੇ ਫ਼ਰਕ ਨਾਲ ਜਿੱਤੇ ਅਮਨ ਅਰੋੜਾ, ਰਿਕਾਰਡ ਅੰਤਰ ਨਾਲ ਜਿੱਤੇ ਪਹਿਲੇ ਪੰਜ 'ਚ ਵੀ 'ਆਪ' ਦੇ ਭਗਵੰਤ ਮਾਨ, ਜਗਰੂਪ ਗਿੱਲ, ਡਾ. ਬਲਵੀਰ ਸਿੰਘ, ਵਿਜੈ ਸਿੰਗਲਾ ਤੇ ਜੀਵਨ ਸਿੰਘ ਸੰਗੋਵਾਲ

ਚੰਡੀਗੜ੍ਹ, 11 ਮਾਰਚ (ਗੁਰਉਪਦੇਸ਼ ਭੁੱਲਰ) : ਜਿਥੇ ਇਸ ਵਾਰ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਇਕੋ ਪਾਰਟੀ ਨੂੰ  ਪਹਿਲੀ ਵਾਰ 117 'ਚੋਂ 92 ਸੀਟਾਂ ਨਾਲ ਵੱਡਾ ਇਤਿਹਾਸਕ ਬਹੁਮਤ ਮਿਲਿਆ ਹੈ, ਉਥੇ ਜਿੱਤ ਹਾਰ ਦੇ ਅੰਤਰ ਦੇ ਪਿਛਲੇ ਕਈ ਰਿਕਾਰਡ ਵੀ ਟੁੱਟੇ ਹਨ | ਇਸ ਵਾਰ ਸੱਭ ਤੋਂ ਵਧ 75,277 ਵੋਟਾਂ ਦੇ ਅੰਤਰ ਨਾਲ 'ਆਪ' ਦੇ ਅਮਨ ਅਰੋੜਾ ਲੇ ਜਿੱਤ ਪ੍ਰਾਪਤ ਕਰ ਕੇ ਰਿਕਾਰਡ ਬਣਾਇਆ ਹੈ | ਪਹਿਲੇ ਪੰਜ ਰਿਕਾਰਡ ਤੋੜ ਵੋਟਾਂ ਨਾਲ ਜਿੱਤਣ ਵਾਲੇ ਸਾਰੇ ਵਿਧਾਇਕ ਵੀ 'ਆਪ' ਨਾਲ ਹੀ ਸਬੰਧਤ ਹਨ | ਦੂਜੇ ਨੰਬਰ ਉਪਰ ਰਿਕਾਰਡ ਵੋਟਾਂ ਨਾਲ ਜਿੱਤਣ ਵਾਲੇ ਬਠਿੰਡਾ (ਸ਼ਹਿਰੀ) ਹਲਕੇ ਤੋਂ ਜਗਰੂਪ ਸਿੰਘ ਗਿੱਲ ਹਨ | ਜਿਨ੍ਹਾਂ ਨੇ ਕਾਂਗਰਸ ਦੇ ਮਨਪ੍ਰੀਤ ਬਾਦਲ ਨੂੰ  63,581, ਤੀਜੇ ਨੰਬਰ 'ਤੇ ਮਾਨਸਾ ਤੋਂ ਕਾਂਗਰਸ ਨਾਲ ਸਿੱਧੂ ਮੂਸੇਵਾਲਾ ਨੂੰ  63,323 ਵੋਟਾਂ ਨਾਲ ਹਰਾਉਣ ਵਾਲੇ 'ਆਪ' ਦੇ ਡਾ. ਵਿਜੈ ਸਿੰਗਲਾ, ਚੌਥੇ ਨੰਬਰ ਉਪਰ ਕਾਂਗਰਸ ਦੇ ਦਲਵੀਰ ਗੋਲਡੀ ਨੂੰ  58,206 ਵੋਟਾਂ ਨਾਲ ਹਰਾਉਣ ਵਾਲੇ ਭਗਵੰਤ ਮਾਨ ਅਤੇ ਪੰਜਵੇਂ ਨੰਬਰ 'ਤੇ 57,644 ਵੋਟਾਂ ਦੇ ਵੱਡੇ ਫਰਕ ਨਾਲ ਜਿੱਤਣ ਵਾਲੇ 'ਆਪ' ਦੇ ਜੀਵਨ ਸਿੰਘ ਸੰਗੋਵਾਲ ਹਨ |
  'ਆਪ' ਦੇ ਹੀ ਪੰਜ ਹੋਰ ਉਮੀਦਵਾਰਾਂ ਡਾ.ਬਲਵੀਰ ਸਿੰਘ ਨੇ ਪਟਿਆਲਾ ਦਿਹਾਤੀ ਤੋਂ ਡਾ. ਬਲਵੀਰ ਸਿੰਘ, ਨਾਭਾ 'ਚੋਂ ਦੇਵ ਮਾਨ, ਬੁਢਲਾਡਾ ਤੋਂ ਪਿ੍. ਬੁੱਧਰਾਮ ਅਤੇ ਸ਼ਤਰਾਵਾ ਤੋਂ ਕੁਲਵੰਤ ਸਿੰਘ ਹਨ | ਇਨ੍ਹਾਂ ਸੱਭ ਨੇ 50 ਹਜ਼ਾਰ ਤੋਂ ਵਧ ਦੇ ਵੱਡੇ ਰਿਕਾਰਡ ਅੰਤਰ ਨਾਲ ਜਿੱਤ ਹਾਸਲ ਕੀਤੀ ਹੈ | ਪਿਛਲੀਆਂ ਚੋਣਾਂ 'ਚ ਰਿਕਾਰਡ ਵੋਟਾਂ ਨਾਲ ਜਿੱਤਣ ਵਾਲੇ ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਬਾਦਲ , ਨਵਜੋਤ ਸਿੰਘ ਸਿੱਧੂ, ਭਾਰਤ ਭੂਸ਼ਣ ਆਸ਼ੂ ਤੇ ਮਦਨ ਨਾਲ ਜਲਾਲਾਪੁਰ ਇਸ ਵਾਰ ਹਾਰ ਗਏ ਹਨ | ਚੋਣ ਕਮਿਸ਼ਨ ਵਲੋਂ ਅੱਜ ਜਾਰੀ ਅਧਿਕਾਰਤ ਅੰਕੜਿਆਂ ਮੁਤਾਬਕ 117 'ਚੋਂ ਵਧ ਅੰਤਰ ਨਾਲ ਜਿੱਤਣ ਵਾਲੇ 47 ਉਮੀਦਵਾਰ ਵੀ 'ਆਪ' ਦੇ ਹਨ | ਸੁਖਜਿੰਦਰ ਸਿੰਘ ਰੰਧਾਵਾ ਤੇ ਰਾਜ ਵੜਿੰਗ ਸੱਭ ਤੋਂ ਘੱਟ ਅੰਤਰ ਨਾਲ ਜਿੱਤੇ ਹਨ |
ਡੱਬੀ

 

SHARE ARTICLE

ਏਜੰਸੀ

Advertisement

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM

Encounter of the gangster who fired shots outside Pinky Dhaliwal's house — Romil Vohra killed.

24 Jun 2025 6:52 PM

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM
Advertisement